Breaking News
Home / ਕੈਨੇਡਾ / ਸੇਵਾ ਕਿਚਨ ਵੱਲੋਂ ਸਮਾਗਮ 8 ਅਪ੍ਰੈਲ ਨੂੰ

ਸੇਵਾ ਕਿਚਨ ਵੱਲੋਂ ਸਮਾਗਮ 8 ਅਪ੍ਰੈਲ ਨੂੰ

ਟੋਰਾਂਟੋ/ਹਰਜੀਤ ਸਿੰਘ ਬਾਜਵਾ
ਸਮਾਜ ਸੇਵੀ ਸੰਸਥਾ ‘ਸੇਵਾ ਕਿਚਨ’ ਟੋਰਾਂਟੋ ਵੱਲੋਂ  ਬੇ- ਘਰ ਲੋਕਾਂ ਦੀ ਮਦਦ ਕਰਨ ਲਈ ਇੱਕ ਫੰਡ ਰੇਜ਼ਿੰਗ ਸਮਾਗਮ 8 ਅਪ੍ਰੈਲ ਐਤਵਾਰ  ਸ਼ਾਮ ਨੂੰ ਮਿਸੀਸਾਗਾ ਦੇ ਨਟਰਾਜ ਬੈਕੁੰਟ ਹਾਲ ਵਿੱਚ ਕਰਵਾਇਆ ਜਾ ਰਿਹਾ ਹੈ। ਜਿਸ ਬਾਰੇ ਜਾਣਕਾਰੀ ਦਿੰਦਿਆਂ ਮਹਿਫਲ ਮੀਡੀਆ ਗਰੁੱਪ ਦੇ ਜਸਵਿੰਦਰ ਸਿੱਘ ਖੋਸਾ ਅਤੇ ਰੰਗਕਰਮੀ ਗੁਰਬੀਰ ਗੋਗੋ ਬੱਲ ਨੇ ਦੱਸਿਆ ਕਿ ਸੇਵਾ ਕਿਚਨ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਹਰ ਐਤਵਾਰ ਨੂੰ ਟੋਰਾਂਟੋ ਡਾਊਨ ਟਾਊਨ ਜਿੱਥੇ ਬੇਘਰੇ ਲੋਕਾਂ ਦੀ ਕਾਫੀ ਸੰਖਿਆ ਹੈ ਵਿਖੇ ਲੰਗਰ ਛਕਾਇਆ ਜਾਂਦਾ ਹੈ ਜਿਸਦੀ ਸਭਨਾਂ ਭਾਈਚਾਰਿਆਂ ਵਿੱਚ ਕਾਫੀ ਸ਼ਲਾਘਾ ਕੀਤੀ ਜਾਂਦੀ ਹੈ।

Check Also

‘ਏਕਮ ਸਾਹਿਤ ਮੰਚ’ ਵੱਲੋਂ ਸੱਤਵੇਂ ਸਲਾਨਾ ਸਮਾਗਮ ਦੌਰਾਨ ਅਦਬੀ ਸ਼ਖ਼ਸੀਅਤਾਂ ਤੇ ਪੰਜਾਬੀ ਕਵੀਆਂ ਨੂੰ ਕੀਤਾ ਗਿਆ ਸਨਮਾਨਿਤ

ਤਿੰਨ ਪੁਸਤਕਾਂ ਲੋਕ-ਅਰਪਿਤ ਕੀਤੀਆਂ ਗਈਆਂ ਅੰਮ੍ਰਿਤਸਰ/ਡਾ. ਝੰਡ : ਲੰਘੇ ਸ਼ਨੀਵਾਰ 12 ਅਪੈਲ ਨੂੰ ‘ਏਕਮ ਸਾਹਿਤ …