7.3 C
Toronto
Friday, November 7, 2025
spot_img
Homeਕੈਨੇਡਾਭਾਰਤ ਤੋਂ ਆਏ ਸਵਰਨ ਸਿੰਘ ਸੰਧੂ ਦਾ ਗਰੈਂਡ ਤਾਜ ਬੈਂਕੁਇਟ ਹਾਲ ਵਿਚ...

ਭਾਰਤ ਤੋਂ ਆਏ ਸਵਰਨ ਸਿੰਘ ਸੰਧੂ ਦਾ ਗਰੈਂਡ ਤਾਜ ਬੈਂਕੁਇਟ ਹਾਲ ਵਿਚ ਨਿੱਘਾ ਸਵਾਗਤ

logo-2-1-300x105ਬਰੈਂਪਟਨ : ਗਰੈਂਡ ਤਾਜ ਬੈਂਕੁਇਟ ਹਾਲ ਵਿਚ ਪੰਜਾਬੀ ਭਾਈਚਾਰੇ ਦੇ ਲੋਕਾਂ ਨਿਰਮਲ ਸਿੰਘ, ਰਾਜਿੰਦਰ ਸਿੰਘ ਤੇ ਗਰਚਾ ਸਾਹਿਬ ਆਦਿ ਵੱਲੋਂ ਇਕ ਇਕਠ ਕੀਤਾ ਗਿਆ ਜਿਸ ਕਾਂਗਰਸ ਨੇਤਾ ਸ. ਸਵਰਨ ਸਿੰਘ ਸੰਧੂ ਦਾ ਨਿਘਾ ਸਵਾਗਤ ਕੀਤਾ ਗਿਆ। ਸਟੇਜ ਦੀ ਕਾਰਵਾਈ ਕਮਲ ਸਿੰਘ ਕਾਂਗਰਸ ਨੇਤਾ ਨੇ ਬਾਖੂਬੀ ਨਿਭਾਈ। ਸ. ਸਵਰਨ ਸਿੰਘ ਸੰਧੂ ਨੇ ਆਏ ਲੋਕਾਂ ਨਾਲ ਵਿਚਾਰ ਸਾਂਝੇ ਕੀਤੇ ਅਤੇ ਭਾਰਤੀ ਮੂਲ ਦੇ ਲੋਕਾਂ ਨੂੰ ਆਉਣ ਵਾਲੀਆਂ ਪੰਜਾਬ ਚੋਣਾਂ ਵਿਚ ਸਾਥ ਦੇਣ ਦੀ ਬੇਨਤੀ ਕੀਤੀ। ਇਹ ਵੀ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕਾਂਗਰਸ ਪਾਰਟੀ 2017 ਦੀਆਂ ਆ ਰਹੀਆਂ ਚੋਣਾਂ ਵਿਚ ਜਿੱਤ ਵੱਲ ਵਧ ਰਹੀ ਹੈ। ਅਕਾਲੀਆਂ ਤੋਂ ਅੱਕੇ ਪੰਜਾਬ ਦੇ ਲੋਕਾਂ ਨੂੰ ਕੈਪਟਨ ਸਾਹਿਬ ਤੋਂ ਬਹੁਤ ਉਮੀਦਾਂ ਹਨ। ਉਹਨਾਂ ਅਗੇ ਹੋਰ ਕਿਹਾ ਕਿ ਪੰਜਾਬ ਦੀ ਸਹੀ ਅਗਵਾਈ ਕਰਨ ਵਾਲੇઠ ਕੈਪਟਨ ਅਮਰਿੰਦਰ ਸਿੰਘ ਵਰਗੇ ਬੇਲਾਗ ਨੇਤਾ ਫਿਰ ਪੰਜਾਬ ਨੂੰ ਨਹੀਂ ਮਿਲਣੇ। ਉਹਨਾਂ ਦੀਆਂ ਸੇਵਾਵਾਂ ਤੇ ਦੂਰਅੰਦੇਸ਼ੀ ਦਾ ਵਧ ਤੋਂ ਵਧ ਲਾਭ ਲਿਆ ਜਾਣਾ ਚਾਹੀਦਾ ਹੈ।

RELATED ARTICLES
POPULAR POSTS