11.2 C
Toronto
Saturday, October 18, 2025
spot_img
Homeਕੈਨੇਡਾਕਲਚਰਲ ਡੇਅਸ 26 ਮਈ ਨੂੰ

ਕਲਚਰਲ ਡੇਅਸ 26 ਮਈ ਨੂੰ

logo-2-1-300x105ਬਰੈਂਪਟਨ : ਸਿਟੀ ਆਫ ਬਰੈਂਪਟਨ ਸਭ ਤਰ੍ਹਾਂ ਦੇ ਭਾਈਚਾਰਕ ਸਮੂਹਾਂ, ਕਲਾ ਅਤੇ ਸਭਿਆਚਾਰਕ ਸੰਗਠਨਾਂ ਅਤੇ ਸਥਾਨਕ ਰਚਨਾਤਮਕ ਪੇਸ਼ੇਵਰਾਂ ਨੂੰ 26 ਮਈ ਨੂੰ ਹੋਣ ਵਾਲੇ ਕਲਚਰਲ ਡੇਅਸ 2016 ਕਮਿਊਨਿਟੀ ਇਨਫਰਮੇਸ਼ਨ ਸੈਸ਼ਨ ਲਈ ਸੱਦਾ ਦੇ ਰਿਹਾ ਹੈ। ਆਓ ਅਤੇ ਜਾਣੋ ਕਿ ਤੁਸੀਂ ਇਸ ਪ੍ਰਸਿੱਧ ਕਲਾ ਅਤੇ ਸਭਿਆਚਾਰਕ ਵੀਕਐਂਡ ਦਾ ਹਿੱਸਾ ਕਿਵੇਂ ਬਣ ਸਕਦੇ ਹੋ ਜੋ ਕਿ 30 ਸਤੰਬਰ ਤੋਂ 2 ਅਕਤੂਬਰ 2016 ਦੌਰਾਨ ਲਈ ਨੀਯਤ ਕੀਤਾ ਗਿਆ ਹੈ।  ਰਾਸ਼ਟਰੀ ਕਲਚਰਲ ਡੇਅਸ ਪ੍ਰੋਗਰਾਮ ਤੋਂ ਪ੍ਰਤੀਨਿਧੀ, ਸਿਟੀ ਦਾ ਸਟਾਫ ਅਤੇ ਮੁੱਖ ਸਥਾਨਕ ਕਲਾ ਅਤੇ ਸਭਿਆਚਾਰਕ ਸੰਗਠਨਾਂ ਦੇ ਆਗੂ, ਵੀਰਵਾਰ 26 ਮਈ ਨੂੰ ਸਵੇਰੇ 10.00 ਵਜੇ ਤੋਂ ਦੁਪਹਿਰ 12.00 ਵਜੇ ਤੱਕ ਕਲਚਰਲ ਡੇਅਸ 2016 ਕਮਿਊਨਿਟੀ ਇਨਫਰਮੇਸ਼ਨ ਸੈਸ਼ਨ ਵਿਖੇ ਮੌਜੂਦ ਰਹਿਣਗੇ। ਇਹ ਮੁਫਤ ਪ੍ਰੋਗਰਾਮ ਸਿਟੀ ਹਾਲ ਕੈਂਪਸ ਵਿਖੇ ਬੋਰਡਰੂਮ WT-2C ਵਿਚ ਵੈਸਟ ਟਾਵਰ ਦੀ ਦੂਜੀ ਮੰਜ਼ਲ ‘ਤੇ ਆਯੋਜਿਤ ਕੀਤਾ ਜਾਵੇਗਾ। ਹੋਰ ਜਾਣਕਾਰੀ ਲਈ ਅਤੇ ਕਮਿਊਨਿਟੀ ਇਨਫਰਮੇਸ਼ਨ ਸੈਸ਼ਨ ਵਾਸਤੇ ਨਾਮ ਰਜਿਸਟਰ ਕਰਨ ਲਈ ਕ੍ਰਿਪਾ ਕਰਕੇ www.brampton.ca/culturedays’ਤੇ ਜਾਓ।

RELATED ARTICLES

ਗ਼ਜ਼ਲ

POPULAR POSTS