Breaking News
Home / ਕੈਨੇਡਾ / ‘ਸਿੱਖ ਹੈਰੀਟੇਜ ਮੰਥ’ ਮੌਕੇ ਸੋਨੀਆ ਸਿੱਧੂ ਨੇ ਕੈਨੇਡੀਅਨ ਸਿੱਖਾਂ ਦੇ ਯੋਗਦਾਨ ਬਾਰੇ ਬਰੈਂਪਟਨ-ਵਾਸੀਆਂ ਨੂੰ ਦਿੱਤਾ ਸ਼ੁਭ-ਸੰਦੇਸ਼

‘ਸਿੱਖ ਹੈਰੀਟੇਜ ਮੰਥ’ ਮੌਕੇ ਸੋਨੀਆ ਸਿੱਧੂ ਨੇ ਕੈਨੇਡੀਅਨ ਸਿੱਖਾਂ ਦੇ ਯੋਗਦਾਨ ਬਾਰੇ ਬਰੈਂਪਟਨ-ਵਾਸੀਆਂ ਨੂੰ ਦਿੱਤਾ ਸ਼ੁਭ-ਸੰਦੇਸ਼

ਬਰੈਂਪਟਨ/ਬਿਊਰੋ ਨਿਊਜ਼
ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ‘ਸਿੱਖ ਹੈਰੀਟੇਜ ਮੰਥ’ ਦੀ ਸ਼ੁਰੂਆਤ ਦੇ ਮੌਕੇ ਕੈਨੇਡੀਅਨ ਸਿੱਖਾਂ ਵੱਲੋਂ ਕੈਨੇਡੀਅਨ ਸਮਾਜ ਵਿਚ ਹੁਣ ਤੱਕ ਪਾਏ ਗਏ ਅਹਿਮ ਯੋਗਦਾਨ ਨੂੰ ਯਾਦ ਕਰਦਿਆਂ ਹੋਇਆਂ ਬਰੈਂਪਟਨ-ਵਾਸੀਆਂ ਨੂੰ ਸ਼ੁਭ-ਸੰਦੇਸ਼ ਦਿੱਤਾ ਹੈ। ਉਨ•ਾਂ ਕਿਹਾ ਕਿ ਕੈਨੇਡਾ ਦੀ ਬੇਹਤਰੀ ਲਈ ਕੈਨੇਡੀਅਨ ਸਿੱਖਾਂ ਵੱਲੋਂ ਪਾਇਆ ਜਾ ਰਿਹਾ ਇਹ ਯੋਗਦਾਨ ਬਰਾਬਰ ਜਾਰੀ ਹੈ।
ਇਸ ਮੌਕੇ ਬੋਲਦਿਆਂ ਹੋਇਆਂ ਉਨ•ਾਂ ਕਿਹਾ,”ਅਸੀਂ ਅਜੇ ਹੁਣੇ ਹੀ ਕੈਨੇਡਾ ਦੀ ਕਨਫ਼ੈੱਡਰੇਸ਼ਨ ਦੀ 150’ਵੀਂ ਵਰ•ੇ-ਗੰਢ ਮਨਾ ਕੇ ਹਟੇ ਹਾਂ। ਸਾਡੇ ਦੇਸ਼ ਦਾ ਮਾਣਮੱਤਾ ਬਹੁ-ਕੌਮੀ ਇਤਿਹਾਸ ਹੈ ਅਤੇ ਇਸ ਵਿਚ ਵਿਚਰ ਰਹੀਆਂ ਵੱਖ-ਵੱਖ ਕਮਿਊਨਿਟੀਆਂ ਜਿਨ•ਾਂ ਵਿਚ ਸਿੱਖ ਕਮਿਊਨਿਟੀ ਅਹਿਮ ਸਥਾਨ ਰੱਖਦੀ ਹੈ, ਨੇ ਕੈਨੇਡਾ ਦੀ ਬੇਹਤਰੀ ਲਈ ਆਪੋ-ਆਪਣਾ ਵਧੀਆ ਯੋਗਦਾਨ ਪਾਇਆ ਹੈ। ਅਤੀ ਦੁੱਖਦਾਈ ਕਾਮਾਗਾਟਾ-ਮਾਰੂ ਕਾਂਡ 1914 ਵਿਚ ਵਾਪਰਿਆ ਅਤੇ ਉਸ ਤੋਂ ਬਾਅਦ ਇਸ ਦੇਸ਼ ਦੇ ਇਤਿਹਾਸ ਵਿਚ ਬਹੁਤ ਸਾਰੀਆਂ ਘਟਨਾਵਾਂ ਵਾਪਰੀਆਂ ਹਨ ਜਿਹੜੀਆਂ ਹੋਰ ਕਮਿਊਨਿਟੀਆਂ ਦੇ ਨਾਲ ਨਾਲ ਕੈਨੇਡੀਅਨ ਸਿੱਖਾਂ ਨਾਲ ਵੀ ਗੂੜ•ਾ ਸਬੰਧ ਰੱਖਦੀਆਂ ਹਨ।” ਆਪਣੀ ਗੱਲ ਜਾਰੀ ਰੱਖਦਿਆਂ ਉਨ•ਾਂ ਕਿਹਾ, ”ਸਾਡੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸ਼ਰਮਨਾਕ ‘ਕਾਮਾਗਾਟਾ-ਮਾਰੂ ਕਾਂਡ’ ਲਈ ਹਾਊਸ ਆਫ਼ ਕਾਮਨਜ਼ ਵਿਚ ਸਰਕਾਰੀ ਤੌਰ ‘ਤੇ ਮੁਆਫ਼ੀ ਮੰਗੀ ਹੈ।
ਪਿਛਲੀਆਂ ਫ਼ੈੱਡਰਲ ਚੋਣਾਂ ਵਿਚ ਸਾਡੇ ਦੇਸ਼ ਦੇ ਲੋਕਾਂ ਵੱਲੋਂ 20 ਸਿੱਖ ਪਾਰਲੀਮੈਂਟ ਮੈਂਬਰ ਚੁਣੇ ਗਏ ਅਤੇ ਉਨ•ਾਂ ਵਿੱਚੋਂ ਪ੍ਰਧਾਨ ਮੰਤਰੀ ਟਰੂਡੋ ਵੱਲੋਂ ਚਾਰ ਸਿੱਖ ਮੰਤਰੀ ਬਣਾਏ ਗਏ। ਕੈਨੇਡਾ ਦੇ ਤਾਣੇ-ਬਾਣੇ ਦਾ ਸਿੱਖ ਅਹਿਮ ਹਿੱਸਾ ਰਹੇ ਹਨ। ਵਿਭਿੰਨਤਾ ਕੈਨੇਡਾ ਦੀ ਤਾਕਤ ਤੇ ਤਰੱਕੀ ਦੀ ‘ਰੀੜ• ਦੀ ਹੱਡੀ’ ਹੈ ਅਤੇ ਸਾਡੇ ਕੋਲ ਹੁਣ ਅਜਿਹੀ ਲੀਡਰਸ਼ਿਪ ਹੈ ਜੋ ਸਾਰੇ ਕੈਨੇਡਾ-ਵਾਸੀਆਂ ਲਈ ਸਮੱਰਪਿਤ ਹੈ ਅਤੇ ਉਸ ਦੀ ਅਗਵਾਈ ਵਿਚ ਦੇਸ਼ ਦੇ ਤਰੱਕੀ ਕਰਨ ਦੇ ਬੜੇ ਵਧੀਆ ਮੌਕੇ ਹਨ।”
ਭਾਰਤ ਤੋਂ ਬਾਹਰ ਜੇਕਰ ਨਜ਼ਰ ਮਾਰੀਏ ਤਾਂ ਕੈਨੇਡਾ ਵਿਚ ਵੱਸ ਰਹੇ ਸਿੱਖਾਂ ਦੀ ਗਿਣਤੀ ਦੁਨੀਆਂ-ਭਰ ਦੇ ਦੇਸ਼ਾਂ ਵਿਚ ਦੂਸਰੇ ਨੰਬਰ ‘ਤੇ ਹੈ।
ਓਨਟਾਰੀਓ ਵਿਚ ਅਪ੍ਰੈਲ ਨੂੰ ਹਰ ਸਾਲ ‘ਸਿੱਖ ਹੈਰੀਟੇਜ ਮੰਥ’ ਵਜੋਂ ਮਨਾਇਆ ਜਾਂਦਾ ਹੈ। ਸੋਨੀਆ ਸਿੱਧੂ ਨੇ ਬਰੈਂਪਟਨ-ਵਾਸੀਆਂ ਅਤੇ ਜੀ.ਟੀ.ਏ. ਵਿਚ ਰਹਿ ਰਹੇ ਲੋਕਾਂ ਨੂੰ ਇਸ ਮਹੀਨੇ ਦੌਰਾਨ ਮਨਾਏ ਜਾ ਰਹੇ ਜਸ਼ਨਾਂ ਵਿਚ ਸ਼ਾਮਲ ਹੋਣ ਲਈ ਕਿਹਾ। ਇਸ ਮੌਕੇ ਉਨ•ਾਂ ਸਾਰਿਆਂ ਨੂੰ ਵਿਸਾਖੀ ਦੇ ਆ ਰਹੇ ਤਿਓਹਾਰ ਦੀਆਂ ਅਗਾਊਂ ਸ਼ੁਭ-ਕਾਮਨਾਵਾਂ ਵੀ ਦਿੱਤੀਆਂ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …