-1.8 C
Toronto
Wednesday, December 3, 2025
spot_img
Homeਕੈਨੇਡਾਡਰਾਈਵਿੰਗ ਲਾਈਸੈਂਸ ਟੈਸਟਾਂ ਸਮੇਂ ਹੁੰਦੀ ਖੱਜਲ ਖੁਆਰੀ ਵਿਰੁੱਧ ਮੀਟਿੰਗ 8 ਨੂੰ

ਡਰਾਈਵਿੰਗ ਲਾਈਸੈਂਸ ਟੈਸਟਾਂ ਸਮੇਂ ਹੁੰਦੀ ਖੱਜਲ ਖੁਆਰੀ ਵਿਰੁੱਧ ਮੀਟਿੰਗ 8 ਨੂੰ

ਬਰੈਂਪਟਨ : ਬਰੈਂਪਟਨ ਵਿੱਚ ਡਰਾਈਵਿੰਗ ਲਾਈਸੈਂਸ ਲੈਣ ਲਈ ਉਮੀਦਵਾਰਾਂ ਦੀ ਸਬੰਧਤ ਦਫਤਰ ਵਿੱਚ ਹੋ ਰਹੀ ਖੱਜਲ ਖੁਆਰੀ ਵਿਰੁੱਧ ਲੋਕਾਂ ਦੇ ਮਨਾਂ ਵਿੱਚ ਬਹੁਤ ਹੀ ਗੁੱਸਾ ਹੈ। ਲੋਕਾਂ ਦੇ ਸਹਿਯੋਗ ਨਾਲ ਡਰਾਈਵਿੰਗ ਸਕੂਲਾਂ ਦੇ ਇੰਸਟਰਕਟਰਾਂ ਦੀ ਜਥੇਬੰਦੀ ਵਲੋਂ 8 ਅਕਤੂਬਰ ਦਿਨ ਐਤਵਾਰ ਨੂੰ ਸੈਂਚਰੀ ਗਾਰਡਨ ਰੀਕਰੀਏਸ਼ਨ ਸੈਂਟਰ ਵਿੱਚ ਦੁਪਹਿਰ 3:30 ਵਜੇ ਮੀਟਿੰਗ ਕੀਤੀ ਜਾ ਰਹੀ ਹੈ। ਨਾਹਰ ਔਜਲਾ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਡਰਾਇਵਿੰਗ ਲਾਈਸੈਂਸ ਲੈਣ ਦੇ ਚਾਹਵਾਨਾਂ ਨੂੰ ਆਪਣੀ ਵਾਰੀ ਦੀ ਉਡੀਕ ਵਿੱਚ 4-4, 5-5 ਘੰਟੇ ਕਤਾਰਾਂ ਵਿੱਚ ਖੜ੍ਹਨਾ ਪੈਂਦਾ ਹੈ। ਇਹ ਲਾਈਸੈਂਸ ਲੈਣ ਵਾਲਿਆਂ ਵਿੱਚ ਬਹੁਤੇ ਸਟੂਡੈਂਟਸ ਅਤੇ ਨਵੇਂ ਇੰਮੀਗਰੈਂਟਸ ਹੁੰਦੇ ਹਨ। ਇਸ ਤਰ੍ਹਾਂ ਪਹਿਲਾਂ ਹੀ ਮੁਸੀਬਤਾਂ ਵਿੱਚ ਘਿਰੇ ਲੋਕਾਂ ਨੂੰ ਹੋਰ ਮੁਸ਼ਕਲ ਪੇਸ਼ ਆਉਂਦੀ ਹੈ। ਖਾਸ ਤੌਰ ਤੇ ਟਰੱਕ ਡਰਾਈਵਰਾਂ ਅਤੇ ਮੈਡੀਕਲ ਟੈਸਟ ਲਈ ਵਡੇਰੀ ਉਮਰ ਦੇ ਬਜੁਰਗਾਂ ਲਈ ਤਾਂ ਲਾਈਨਾ ਵਿੱਚ ਖੜੋਣਾ ਹੋਰ ਵੀ ਮੁਸ਼ਕਲ ਹੈ। ਮਿਲੀ ਸੂਚਨਾ ਮੁਤਾਬਕ ਕਈ ਵਾਰ ਤਾਂ ਵੈੱਬਸਾਈਟ ਤੇ ਰੋਡ ਟੈਸਟ ਬੁੱਕ ਕਰਵਾਉਣ ਵਾਲਿਆਂ ਨੂੰ ਕਨਫਰਮੇਸ਼ਨ ਹੋਣ ਦੇ ਬਾਵਜੂਦ ਇਹ ਕਹਿ ਕੇ ਨਿਰਾਸ਼ ਵਾਪਸ ਮੋੜ ਦਿੱਤਾ ਜਾਂਦਾ ਹੈ ਕਿ ਉਹਨਾਂ ਦੇ ਰਿਕਾਰਡ ਵਿੱਚ ਰੋਡ ਟੈਸਟ ਦੀ ਬੁਕਿੰਗ ਨਹੀਂ ਹੈ। ਈ-ਮੇਲ ਕਰਨ ਤੇ ਜਵਾਬ ਮਿਲਦਾ ਹੈ ਕਿ ਅਸੀਂ ਸੁਧਾਰ ਕਰ ਰਹੇ ਹਾਂ। ਅਜਿਹਾ ਪਿਛਲੇ ਕਾਫੀ ਸਮੇਂ ਤੋਂ ਹੋ ਰਿਹਾ ਹੈ। ਡਰਾਇਵਿੰਗ ਲਾਈਸੈਂਸ ਦਾ ਕੰਮ ਪ੍ਰਾਈਵੇਟ ਕੰਪਨੀ ਨੂੰ ਦੇਣ ਤੇ ਲੋਕਾਂ ਨੂੰ ਤਾਂ ਇਹ ਉਮੀਦ ਸੀ ਕਿ ਉਹਨਾਂ ਦਾ ਕੰਮ ਜਲਦੀ ਹੋਵੇਗਾ ਪਰ ਹੋ ਉਮੀਦ ਤੋਂ ਉਲਟ ਰਿਹਾ ਹੈ। ਇਸ ਸਬੰਧੀ ਐਮ ਪੀ ਪੀਜ਼ ਨੂੰ ਈ-ਮੇਲਜ਼ ਵੀ ਕੀਤੀਆਂ ਗਈਆਂ ਹਨ ਪਰ ਪਰਨਾਲਾ ਉੱਥੇ ਦਾ ਉੱਥੇ ਹੀ ਹੈ। ਇਸ ਸਬੰਧ ਵਿੱਚ ਡਰਾਈਵਿੰਗ ਸਕੂਲਾਂ ਦੀ ਜਥੇਬੰਦੀ ਵਲੋਂ ਟਰੱਕ, ਟੈਕਸੀ ਡਰਾਈਵਰਾਂ, ਡਰਾਈਵਿੰਗ ਸਿੱਖ ਰਹੇ ਸਿਖਿਆਰਥੀਆਂ, ਸੀਨੀਅਰਜ਼ ਅਤੇ ਇਨਸਾਫ ਪਸੰਦ ਲੋਕਾਂ ਨੂੰ ਇਸ ਮੀਟਿੰਗ ਵਿੱਚ ਪੁੱਜਣ ਦਾ ਖੁੱਲ੍ਹਾ ਸੱਦਾ ਹੈ। ਪ੍ਰੋਗਰਾਮ ਸਬੰਧੀ ਵਧੇਰੇ ਜਾਣਕਾਰੀ ਲਈ ਜਸਪਾਲ ਮਾਂਗਟ 416-712-3443, ਰਤੀਆਹ ਸੈਣੀ 416-276-2399 ਜਾਂ ਨਾਹਰ ਔਜਲਾ 416-728-5686 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

 

RELATED ARTICLES
POPULAR POSTS