ਟੋਰਾਂਟੋ : ਕੈਨੇਡਾ ਦੀ ਫੇਰੀ ਉਪਰ ਪੁੱਜੇ ਸੰਤ ਬਲਬੀਰ ਸਿੰਘ ਜੀ ਸੀਚੇਵਾਲ ਦਾ ਨਾਂ ਕੌਣ ਨਹੀਂ ਜਾਣਦਾ? ਲੰਘੇ ਦਿਨੀਂ ਰਾਮਗੜ੍ਹੀਆ ਸਿੱਖ ਸੋਸਾਇਟੀ, ਟੋਰਾਂਟੋ ਵਲੋਂ ਸੰਤ ਬਲਬੀਰ ਸਿੰਘ ਜੀ ਦਾ ਗੁਰਦਵਾਰਾ ਰਿਵਾਲਡਾ ਵਿਖੇ ਪੁੱਜਣ ਉੱਪਰ ਨਿੱਘਾ ਸਵਾਗਤ ਕੀਤਾ ਗਿਆ।
ਮੇਨ ਹਾਲ ਵਿਚ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਉਨਾ੍ਹਂ ਨੇ ਪੰਜਾਬ ਵਿਚ ਵਾਤਾਵਰਣ ਅਤੇ ਪਾਣੀ ਦੇ ਪ੍ਰਦੂਸ਼ਣ ਨੂੰ ਰੋਕਣ ਦੇ ਉਪਰਾਲਿਆਂ ਬਾਰੇ ਵੇਰਵੇ ਦਿੱਤੇ। ਉਨ੍ਹਾਂ ਕਿਹਾ ਕਿ ਮਾਹਿਰਾਂ ਦਾ ਕਹਿਣਾ ਹੈ ਕਿ ਪੀਣ ਵਾਲੇ ਪਾਣੀ ਦੀ ਘਾਟ ਕਾਰਣ ਅਗਲੀਆਂ ਆਉਣ ਵਾਲੀਆਂ ਪੀੜੀਆਂ ਵਿਚ ਸੰਸਾਰ ਯੁੱਧ ਹੋ ਸਕਦਾ ਹੈ ਅਤੇ ਇਹ ਕੋਈ ਬਹੁਤ ਦੂਰ ਦੀ ਗੱਲ ਨਹੀਂ, ਸਿਰਫ 25-30 ਸਾਲਾਂ ਦੀ ਗੱਲ ਹੈ। ਪ੍ਰਧਾਨ ਸਤਿਵੀਰ ਸਿੰਘ ਉਭੀ ਨੇ ਸੰਤ ਜੀ ਨੂੰ ਜੀ ਆਇਆਂ ਆਖਦਿਆਂ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਆਓ ਸੰਤ ਜੀ ਦੇ ਇਸ ਉੱਦਮ ਨੂੰ ਵੱਧ ਤੋ ਵੱਧ ਹੱਥ ਵਟਾ ਕੇ,”ਪਵਣੁ ਗੁਰੁ, ਪਾਣੀ ਪਿਤਾ, ਮਾਤਾ ਧਰਤਿ ਮਹਤੁ” ਦੇ ਗੁਰੂ ਨਾਨਕ ਦੇ ਮਹਾਂ-ਵਾਕ ਨੂੰ ਆਪਣੀ ਕਿਰਤ ਕਮਾਈ ਦੇ ਵਿਚੋਂ ਸ਼ਰਧਾ ਦੇ ਫੁੱਲ ਭੇਂਟ ਕਰੀਏ। ਇਸ ਮੌਕੇ ਐਗਜੈਕਟਿਵ ਕਮੇਟੀ ਵਲੋਂ ਇਕ ਚੈਕ ਅਤੇ ਸੰਗਤਾਂ ਵਲੋਂ ਬੇਅੰਤ ਮਾਇਆ ਭੇਂਟ ਕੀਤੀ ਗਈ। ਸੰਤ ਸੀਚੇਵਾਲ ਜੀ ਨੇ ਸੰਗਤਾਂ ਦਾ ਧੰਨਵਾਦ ਕੀਤਾ। ਜਨਰਲ ਸਕੱਤਰ ਸੇਵਕ ਸਿੰਘ ਮਾਣਕ ਨੇ ਦੱਸਿਆ ਕਿ ਇਕੋ-ਬਾਬਾ ਨੂੰ ਵਾਤਾਵਰਣ ਅਤੇ ਪਾਣੀ ਦੇ ੇਪ੍ਰਦੂਸ਼ਣ ਨੂੰ ਰੋਕਣ ਦੇ ਉਪਰਾਲਿਆਂ ਲਈ ਭਾਰਤ ਸਰਕਾਰ ਨੇ ਇਸ ਸਾਲ ਉਨਾ੍ਹਂ ਨੂੰ ਪਦਮ-ਸ਼੍ਰੀ ਨਾਲ ਸਨਮਾਨਿਤ ਕੀਤਾ ਹੈ। ਸੰਗਤਾਂ ਦਾ ਯੱਥਾ-ਯੋਗ ਯੋਗਦਾਨ ਪਾਉਣ ਲਈ ਵੀ ਧੰਨਵਾਦ ਕੀਤਾ ਗਿਆ।
Check Also
ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ
ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …