Breaking News
Home / ਕੈਨੇਡਾ / ਐਡਵੋਕੇਟ ਪਰਮਜੀਤ ਸਿੰਘ ਗਿੱਲ ਹੋਣਗੇ ਬਰੈਂਪਟਨ ਸਾਊਥ ਤੋਂ ਐੱਮ.ਪੀ.ਪੀ.ਲਈ ਐੱਨ.ਡੀ.ਪੀ. ਉਮੀਦਵਾਰ

ਐਡਵੋਕੇਟ ਪਰਮਜੀਤ ਸਿੰਘ ਗਿੱਲ ਹੋਣਗੇ ਬਰੈਂਪਟਨ ਸਾਊਥ ਤੋਂ ਐੱਮ.ਪੀ.ਪੀ.ਲਈ ਐੱਨ.ਡੀ.ਪੀ. ਉਮੀਦਵਾਰ

ਬਰੈਂਪਟਨ/ਡਾ. ਝੰਡ : ਭਰੋਸੇਯੋਗ ਵਸੀਲਿਆਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਐਡਵੋਕੇਟ ਐੱਨ.ਡੀ.ਪੀ. ਵੱਲੋਂ ਐਡਵੋਕੇਟ ਪਰਮਜੀਤ ਸਿੰਘ ਗਿੱਲ ਨੂੰ ਬਰੈਂਪਟਨ-ਸਾਊਥ ਤੋਂ ਐੱਮ.ਪੀ.ਪੀ. ਲਈ ਆਪਣਾ ਉਮੀਦਵਾਰ ਬਣਾਇਆ ਗਿਆ ਹੈ। ਬੱਸ, ਇਸ ਦਾ ਰਸਮੀ ਐਲਾਨ ਹੋਣਾ ਹੀ ਬਾਕੀ ਹੈ ਜੋ ਇਸ ਹਫ਼ਤੇ ਦੌਰਾਨ ਹੋ ਜਾਏਗਾ। ਪਾਠਕਾਂ ਨੂੰ ਭਲੀਭਾਂਤ ਯਾਦ ਹੋਵੇਗਾ ਕਿ ਇਸ ਰਾਈਡਿੰਗ ਤੋਂ ਲਿਬਰਲ ਪਾਰਟੀ ਵੱਲੋਂ ਸੁਖਵੰਤ ਠੇਠੀ ਅਤੇ ਪੀ.ਸੀ. ਪਾਰਟੀ ਵੱਲੋਂ ਪ੍ਰਭਮੀਤ ਸਿੰਘ ਸਰਕਾਰੀਆ ਦੇ ਨਾਂਵਾਂ ਦਾ ਪਹਿਲਾਂ ਹੀ ਐਲਾਨ ਹੋ ਚੁੱਕਾ ਹੈ।
ਇਸ ਦੌਰਾਨ ਹੀ ਉਨ੍ਹਾਂ ਸਖ਼ਤ ਮਿਹਨਤ ਕਰਕੇ ਕੈਨੇਡਾ ਦੇ ਮਿਆਰ ਅਨੁਸਾਰ ਆਪਣੀ ਲਾੱਅ ਦੀ ਪੜ੍ਹਾਈ ਵਿਚ ਲੋੜੀਂਦੀ ਅੱਪਗ੍ਰੇਡੇਸ਼ਨ ਕੀਤੀ ਅਤੇ 2565 ਸਟੀਲਜ਼ ਐਵੀਨਿਊ ਸਥਿਤ ਯੂਨਿਟ ਨੰਬਰ 20 ਤੋਂ ‘ਸ਼ੇਰਗਿੱਲ ਲਾੱਅ ਫ਼ਰਮ’ ਹੇਠ ਕਾਨੂੰਨੀ ਸੇਵਾਵਾਂ ਦੇਣੀਆਂ ਆਰੰਭ ਕਰ ਦਿੱਤੀਆਂ। ਇਸ ਦੇ ਨਾਲ ਹੀ ਉਹ ਸਮਾਜ-ਸੇਵੀ ਕੰਮਾਂ ਵਿਚ ਵੀ ਲਗਾਤਾਰ ਹਿੱਸਾ ਲੈਂਦੇ ਰਹੇ। ਇਸ ਸਮੇਂ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਲੂਮਿਨੀ ਐਸੋਸੀਏਸ਼ਨ ਦੇ ਟੋਰਾਂਟੋ ਚੈਪਟਰ ਦੇ ਪ੍ਰਧਾਨ ਹਨ ਅਤੇ ਇੱਥੋਂ ਦੀਆਂ ਸਾਹਿਤਕ ਤੇ ਸਮਾਜਿਕ ਸਰਗ਼ਰਮੀਆਂ ਵਿਚ ਬਰਾਬਰ ਭਾਗ ਲੈਂਦੇ ਹਨ।
ਉਨ੍ਹਾਂ ਦੀ ਵਿਚਾਰਧਾਰਾ ਐੱਨ.ਡੀ.ਪੀ.ਨਾਲ ਪੂਰੀ ਤਰ੍ਹਾਂ ਮੇਲ ਖਾਂਦੀ ਹੈ ਅਤੇ ਉਹ ਇਸ ਪਾਰਟੀ ਦੀਆਂ ਗ਼ਤੀਵਿਧੀਆਂ ਵਿਚ ਲਗਾਤਾਰ ਹਿੱਸਾ ਲੈਂਦੇ ਹਨ। ਏਸੇ ਲਈ ਹੀ ਐੱਨ.ਡੀ.ਪੀ. ਵੱਲੋਂ ਉਨ੍ਹਾਂ ਨੂੰ ਬਰੈਂਪਟਨ ਸਾਊਥ ਤੋਂ ਆਪਣਾ ਉਮੀਦਵਾਰ ਬਨਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਆਪਣੇ ਮਿਲਣਸਾਰ ਅਤੇ ਲੋਕਾਂ ਵਿਚ ਸਰਗ਼ਰਮੀ ਨਾਲ ਵਿਚਰਣ ਵਾਲੇ ਸੁਭਾਅ ਦੇ ਮੱਦੇਨਜ਼ਰ ਉਹ ਵਧੀਆ ਅਤੇ ਕਾਮਯਾਬ ਉਮੀਦਵਾਰ ਸਾਬਤ ਹੋ ਸਕਦੇ ਹਨ। ਬਰੈਂਪਟਨ ਸਾਊਥ ਰਾਈਡਿੰਗ ਦੇ ਵਾਸੀਆਂ ਨੂੰ ਉਨ੍ਹਾਂ ਨੂੰ ਸੇਵਾ ਕਰਨ ਦਾ ਮੌਕਾ ਜ਼ਰੂਰ ਦੇਣਾ ਚਾਹੀਦਾ ਹੈ। ਉਨ੍ਹਾਂ ਨਾਲ 416-910-5676 ਅਤੇ 416-930-5676 ਨੰਬਰਾਂ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਜਸਟਿਨ ਟਰੂਡੋ ਨੇ ਐਸਟ੍ਰਾਜੈਨੇਕਾ ਵੈਕਸੀਨ ਨੂੰ ਦੱਸਿਆ ਸੇਫ

ਟੋਰਾਂਟੋ/ਬਿਊਰੋ ਨਿਊਜ਼ : ਦੇਸ਼ ਵਿੱਚ ਐਸਟ੍ਰਾਜੈਨੇਕਾ ਵੈਕਸੀਨ ਦਾ ਟੀਕਾ ਲਵਾਏ ਜਾਣ ਤੋਂ ਬਾਅਦ ਕਥਿਤ ਤੌਰ …