7.3 C
Toronto
Friday, May 22, 2026
spot_img
Homeਕੈਨੇਡਾਤਰਕਸ਼ੀਲ ਸੁਸਾਇਟੀ ਵਲੋਂ 'ਵਾਕ ਐਂਡ ਰਨ ਫਾਰ ਐਜੂਕੇਸ਼ਨ' 30 ਸਤੰਬਰ ਨੂੰ

ਤਰਕਸ਼ੀਲ ਸੁਸਾਇਟੀ ਵਲੋਂ ‘ਵਾਕ ਐਂਡ ਰਨ ਫਾਰ ਐਜੂਕੇਸ਼ਨ’ 30 ਸਤੰਬਰ ਨੂੰ

ਬਰੈਂਪਟਨ/ਹਰਜੀਤ ਬੇਦੀ : ਨਾਰਥ ਅਮੈਰਿਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਵਲੋਂ ਸ਼ਹੀਦ ਭਗਤ ਸਿੰਘ ਅਤੇ ਭਾਅ ਜੀ ਗੁਰਸ਼ਰਨ ਸਿੰਘ ਨੂੰ ਸਮਰਪਿਤ ‘ ਵਾਅਕ ਐਂਡ ਰਨ’ ਦਾ ਆਯੋਜਨ 30 ਸਤੰਬਰ 2018 ਨੂੰ ਕੀਤਾ ਜਾ ਰਿਹਾ ਹੈ। ਇਹ ਈਵੈਂਟ ਬਰੈਂਪਟਨ ਦੇ ਚਿੰਕੂਜੀ ਪਾਰਕ ਵਿੱਚ ਹੋਵੇਗਾ। ਇਹ ਰਨ ਐਂਡ ਵਾਕ 5 ਕਿ: ਮੀ ਅਤੇ 11 ਕਿ:ਮੀ: ਦੀ ਹੋਵੇਗੀ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਰਜਿਸਟਰੇਸ਼ਨ ਕਰਵਾਉਣੀ ਲਾਜ਼ਮੀ ਹੈ ਤਾਂ ਜੋ ਟੀ-ਸ਼ਰਟਸ, ਲੋਗੋਜ ਅਤੇ ਹੋਰ ਲੋੜੀਂਦੇ ਪ੍ਰਬੰਧ ਵਧੀਆ ਢੰਗ ਨਾਲ ਹੋ ਸਕਣ। ਪੰਜ ਸਾਲ ਤੋਂ ਲੈਕੇ ਵਡੇਰੀ ਉਮਰ ਦੇ ਵਿਅਕਤੀ, ਔਰਤਾਂ ਅਤੇ ਮਰਦ ਇਸ ਈਵੈਂਟ ਵਿੱਚ ਭਾਗ ਲੈਣ ਲਈ ਰਜਿਸਟਰੇਸ਼ਨ ਕਰਵਾ ਸਕਦੇ ਹਨ। ਬੱਚਿਆਂ ਅਤੇ ਵਿਦਿਆਰਥੀਆਂ ਲਈ ਰਜਿਸਟਰੇਸ਼ਨ ਫਰੀ ਹੋਵੇਗੀ। ਬਾਕੀਆਂ ਲਈ ਸਿਰਫ 15 ਡਾਲਰ ਫੀਸ ਰੱਖੀ ਗਈ ਹੈ। ਇਸ ਲਈ ਜਲਦੀ ਤੋਂ ਜਲਦੀ ਰਜਿਸਟਰੇਸ਼ਨ ਕਰਵਾ ਲਈ ਜਾਵੇ। ਜੇ ਕੋਈ ਮਜਬੂਰੀ ਵੱਸ ਰਜਿਟਰੇਸਨ ਕਰਵਾਉਣ ਤੋਂ ਰਹਿ ਗਿਆ ਤਾਂ ਉਸੇ ਦਿਨ 8:00 ਤੋਂ 9:00 ਵਜੇ ਤੱਕ ਰਜਿਸਟਰੇਸ਼ਨ ਹੋ ਸਕੇਗੀ। ਇਸ ਤੋਂ ਤੁਰੰਤ ਬਾਅਦ ਵਾਅਕ ਐਂਡ ਰਨ ਈਵੈਂਟ ਸ਼ੂਰੂ ਹੋਵੇਗੀ।
ਤਰਕਸ਼ੀਲ ਸੁਸਾਇਟੀ ਦੀ ਧਾਰਨਾ ਅਨੁਸਾਰ ਮਨੁੱਖ ਲਈ ਮਾਨਸਿਕ ਅਤੇ ਸਰੀਰਕ ਤੌਰ ‘ਤੇ ਤਕੜੇ ਹੋਣਾ ਜਰੂਰੀ ਹੈ। ਮਾਨਸਿਕ ਸਿਹਤ ਹਿੱਤ ਸਮੇਂ ਸਮੇਂ ਗੈਬੀ ਸ਼ਕਤੀਆਂ ਦਾ ਲੋਕ ਮਨਾਂ ਵਿੱਚੋਂ ਡਰ ਕੱਢਣ ਲਈ ਪ੍ਰੋਗਰਾਮ ਕੀਤੇ ਜਾਂਦੇ ਹਨ। ਇਸ ਈਵੈਂਟ ਦਾ ਮਕਸਦ ਲੋਕਾਂ ਵਿੱਚ ਖਾਸ ਤੌਰ ‘ਤੇ ਬੱਚਿਆਂ ਵਿੱਚ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ। ਇਸ ਸਮੇਂ ਮਾਹਰਾਂ ਦੁਆਰਾ ਸੂਗਰ, ਕਲੈਸਟਰੋਲ ਅਤੇ ਦਿਲ ਦੀਆਂ ਬੀਮਾਰੀਆਂ ਬਾਰੇ ਸੰਖੇਪ ਵਿੱਚ ਜਾਣਕਾਰੀ ਵੀ ਦਿੱਤੀ ਜਾਵੇਗੀ। ਅੱਜ ਦੇ ਸਮੇਂ ਵਿੱਚ ਜਦ ਇੰਟਰਨੈੱਟ ਵਗੈਰਾ ਨੇ ਲੋਕਾਂ ਨੂੰ ਕੰਮ ਅਤੇ ਘਰਾਂ ਤੱਕ ਹੀ ਸੀਮਤ ਕਰ ਦਿੱਤਾ ਹੈ ਅਤੇ ਸਮਾਜਿਕ ਮੇਲ-ਜੋਲ ਦਿਨ ਬ ਦਿਨ ਘਟ ਰਿਹਾ ਹੈ ਤਾਂ ਅਜਿਹੇ ਈਵੈਂਟ ਦੀ ਮਹੱਤਤਾ ਹੋਰ ਵੀ ਵਧ ਜਾਂਦੀ ਹੈ। ਇਸ ‘ਵਾਕ ਐਂਡ ਰਨ ਫਾਰ ਐਜੂਕੇਸ਼ਨ’ ਈਵੈਂਟ ਨੂੰ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ, ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ ਅਤੇ ਹੋਰ ਕਲੱਬਾਂ ਵਲੋਂ ਸਮਰਥਨ ਦਿੱਤਾ ਜਾ ਰਿਹਾ ਹੈ।
ਤਰਕਸ਼ੀਲ ਸੁਸਾਇਟੀ ਵਲੋਂ ਭਗਤ ਸਿੰਘ ਅਤੇ ਨਾਟਕਕਾਰ ਗੁਰਸ਼ਰਨ ਸਿੰਘ ਨੂੰ ਸਮਰਪਿਤ ਇਸ ਪ੍ਰੋਗਰਾਮ ਨੂੰ ਸਤੰਬਰ ਮਹੀਨੇ ਵਿੱਚ ਸਥਾਈ ਤੌਰ ‘ਤੇ ਜਾਰੀ ਰੱਖਣ ਦੀ ਯੋਜਨਾ ਹੈ। ਪ੍ਰਬੰਧਕਾਂ ਵਲੋਂ ਸਮੂਹ ਲੋਕਾਂ ਨੂੰ ਆਪਣੇ ਪਰਿਵਾਰਾਂ ਸਮੇਤ ਇਸ ਈਵੈਂਟ ਵਿੱਚ ਸ਼ਾਮਲ ਹੋਣ ਦਾ ਸੱਦਾ ਹੈ। ਵਧੇਰੇ ਜਾਣਕਾਰੀ ਲਈ ਬਲਦੇਵ ਰਹਿਪਾ 416-881-7202, ਨਿਰਮਲ ਸੰਧੂ 416-835-3450, ਡਾ: ਬਲਜਿੰਦਰ ਸੇਖੌਂ 905-781-1197 ਜਾਂ ਨਛੱਤਰ ਬਦੇਸ਼ਾ 647-267-3397 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS