2.8 C
Toronto
Thursday, November 20, 2025
spot_img
Homeਕੈਨੇਡਾਹੋਮਸਟੈਡ ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ ਕੈਨੇਡਾ ਦਿਵਸ ਧੂਮ-ਧਾਮ ਨਾਲ ਮਨਾਇਆ

ਹੋਮਸਟੈਡ ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ ਕੈਨੇਡਾ ਦਿਵਸ ਧੂਮ-ਧਾਮ ਨਾਲ ਮਨਾਇਆ

ਬਰੈਂਪਟਨ : ਪਿਛਲੇ ਦਿਨੀ ਹੋਮਸਟੈਡ ਸੀਨੀਅਰਜ਼ ਕਲੱਬ ਦੇ ਮੈਂਬਰਾਂ ਦੀ ਜਨਰਲ ਮੀਟਿੰਗ ਹੋਈ। ਇਸ ਦੌਰਾਨ ਕਲੱਬ ਵੱਲੋਂ ਕੈਨੇਡਾ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਕਲੱਬ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਸ੍ਰੀਮਤੀ ਕਮਲ ਖਹਿਰਾ (ਕੈਬਨਿਟ ਮੰਤਰੀ) ਅਤੇ ਅਮਰਜੋਤ ਸੰਧੂ ਐਮਪੀਪੀ ਨੇ ਵੀ ਮੁੱਖ ਮਹਿਮਾਨ ਵਜੋਂ ਹਿੱਸਾ ਲਿਆ ਅਤੇ ਦੋਨਾਂ ਨੇ ਕਲੱਬ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ। ਵੱਡੀ ਗਿਣਤੀ ਵਿੱਚ ਮਹਿਲਾਵਾਂ ਤੇ ਬੱਚਿਆਂ ਨੇ ਵੀ ਹਿੱਸਾ ਲਿਆ। ਮਹਿਲਾਵਾਂ ਤੇ ਬੱਚੀਆਂ ਵਲੋਂ ਪੰਜਾਬੀ ਗੀਤਾਂ ਬੋਲੀਆਂ ਅਤੇ ਗਿੱਧੇ ਇਸ ਪ੍ਰੋਗਰਾਮ ਵਿੱਚ ਚਾਰ ਚੰਨ ਲਾ ਦਿੱਤੇ। ਫਿਰ ਕਲੱਬ ਮੈਨੇਜਮੈਂਟ ਵਲੋਂ ਚਾਹ, ਕੋਲ਼ਡ ਡਰਿੰਕਸ, ਸਮੋਸੇ, ਪਕੌੜੇ ਅਤੇ ਮਠਿਆਈਆਂ ਵਰਤਾਈਆਂ ਗਈਆਂ। ਸਾਰੇ ਪ੍ਰੋਗਰਾਮ ਦੌਰਾਨ ਕੁਲਵਿੰਦਰ ਸਿੰਘ ਢਿੱਲੋਂ ਨੇ ਸਟੇਜ ਸੈਕਰੇਟਰੀ ਦੀ ਜ਼ਿੰਮੇਵਾਰੀ ਬਾਖੂਬੀ ਨਿਭਾਈ। ਬਾਅਦ ਵਿੱਚ ਕਲੱਬ ਵੱਲੋਂ ਸਰਬ-ਸੰਮਤੀ ਨਾਲ ਚੋਣ ਕਰਾਈ ਗਈ। ਸਰਬ-ਸੰਮਤੀ ਨਾਲ : ਖਜਾਨ ਸਿੰਘ ਮਾਂਗਟ ਪ੍ਰਧਾਨ, ਨਛੱਤਰ ਸਿੱਘ ਸੈਕਰੇਟਰੀ, ਦਰਸ਼ਨ ਸਿੰਘ ਖ਼ਜ਼ਾਨਚੀ, ਕੁਲਵੰਤ ਸਿੰਘ ਕੈਲੇ ਵਾਈਸ ਪ੍ਰਧਾਨ, ਕੁਲਵਿੰਦਰ ਸਿੰਘ ਢਿਲੋਂ, ਜਸਵੰਤ ਸਿੰਘ ਧਾਲੀਵਾਲ ਅਤੇ ਹਰਪ੍ਰਮਿੰਦਰਜੀਤ ਗੱਦਰੀ ਕ੍ਰਮਵਾਰ ਕਲੱਬ ਦੀ ਐਗਜੈਕਟਿਵ ਕਮੇਟੀ ਮੈਂਬਰ ਚੁਣੇ ਗਏ।

RELATED ARTICLES
POPULAR POSTS