ਬਰੈਂਪਟਨ/ਬਿਊਰੋ ਨਿਊਜ਼ : ਪਿਛਲੇ ਐਤਵਾਰ ਦੋ ਗੱਡੀਆਂ ਦੇ ਟਕਰਾਉਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ ਦੋ ਹੋਰ ਗੰਭੀਰ ਜ਼ਖ਼ਮੀ ਹੋ ਗਏ ਸਨ। ਪਰ ਤਹਿਕੀਕਾਤ ਕਰ ਰਹੇ ਪੁਲਿਸ ਅਮਲੇ ਨੂੰ ਇਸ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ ਹੈ। ਬਰੈਂਪਟਨ ਪੂਰਬ ਵਾਲੇ ਪਾਸੇ ਗੌਰ ਡਰਾਈਵ ਉਪਰ ਮੇਅਫੀਲਡ ਰੋਡ ਅਤੇ ਕਾਉਟੀਸਾਈਡ ਦੇ ਵਿਚਕਾਰ ਇੱਕ ਕਾਲੀ ਦੋ ਡੋਰਾਂ ਵਾਲੀ ਕਾਰ ਹੌਂਡਾ ਸਿਵਿਕ ਅਤੇ ਕਾਲੇ ਰੰਗ ਦੀ ਹੀ ਦੁਸਰੀ ਚਾਰ ਤਾਕੀਆਂ ਵਾਲੀ ਟਿਉਟਾ ਕੈਮਰੀ ਆਪਸ ਵਿੱਚ ਟਕਰਾ ਗਈਆਂ ਸਨ ਅਤੇ ਇੱਕ ਕਾਰ ਦਾ ਡਰਾਈਵਰ 20 ਸਾਲਾ ਬਰੈਂਪਟਨ ਨਿਵਾਸੀ ਮੌਕੇ ਉਪਰ ਹੀ ਮਾਰਿਆ ਗਿਆ ਅਤੇ ਦੂਸਰੀ ਕਾਰ ਨੂੰ ਚਲਾਉਣ ਵਾਲਾ 33 ਸਾਲਾ ਚਾਲਕ ਅਤੇ ਉਸ ਨਾਲ 19 ਸਾਲਾ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਸਨ ਜਿਨ੍ਹਾਂ ਨੂੰ ਟਰੌਮਾ ਸੈਂਟਰ ਵਿੱਚ ਦਾਖਲ ਕਰਵਾਇਆ ਗਿਆ ਹੈ। ਜਿਥੇ ਉਨ੍ਹਾਂ ਦੀ ਹਾਲਤ ਸਥਿਰ ਹੈ। ਹਾਦਸੇ ਦੀ ਜਾਂਚ ਕਰ ਰਹੀ ਬਿਊਰੋ ਨੂੰ ਇਸ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਰਿਹਾ ਇਸ ਲਈ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਗਰ ਕਿਸੇ ਦੇ ਡੈਸ਼ਬੋਰਡ ਵਾਲੇ ਕੈਮਰੇ ਵਿੱਚ ਕੋਈ ਫੁੱਟੇਜ਼ ਰਿਕਾਰਡ ਹੈ ਜਾਂ ਕਿਸੇ ਨੇ ਇ ਹਾਦਸੇ ਨੂੰ ਵਾਪਦਾ ਵੇਖਿਆ ਹੈ ਤਾਂ ਇਸ ਦੀ ਜਾਣਕਾਰੀ ਨੂੰ ਇਸ ਫੋਨ ਨੰਬਰ ਉਪਰ ਫੋਨ ਕਰਕੇ ਦਿੱਤੀ ਜਾ ਸਕਦੀ ਹੈ (905) 453-2121, ext. 3710.
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …