1.8 C
Toronto
Thursday, November 27, 2025
spot_img
Homeਕੈਨੇਡਾਦਸੰਬਰ ਦੇ ਅੰਤ ਵਿੱਚ ਕੈਨੇਡਾ ਨੂੰ ਮਿਲਣਗੀਆਂ ਕੋਵਿਡ-19 ਵੈਕਸੀਨ ਦੀਆਂ 2,50,000 ਡੋਜ਼ਾਂ

ਦਸੰਬਰ ਦੇ ਅੰਤ ਵਿੱਚ ਕੈਨੇਡਾ ਨੂੰ ਮਿਲਣਗੀਆਂ ਕੋਵਿਡ-19 ਵੈਕਸੀਨ ਦੀਆਂ 2,50,000 ਡੋਜ਼ਾਂ

ਕੈਨੇਡਾ ਫੈੱਡਰਲ ਲਿਬਰਲ ਸਰਕਾਰ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਕੈਨੇਡੀਅਨਾਂ ਨੂੰ ਪਹਿਲ ਦੇ ਅਧਾਰ ‘ਤੇ ਮਿਲ ਸਕੇਗੀ ਕੋਵਿਡ-19 ਵੈਕਸੀਨ : ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਸਰਕਾਰ ਵੱਲੋਂ ਕੋਵਿਡ-19 ਵੈਕਸੀਨ ਦੀ ਪਹਿਲੀ ਖੇਪ ਇਸ ਮਹੀਨੇ ਦੇ ਅੰਤ ਤੱਕ ਕੈਨੇਡਾ ਪਹੁੰਚੇਗੀ। ਇਹ ਵੈਕਸੀਨ ਫਾਈਜ਼ਰ-ਬਾਇਓ ਐੱਨਟੈੱਕ ਕੰਪਨੀ ਦੀ ਹੋਵੇਗੀ ਅਤੇ 2,49000 ਵੈਕਸੀਨਾਂ ਦੀ ਇਹ ਪਹਿਲੀ ਖੇਪ ਇਸੇ ਮਹੀਨੇ ਮਹੀਨੇ ਦੌਰਾਨ ਕੈਨੇਡਾ ਵਿਚ ਪਹੁੰਚ ਜਾਵੇਗੀ। ਕੈਨੇਡਾ ਸਰਕਾਰ ਨੇ ਇਸ ਗੱਲ ਦੀ ਵੀ ਪੁਸ਼ਟੀ ਕਰ ਦਿੱਤੀ ਹੈ ਕਿ ਅਜਿਹੀਆਂ ਹੀ ਹੋਰ ਖੇਪਾਂ 2021 ਵਿਚ ਵੀ ਆਉਣੀਆਂ ਜਾਰੀ ਰਹਿਣਗੀਆਂ। ਇਸ ਹਫਤੇ ਫਾਈਜ਼ਰ ਕੰਪਨੀ ਵੱਲੋਂ ਕੁੱਲ ਕੈਨੇਡਾ ਦੀਆਂ 14 ਸਾਈਟਾਂ ‘ਤੇ ਟੀਕਾਕਰਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।
ਇਸ ਸਬੰਧੀ ਗੱਲ ਕਰਦਿਆਂ ਬਰੈਂਪਟਨ ਸਾਊਥ ਤੋਂ ਸੰਸਦ ਮੈਂਬਰ ਸੋਨੀਆ ਸਿੱਧੂ ਨੇ ਕਿਹਾ ਕਿ ਜਿਹੜੀ ਵੀ ਵੈਕਸੀਨ ਕੈਨੇਡਾ ਦੀ ਹੈਲਥ ਏਜੰਸੀ ਵੱਲੋਂ ਐਪਰੂਵ ਕੀਤੀ ਜਾਵੇਗੀ, ਉਸਨੂੰ ਪਹਿਲ ਦੇ ਆਧਾਰ ‘ਤੇ ਕੈਨੇਡੀਅਨਜ਼ ਤੱਕ ਪਹੁੰਚਾਇਆ ਜਾਵੇਗਾ।
ਉਹਨਾਂ ਨੇ ਕਿਹਾ ਕਿ ਕੋਵਿਡ-19 ਦੌਰਾਨ ਵਿੱਤੀ ਸਹਾਇਤਾ ਤੋਂ ਲੈਕੇ ਸਿਹਤ ਸੁਰੱਖਿਆ ਤੱਕ ਕੈਨੇਡਾ ਸਰਕਾਰ ਹਰ ਕਦਮ ‘ਤੇ ਕੈਨੇਡੀਅਨਜ਼ ਦੇ ਨਾਲ ਖੜ੍ਹੀ ਰਹੀ ਹੈ। ਹੁਣ, ਜਦੋਂ ਕੋਵਿਡ-19 ਵੈਕਸੀਨ ਦੀ ਗੱਲ ਕਰੀਏ ਤਾਂ ਇਹ ਕੈਨੇਡਾ ਫੈੱਡਰਲ ਲਿਬਰਲ ਸਰਕਾਰ ਦੀਆਂ ਅਣਥੱਕ ਕੋਸ਼ਿਸ਼ਾਂ ਦਾ ਹੀ ਨਤੀਜਾ ਹੈ ਕਿ ਹੁਣ ਕੈਨੇਡੀਅਨਾਂ ਨੂੰ ਜਲਦ ਤੋਂ ਜਲਦ ਕੋਵਿਡ-19 ਵੈਕਸੀਨ ਮਿਲ ਸਕੇਗੀ। ਦਸੰਬਰ ਦੇ ਅੰਤ ਵਿੱਚ ਕੈਨੇਡਾ ਨੂੰ ਕੋਵਿਡ-19 ਵੈਕਸੀਨ ਦੀਆਂ 250,000 ਡੋਜ਼ਾਂ ਮਿਲਣਗੀਆਂ ਅਤੇ ਅਜਿਹੀਆਂ ਹੀ ਹੋਰ ਕਈ ਮਿਲੀਅਨ ਡੋਜ਼ਾਂ ਹੋਰ ਇੱਥੇ ਪਹੁੰਚਣ ਵਾਲੀਆਂ ਹਨ।
ਸੋਨੀਆ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਾਈਜ਼ਰ ਤੋਂ ਇਲਾਵਾ, 6 ਹੋਰ ਕੰਪਨੀਆਂ ਜਿਵੇਂ ਕਿ ਮੋਡਰਨਾ, ਐਸਟਰਾਜੈਨੇਕਾ-ਆਕਸਫੋਰਡ, ਜਾਨਸਨ ਐਂਡ ਜਾਨਸਨ ਵੀ ਸੰਭਾਵੀ ਵੈਕਸੀਨ ਉਮੀਦਵਾਰਾਂ ਦੀ ਸੂਚੀ ਵਿਚ ਸ਼ਾਮਲ ਹਨ।
ਹਾਲਾਂਕਿ, ਇਸ ਰਾਹਤ ਭਰੀ ਖਬਰ ਦੇ ਨਾਲ ਹੀ ਉਹਨਾਂ ਨੇ ਬਰੈਂਪਟਨ ਸਾਊਥ ਦੇ ਵਸਨੀਕਾਂ ਨੂੰ ਅਪੀਲ ਵੀ ਕੀਤੀ ਕਿ ਅਜੇ ਖ਼ਤਰਾ ਟਲਿਆ ਨਹੀਂ ਹੈ, ਸੋ ਸਿਹਤ ਮਾਹਰਾਂ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਰਹੋ ਤਾਂ ਜੋ ਅਸੀਂ ਰਲ-ਮਿਲ ਕੇ ਇਸ ਮਹਾਂਮਾਰੀ ਨੂੰ ਹਰਾ ਸਕੀਏ।

RELATED ARTICLES
POPULAR POSTS