ਬਰੈਂਪਟਨ/ਡਾ. ਝੰਡ :ਸਪਰਿੰਡਡੇਲ ਸੰਨੀਮੈਡੋ ਸੀਨੀਅਰਜ਼ ਕਲੱਬ ਦੇ ਮੈਂਬਰਾਂ ਦੀ ਮੀਟਿੰਗ ਇਸ ਦੇ ਪ੍ਰਧਾਨ ਦਰਸ਼ਨ ਸਿੰਘ ਗਰੇਵਾਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਕਲੱਬ ਵੱਲੋਂ ‘ਚੌਥਾ ਫ਼ਨ ਫੇਅਰ ਮੇਲਾ’ 24 ਅਗਸਤ ਦਿਨ ਐਤਵਾਰ ਨੂੰ ਮਨਾਇਆ ਜਾਏਗਾ।
ਉਨ੍ਹਾਂ ਦੱਸਿਆ ਕਿ ਇਸ ਮੇਲੇ ਵਿਚ 6 ਸਾਲ ਤੋਂ 16 ਸਾਲ ਦੇ ਲੜਕਿਆਂ ਅਤੇ ਲੜਕੀਆਂ ਦੀਆਂ ਪੰਜ-ਪੰਜ ਵੱਖ-ਵੱਖ ਉਮਰ-ਵਰਗਾਂ ਵਿਚ ਦੌੜਾਂ ਕਰਵਾਈਆਂ ਜਾਣਗੀਆਂ। ਇਸ ਦੇ ਨਾਲ ਹੀ ਮਰਦਾਂ ਦੀ ਰੱਸਾ-ਕਸ਼ੀ ਅਤੇ ਕਈ ਹੋਰ ਓਪਨ-ਮੁਕਾਬਲੇ ਵੀ ਕਰਵਾਏ ਜਾਣਗੇ। ਬੀਬੀਆਂ ਦੀ ਮਿਊਜ਼ੀਕਲ ਚੇਅਰ-ਰੇਸ ਅਤੇ ਚਮਚਾ-ਰੇਸ ਇਸ ਖੇਡ-ਮੇਲੇ ਦੀ ਵਿਸ਼ੇਸ਼ ਖਿੱਚ ਹੋਣਗੀਆਂ।ਇਸ ਸਮਾਗ਼ਮ ਵਿਚ ਪਾਰਲੀਮੈਂਟ ਮੈਂਬਰਾਂ, ਸਿਟੀ ਕਊਂਸਲਰਾਂ ਅਤੇ ਸਕੂਲ-ਟਰੱਸਟੀ ਕਲੱਬ ਦੇ ਮੁੱਖ-ਮਹਿਮਾਨ ਹੋਣਗੇ ਜਿਨ੍ਹਾਂ ਨੂੰ ਇਸ ਸਮਾਗ਼ਮ ਲਈ ਸੱਦਾ-ਪੱਤਰ ਭੇਜੇ ਜਾ ਚੁੱਕੇ ਹਨ ਅਤੇ ਉਨ੍ਹਾਂ ਵੱਲੋਂ ਇਸ ਦੇ ਲਈ ਸਹਿਮਤੀ ਵੀ ਮਿਲ ਗਈ ਹੈ। ਸਾਰੀਆਂ ਸੀਨੀਅਰਜ਼ ਕਲੱਬਾਂ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਇਸ ਸਮਾਗ਼ਮ ਵਿਚ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਪਣੇ ਕੀਤੀ ਸਮੇਂ ਵਿੱਚੋਂ ਕੁਝ ਵਕਤ ਕੱਢ ਕੇ ਇਸ ਮੇਲੇ ਦੀ ਰੌਣਕ ਨੂੰ ਵਧਾਉਣ। ਇਸ ਮੌਕੇ ਚਾਹ-ਪਾਣੀ ਤੇ ਸਨੈਕਸ ਦਾ ਲੰਗਰ ਅਟੁੱਟ ਵਰਤੇਗਾ।ਇਸ ਪ੍ਰੋਗਰਾਮ ਸਬੰਧੀ ਵਧੇਰੇ ਜਾਣਕਾਰੀ ਲਈ ਦਰਸ਼ਨ ਸਿੰਘ ਗਰੇਵਾਲ (416-302-7053), ਜੋਗਿੰਦਰ ਸਿੰਘ ਚੇਅਰਮੈਨ (416-726-4530), ਬੇਅੰਤ ਸਿੰਘ ਵਿਰਦੀ (416-735-7040), ਮਲਕੀਤ ਸਿੰਘ ਧਾਲੀਵਾਲ (905-872-4410) ਜਾਂ ਸੁਰਜੀਤ ਸਿੰਘ ਧਾਲੀਵਾਲ (647-561-7004) ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Check Also
ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ
ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …