ਬਰੈਂਪਟਨ/ ਬਿਊਰੋ ਨਿਊਜ਼ : ਬਰੈਂਪਟਨ ਸਾਊਥ ਤੋਂ ਪੀ.ਸੀ. ਪਾਰਟੀ ਦੇ ਉਮੀਦਵਾਰ ਪ੍ਰਭਮੀਤ ਸਰਕਾਰ ਨੇ ਆਪਣੇ ਚੋਣ ਪ੍ਰਚਾਰ ਦੀ ਸ਼ੁਰੂਆਤ ਕਰ ਦਿੱਤੀ ਹੈ ਅਤੇ ਆਪਣਾ ਚੋਣ ਪ੍ਰਚਾਰ ਦਫ਼ਤਰ ਵੀ ਖੋਲ੍ਹਿਆ ਹੈ। ਇਸ ਮੌਕੇ ‘ਤੇ 500 ਤੋਂ ਵਧੇਰੇ ਲੋਕ ਹਾਜ਼ਰ ਸਨ। ਉਨ੍ਹਾਂ ਦਾ ਦਫ਼ਤਰ 1206, ਸਟੀਲਸ ਐਵੀਨਿਊ ਵੈਸਟ ‘ਤੇ ਹੈ।
ਕੈਰੋਲੀਨ ਮੁਲਰੋਨੀ, ਸਾਬਕਾ ਲੀਡਰਸ਼ਿਪ ਉਮੀਦਵਾਰ ਅਤੇ ਯਾਰਕ ਸਿਮਕੋਏ ਤੋਂ ਪੀ.ਸੀ.ਉਮੀਦਵਾਰ ਇਸ ਮੌਕੇ ‘ਤੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਸਨ ਅਤੇ ਉਨ੍ਹਾਂ ਨੇ ਰਿਬਨ ਕਟਾਈ ਸਮਾਗਮ ‘ਚ ਹਿੱਸਾ ਲਿਆ। ਇਸ ਮੌਕੇ ‘ਤੇ ਪੀ.ਸੀ.ਪਾਰਟੀ ਦੇ ਹੋਰ ਪ੍ਰਮੁੱਖ ਆਗੂ ਵੀ ਹਾਜ਼ਰ ਸਨ। ਪ੍ਰਭਮੀਤ, ਇਸ ਸਮੇਂ ਮਿਲਰ ਥਾਮਸਨ ਐਲ.ਐਲ.ਪੀ. ‘ਚ ਕਾਰਪੋਰੇਟ ਅਤੇ ਕਮਰਸ਼ੀਅਲ ਐਸੋਸੀਏਟ ਹਨ, ਜੋ ਕਿ ਕੈਨੇਡਾ ‘ਚ ਸਭ ਤੋਂ ਵੱਡੀਆਂ ਲਾਅ ਕੰਪਨੀਆਂ ਵਿਚੋਂ ਇਕ ਹੈ। ਉਨ੍ਹਾਂ ਨੇ ਯੂਨੀਵਰਸਿਟੀ ਆਫ ਵਿੰਡਸਰ ਤੋਂ ਲਾਅ ਡਿਗਰੀ ਹਾਸਲ ਕੀਤੀ ਹੈ ਅਤੇ ਉਹ ਵਿਲਫ੍ਰਿਡ ਲੌਰੀਅਰ ਯੂਨੀਵਰਸਿਟੀ ਤੋਂ ਬੀ.ਬੀ.ਏ.ਵੀ ਕਰ ਚੁੱਕੇ ਹਨ। ਉਹ ਭਾਈਚਾਰੇ ਦੀ ਸੇਵਾ ਲਈ ਸਮਰਪਿਤ ਹਨ ਅਤੇ ਸਰਗਰਮ ਵਾਲੰਟੀਅਰ ਹਨ।
ਪ੍ਰਭਮੀਤ ਸਰਕਾਰੀਆ ਨੇ ਬਰੈਂਪਟਨ ਸਾਊਥ ‘ਚ ਆਪਣਾ ਪ੍ਰਚਾਰ ਸ਼ੁਰੂ ਕੀਤਾ
RELATED ARTICLES

