9.8 C
Toronto
Tuesday, October 21, 2025
spot_img
Homeਕੈਨੇਡਾਓਨਟਾਰੀਓ ਸਿੱਖ ਐਂਡ ਗੁਰਦੁਵਾਰਾ ਕੌਂਸਲ ਵਲੋਂ ਜਗਮੀਤ ਸਿੰਘ ਨੂੰ ਐਨਡੀਪੀ ਦਾ ਲੀਡਰ...

ਓਨਟਾਰੀਓ ਸਿੱਖ ਐਂਡ ਗੁਰਦੁਵਾਰਾ ਕੌਂਸਲ ਵਲੋਂ ਜਗਮੀਤ ਸਿੰਘ ਨੂੰ ਐਨਡੀਪੀ ਦਾ ਲੀਡਰ ਚੁਣੇ ਜਾਣ’ਤੇ ਵਧਾਈ

ਓਨਟਾਰੀਓ : ਓਨਟਾਰੀਓ ਸਿੱਖਸ ਐਂਡ ਗੁਰਦੁਵਾਰਾ ਕੌਂਸਲ (ਓ ਐਸ ਜੀ ਸੀ) ਦੇ ਸਾਰੇ ਹੀ ਪ੍ਰਬੰਧਕ ਸੇਵਾਦਾਰ ਅਤੇ ਸਮੂੰਹ ਸਿੱਖ ਸੰਗਤ ਵੱਲੋਂ ਅਸੀਂ ਜਗਮੀਤ ਸਿੰਘ ਹੋਰਾਂ ਨੂੰ ਕੈਨੇਡਾ ਦੀ ਨੈਸ਼ਨਲ ਡੈਮੋਕਰੇਟਿਵ ਪਾਰਟੀ ਦੇ ਲੀਡਰ ਚੁਣੇ ਜਾਣ ਲਈ ਲੱਖ ਲੱਖ ਵਧਾਈ ਦਿੰਦੇ ਹਾਂ। ਕੈਨੇਡਾ ਜਾਂ ਦੇਸ਼ਾਂ ਵਿਦੇਸ਼ਾਂ ਵਿਚ ਵਸ ਰਹੇ ਸਮੂੰਹ ਸਿੱਖ ਭਾਈਚਾਰੇ ਲਈ ਇਹ ਇੱਕ ਬੜੇ ਹੀ ਮਾਣ ਵਾਲੀ ਗਲ ਹੈ ਕਿ ਅੱਜ ਕੈਨੇਡਾ ਦੀ ਧਰਤੀ ‘ਤੇ ਇਕ ਸਿੱਖ ਕੈਨੇਡੀਅਨ ਅੰਮ੍ਰਿਤਧਾਰੀ ਨੌਜਵਾਨ ਨੂੰ ਐਨ.ਡੀ.ਪੀ. ਲੀਡਰਸ਼ਿਪ ਦਾ ਮੌਕਾ ਮਿਲਿਆ ਹੈ। ਕੈਨੇਡਾ ਵਿਚ ਵੱਸ ਰਹੀ ਸਿੱਖ ਕੌਮ ਲਈ ਇਹ ਇੱਕ ਇਤਿਹਾਸਕ ਮੀਲਪੱਥਰ ਹੈ।
ਕੈਨੇਡਾ ਹੀ ਇਕ ਅਜਿਹਾ ਲੋਕਤੰਤਰ ਦੇਸ਼ ਹੈ ਜਿੱਥੇ ਹਰ ਇਕ ਨੂੰ ਚਾਹੇ ਕੋਈ ਕਿਸੇ ਦੇਸ਼, ਧਰਮ ਜਾਂ ਸਭਿਆਚਾਰ ਨਾਲ ਜੁੜਿਆ ਹੋਵੇ, ਸੱਭ ਨੂੰ ਬੜੇ ਹੀ ਮਾਨ ਸਨਮਾਨ ਨਾਲ ਸਵਕਾਰਿਆ ਜਾਂਦਾ ਹੈ। ਜਗਮੀਤ ਸਿੰਘ ਦੇ ਕੈਨੇਡਾ ਦੀ ਐਨ.ਡੀ.ਪੀ. ਦੇ ਲੀਡਰ ਵੱਜੋਂ ਚੁਣੇ ਜਾਣਾ ਇੱਥੋਂ ਦੇ ਨੌਜਵਾਨਾਂ ਨੂੰ ਇਸ ਦੇਸ਼ ਨੂੰ ਦੁਨੀਆ ਭਰ ਦਾ ਸਭ ਤੋਂ ਵਧੀਆ ਦੇਸ਼ ਬਨਾਉਣ ਅਤੇ ਇਸ ਨੂੰ ਹੋਰ ਸਿਖਰਾਂ ‘ਤੇ ਲਿਜਾਣ ਲਈ ਉਤਸ਼ਾਹਿਤ ਕਰੇਗਾ। ਕੈਨੇਡਾ ਦੇ ਇਤਿਹਾਸ ਵਿਚ ਪਹਿਲੀ ਵਾਰ ਇਕ ਰੰਗ ਵਾਲੇ ਵਿਅਕਤੀ ਦਾ ਇੱਥੋਂ ਦੀਆਂ ਤਿੰਨ ਪੋਲੀਟੀਕਲ ਪਾਰਟੀਆਂ ਵਿੱਚੋਂ ਇਕ ਪਾਰਟੀ ਦਾ ਲੀਡਰ ਚੁਣੇ ਜਾਣਾ ਕੈਨੇਡਾ ਦੀਆਂ ਕਦਰਾਂ ਕੀਮਤਾਂ ਦਾ ਅਹਿਸਾਸ ਦਿਵਾਉਂਦਾ ਹੈ।
ਆਸ ਹੈ ਕਿ ਜਗਮੀਤ ਸਿੰਘ ਹੋਰਾਂ ਦੀ ਲੀਡਰਸ਼ਿਪ ਥੱਲੇ ਹਰ ਧਰਮਾਂ ਜਾਂ ਮੱਤਭੇਦ ਰੱਖਣ ਵਾਲਿਆਂ ਨੂੰ ਆਪਸੀ ਭਾਈਚਾਰਕ ਏਕਤਾ ਬਨਾਉਣ ਦੀ ਜਰੂਰ ਕੋਸ਼ਿਸ਼ ਹੋਵੇਗੀ ਅਤੇ ਹਰ ਖੇਤਰ ਵਿਚ ਬਹੁਤ ਤਰੱਕੀਆਂ ਨੂੰ ਛੂਹੇਗੀ। ਰਫਿਊਜੀ ਅਸਥਾਈ ਕਾਮੇਂ, ਘੱਟ ਤਨਖਾਹ ਅਤੇ ਇਮੀਗਰੇਸ਼ਨ ਵਰਗੇ ਵਿਸ਼ਿਆਂ ਹੋਰ ਵੱਧ ਚੜ੍ਹ ਕੇ ਕੰਮ ਕੀਤੇ ਜਾਣ ਦੀ ਆਸ ਹੈ। ਇਨ੍ਹਾਂ ਦੀ ਆਪਣੀ ਅਤੇ ਸਾਰੀ ਪ੍ਰਬੰਧ ਕਰ ਰਹੀ ਟੀਮ ਦੀ ਅਣਥੱਕ ਮਿਹਨਤ ਅਤੇ ਇਨ੍ਹਾਂ ਵੱਲੋ ਪ੍ਰਚਾਰ ਦੌਰਾਨ ਉਠਾਏ ਮੁੱਦੇ, ਜੋ ਕੈਨੇਡਾ ਵਾਸੀਆਂ ਲਈ ਬਹੁਤ ਮਹਤੱਵਪੂਰਨ ਸਨ, ਉਸ ਸਦਕੇ ਅੱਜ ਇਸ ਮਕਾਮ ‘ਤੇ ਪੁੱਜੇ ਹਨ।
ਓਨਟਾਰੀਓ ਸਿੱਖਸ ਐਂਡ ਗੁਰਦੁਵਾਰਾ ਕੌਂਸਲ ਵੱਲੋਂ ਅਸੀਂ ਜਗਮੀਤ ਸਿੰਘ ਹੋਰਾਂ ਨੂੰ ਕੈਨੇਡਾ ਦੀ ਨੈਸ਼ਨਲ ਡੈਮੋਕਰੇਟਿਵ ਪਾਰਟੀ ਦੇ ਲੀਡਰ ਚੁਣੇ ਜਾਣ ‘ਤੇ ਇਕ ਵਾਰ ਫਿਰ ਹਾਰਦਿਕ ਵਧਾਈ ਦਿੰਦੇ ਹਾਂ। ਵਾਹਿਗੁਰੂ ਅਕਾਲ ਪੁਰਖ ਅੱਗੇ ਇਹ ਹੀ ਅਰਦਾਸ ਕਰਦੇ ਹਾਂ ਕਿ ਇਨ੍ਹਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ। ਓਨਟਾਰੀਓ ਸਿੱਖਸ ਐਂਡ ਗੁਰਦੁਵਾਰਾ ਕੌਂਸਲ ਵੱਲੋਂ ਜਗਮੀਤ ਸਿੰਘ ਹੋਰਾਂ ਨੂੰ ਹਮੇਸ਼ਾ ਪੂਰਨ ਸਹਿਯੋਗ ਦਿੱਤਾ ਜਾਵੇਗਾ।
ਧੰਨਵਾਦ ਸਹਿਤ
ਗੋਬਿੰਦਰ ਸਿੰਘ ਰੰਧਾਵਾ ਇੰਦਰਦੀਪ ਸਿੰਘ
ਚੇਅਰਮੈਨ, ਓ ਐਸ ਜੀ ਸੀ ਸਕੱਤਰ, ਓ ਐਸ ਜੀ ਸੀ

 

RELATED ARTICLES

ਗ਼ਜ਼ਲ

POPULAR POSTS