ਬਰੈਂਪਟਨ/ਬਾਸੀ ਹਰਚੰਦ : ਮੇਫੀਲਡ ਸੀਨੀਅਰਜ਼ ਕਲੱਬ ਨੇ 26 ਅਗੱਸਤ ਨੂੰ ਕੈਨੇਡਾ ਅਤੇ ਭਾਰਤ ਦਾ ਅਜ਼ਾਦੀ ਦਿਨ ਮਨਾਇਆ।
ਇਸ ਸਮਾਗਮ ਦੀ ਪ੍ਰਧਾਨਗੀ ਕਲੱਬ ਦੇ ਪ੍ਰਧਾਨ ਸੁਭਾਸ਼ ਖੁਰਮੀ, ਪੰਜਾਬੀ ਸੱਭਿਆਚਾਰ ਮੰਚ ਦੇ ਪ੍ਰਧਾਨ ਬਲਦੇਵ ਸਿੰਘ ਸਹਿਦੇਵ, ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬ ਦੇ ਪ੍ਰਧਾਨ ਜੰਗੀਰ ਸਿੰਘ ਸੈਂਭੀ, ਸੁਖਦੇਵ ਸਿੰਘ ਧਾਲੀਵਾਲ ਅਤੇ ਹਰਬੰਸ ਸਿੰਘ ਨੇ ਕੀਤੀ।
ਸਮਾਗਮ ਨੂੰ ਬਲਦੇਵ ਸਿੰਘ ਸਹਿਦੇਵ, ਨਵਜੋਤ ਸਿੰਘ ਸੰਧੂ ਐਮ ਪੀ ਪੀ, ਸਿਟੀ ਕੌਂਸਲਰ ਨਵਦੀਪ ਕੌਰ, ਪ੍ਰਧਾਨ ਜੰਗੀਰ ਸਿੰਘ ਸੈਂਭੀ, ਹਰਬੰਸ ਸਿੰਘ, ਕਲੀਵ ਵਿਊ ਕਲੱਬ ਦੇ ਪ੍ਰਧਾਨ ਸੁਖਦੇਵ ਸਿੰਘ ਧਾਲੀਵਾਲ, ਹਰਚੰਦ ਸਿੰਘ ਬਾਸੀ ਨੇ ਸੰਬੋਧਨ ਕੀਤਾ।
ਬੁਲਾਰਿਆਂ ਨੇ ਵੱਖੋ-ਵੱਖਰੇ ਢੰਗ ਨਾਲ ਕੈਨੇਡਾ ਦੇਸ ਨੂੰ ਆਪਣੀ ਕਰਮ ਭੂਮੀ ਦਸਿਆ ਅਤੇ ਸੁਨੇਹਾ ਦਿਤਾ ਕਿ ਇਸ ਖੂਬਸੂਰਤੀ, ਇਸ ਦੀ ਵਿਭਿੰਨਤਾ, ਲਗਨ, ਮਿਹਨਤ ਨਾਲ ਦੀ ਸੰਭਾਲ ਕੇ ਰੱਖੀ ਜਾਏ। ਹੋਰ ਪਤਵੰਤੇ ਸੱਜਣਾਂ ਤੋਂ ਇਲਾਵਾ ਬਲਵਿੰਦਰ ਸਿੰਘ ਬਰਾੜ, ਗਿਆਨ ਸਿੰਘ ਹਰਿੰਦਰ ਤੱਖਰ ਹਾਜ਼ਰ ਸਨ। ਹਰਚੰਦ ਸਿੰਘ ਬਾਸੀ ਨੇ ਸਟੇਜ ਦੀ ਜ਼ਿੰਮੇਵਾਰੀ ਨਿਭਾਈ। ਖਾਣ-ਪੀਣ ਦਾ ਪ੍ਰਬੰਧ ਖੁੱਲ੍ਹਾ ਡੁੱਲ੍ਹਾ ਕੀਤਾ ਗਿਆ ਸੀ।