2.4 C
Toronto
Thursday, November 27, 2025
spot_img
Homeਕੈਨੇਡਾਨਿਊਹੋਪ ਸੀਨੀਅਰਜ਼ ਕਲੱਬ ਦੀ ਪਿਕਨਿਕઠ ਨੇ ਖੂਬਸੂਰਤ ਰੰਗ ਬੰਨ੍ਹਿਆ

ਨਿਊਹੋਪ ਸੀਨੀਅਰਜ਼ ਕਲੱਬ ਦੀ ਪਿਕਨਿਕઠ ਨੇ ਖੂਬਸੂਰਤ ਰੰਗ ਬੰਨ੍ਹਿਆ

logo-2-1-300x105ਟੋਰਾਂਟੋ : ਨਿਊ ਹੋਪ ਸੀਨੀਅਰਜ਼ ਕਲੱਬ ਟਰੋਂਟੋ ਦੇ ਮੈਂਬਰਾਂ ਨੇ ਸੰਭੂ ਦੱਤ ਸ਼ਰਮਾਂ ਦੀ ਰਾਹ ਨੁਮਾਈ ਵਿੱਚ ਸ਼ਾਨਦਾਰ ਪਿਕਨਿਕ ਦਾ ਪ੍ਰਬੰਧ ਕੀਤਾ ਗਿਆ। ਇਹ ਪਿਕਨਿਕ ਉਨ੍ਹਾਂ ਐਲਡਰੈਡੋ ਪਾਰਕ ਵਿੱਚ ਬੜੀ ਧੂੰਮ ਧਾਂਮ ਨਾਲ ਮਨਾਈ।
ਇਸ ਤਰ੍ਹਾਂ ਦੇ ਪ੍ਰੋਗਰਾਮ ਉਲੀਕਣ ਵਿੱਚ ਸ਼ਰਮਾਂ ਜੀ ਦੀ ਖਾਸ ਮੁਹਾਰਤ ਹੈ। ਉਹ ਆਪਣੇ ਪ੍ਰੋਗਰਾਮਾ ਵਿੱਚ ਰੰਗ ਬੰਨਣਾ ਜਾਣਦੇ ਹਨ। ਸਵੱਰਗੀ ਰੁੱਖਾਂ ਦੀ ਛਾਂ ਵਿੱਚ ਹਰੇ ਹਰੇ ਘਾਹ ਅਤੇ ਵਗਦੀਆਂ ਕੂਲਾਂ ਵਾਲੇ ਪਾਰਕ ਵਿੱਚ ਸੈਂਕੜੇ ਸੀਨੀਅਰਜ ਬੀਬੀਆਂ ਅਤੇ ਆਦਮੀਆਂ ਨੇ ਮਿਲ ਕੇ ਪਿਕਨਿਕ ਮਨਾਈ। ਸ਼ਾਮਲ ਹੋਣ ਆਏ ਲੋਕਾਂ ਲਈ ਕੁਰਸੀਆਂ ਅਤੇ ਬੈਂਚਾ ਦਾ ਵਾਧੂ ਪ੍ਰਬੰਧ ਕੀਤਾ ਗਿਆ ਸੀ।ਲੋਕ ਖਾਣ ਪੀਣ ਤੋਂ ਇਲਾਵਾ ਗਰੁੱਪਾਂ ਵਿੱਚ ਆਪਣੀਆਂ ਸਾਝਾਂ ਦੀਆਂ ਗੱਲਾਂ ਕਰਦੇ ਅਤੇ ਨਵੀਂ ਸਾਂਝ ਦੀ ਜਾਣਕਾਰੀ ਅਦਾਨ ਪ੍ਰਦਾਨ ਕਰਕੇ ਠਾਹਕੇ ਮਾਰ ਕੇ ਹੱਸਦੇ ਦੇਖੇ ਗਏ। ਘਰ ਦੇ ਕੰਮਾਂ ਕਾਰਾਂ ਤੋਂ ਵਿਹਲੇ ਹੋ ਕੇ ਅਨੰਦ ਮਾਣਦੇ ਸਵੱਰਗੀ ਦੁਨੀਆਂ ਵਿੱਚ ਪਹੁੰਚੇ ਲੱਗਦੇ ਸਨ। ਖਾਣ ਪੀਣ ਦਾ ਪ੍ਰਬੰਧ ਬੇਅੰਤ ਭੰਡਾਰਾ ਸੀ। ਜਿਸ ਵਿੱਚઠ ਚੌਲ ਪਕੌੜੇ, ਰਾਜ ਮਾਂਹ ਆਲੂ ਮਟਰ ਦੀ ਸਬਜ਼ੀ,ਪਕੌੜੀਆਂ ਵਾਲਾ ਦਹੀਂ ਆਦਿ ਹੋਰ ਆਈਟਮਾਂ ਸੱਭ ਵੈਸ਼ਨੂੰ ਭੋਜਨ ਦੀਆਂ ਸਨ। ਸਤੀਸ਼ ਠੱਕਰ ਨੇ ਸਾਊਥ ਇੰਡੀਅਨ ਕਲਚਰ ਦਾ ਭੋਜਨ ਤਿਆਰ ਕਰਕੇ ਲਿਆਂਦਾ ਅਤੇ ਇਹ ਸਾਰਾ ਮੁਫਤ ਵਿੱਚ ਲੋਕਾਂ ਪਰੋਸਿਆ ਗਿਆ।
ਇਸ ਮੌਕੇ ‘ਤੇ ਕਈ ਹੋਰ ਪ੍ਰੋਗਰਾਮਾਂ ਵਿੱਚੋਂ ਟਾਈਮ ਕੱਢ ਕੇ ਨਾਮਵਰ ਸਖਸ਼ੀਅਤਾਂ ਸ਼ਾਮਲ ਹੋਈਆਂ ਜਿਨ੍ਹਾਂ ਵਿੱਚ ਵਿੱਕ ਢਿਲੋਂ ਐਮ ਪੀ ਪੀ, ਸਕੂਲ ਟਰੱਸਟੀ ਅਵਤਾਰ ਸਿੰਘ ਮਿਨਹਾਸ, ਗੁਰਪਰੀਤ ਸਿੰਘ ਢਿਲੋਂ ਸਿਟੀ ਕੌਂਸਲਰ, ਵਕੀਲ ਸੁਭਾਸ਼ ਜੋਸ਼ੀ, ਅੰਕਲ ਜੈਕਾਰ ਲਾਲ ਦੁੱਗਲ, ਰੋਸ਼ਨ ਲਾਲ ਪਾਠਕ ਚੇਅਰਮੈਨ ਕੋਹਿਪ ਸੰਸਥਾ ਦਾ ਜ਼ਿਕਰ ਯੋਗ ਹੈ। ਪੱਤਰਕਾਰ ਡੇਵਡ ਝੱਮਟ ਨੇ ਪਿਕਨਿਕ ਦੀਆਂ ਤਸਵੀਰਾਂ ਖਿੱਚੀਆਂ। ਉਘੇ ਲੇਖਕ ਬਲਬੀਰ ਸਿੰਘ ਮੋਮੀ ਨੇ ਕੱਲਬ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਕਨੇਡਾ ਸਾਡਾ ਮੁਲਕ ਹੈ ਅਤੇ ਸਾਨੂੰ ਇਸ ਦੀ ਬਿਹਤਰੀ ਲਈ ਵਧ ਤੋਂ ਵੱਧ ਕੰਮ ਕਰਨਾ ਚਾਹੀਦਾ ਹੈ। ਟਰਾਂਟੋ ਸਕੂਲ ਟਰਸਟੀ ਅਵਤਾਰ ਸਿੰਘ ਮਿਨਹਾਸ ਅਤੇ ਅੰਕਲ ਦੁੱਗਲ ਨੇ ਵੀ ਪਿਕਨਿਕ ਦੇ ਇਕੱਠ ਨੂੰ ਸੰਬੋਧਨ ਕੀਤਾ ਅਤੇ ਸਾਰੇ ਬੁਲਾਰਿਆਂ ਨੇ ਸੰਭੂ ਦੱਤ ਦੀਆਂ ਅਣਥੱਕ ਅਤੇ ਈਮਾਨਦਾਰ ਉਸਾਰੂ ਸਰਗਰਮੀਆਂ ਦੀ ਸਰਾਹਣਾ ਕੀਤੀ ਅਤੇ ਸਫਲ ਪ੍ਰੋਗਰਾਮ ਲਈ ਵਧਾਈਆਂ ਦਿਤੀਆਂ।  ਦੇਵੀ ਦਿਆਲ ਸ਼ਰਮਾ ਗੜ ਸ਼ੰਕਰ ਅਤੇ ਚਿੰਤ ਪੁਰਨੀ ਮੰਦਰ ਜੋ ਕੁਈਨ ਰੋਡ ਤੇ ਸਥਿਤ ਹੈ ਨੇ ਪੂਰਨ ਸਹਿਯੋਗ ਦਿੱਤਾ। ਅੰਤ ਵਿੱਚ ਸੰਭੂ ਦੱਤ ਸ਼ਰਮਾ ਨੇ ਆਪਣੀ ਕਲੱਬ ਦੀ ਕਾਰਜ ਕਰਨੀ ਦੀ ਪ੍ਰਬੰਧ ਨੂੰ ਸਫਲ ਬਣਾਉਣ ਵਿੱਚ ਪ੍ਰਸੰਸਾ ਕੀਤੀ ਅਤੇ ਧੰਨਵਾਦ ਕੀਤਾ। ਇਸ ਦੇ ਨਾਲ ਹੀ ਪਿਕਨਿਕ ਵਿੱਚ ਸ਼ਾਮਲ ਹੋਣ ਆਏ ਲੋਕਾਂ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਅਤੇ ਆਏ ਹੋਏ ਪ੍ਰਤੀਨਿਧਾਂ ਦਾ ਵਿਸ਼ਸੇ ਧੰਨਵਾਦ ਕੀਤਾ। ઠਸਾਰਾ ਦਿਨ ਅਨੰਦ ਮਾਣਦੇ ਹੋਏ ਸ਼ਾਮ ਨੂੰ ਸੱਭ ਲੋਕ ਖੁਸ਼ੀ ਖੁਸ਼ੀ ਘਰਾਂ ਨੂੰ ਪਰਤੇ।

RELATED ARTICLES
POPULAR POSTS