2.2 C
Toronto
Friday, November 14, 2025
spot_img
Homeਕੈਨੇਡਾਰਵਿੰਦਰਪਾਲ ਸਿੰਘ ਵਾਲੀਆ ਦੀ ਪੁਸਤਕ 'ਲੀਗਲ ਗਾਈਡ ਫ਼ਾਰ ਐੱਨ.ਆਰ.ਆਈਜ਼' ਪੰਜਾਬੀ ਭਵਨ ਟੋਰਾਂਟੋ...

ਰਵਿੰਦਰਪਾਲ ਸਿੰਘ ਵਾਲੀਆ ਦੀ ਪੁਸਤਕ ‘ਲੀਗਲ ਗਾਈਡ ਫ਼ਾਰ ਐੱਨ.ਆਰ.ਆਈਜ਼’ ਪੰਜਾਬੀ ਭਵਨ ਟੋਰਾਂਟੋ ਵਿਚ ਲੋਕ-ਅਰਪਿਤ

ਬਰੈਂਪਟਨ/ਡਾ. ਝੰਡ : ਲੰਘੇ ਸ਼ਨੀਵਾਰ 25 ਨਵੰਬਰ ਨੂੰ ਸਾਬਕਾ ਪੀ.ਸੀ.ਐੱਸ. ਅਫ਼ਸਰ ਰਵਿੰਦਰਪਾਲ ਸਿੰਘ ਵਾਲੀਆ ਦੀ ਐੱਨ.ਆਰ.ਆਈਜ਼. ਨਾਲ ਸਬੰਧਿਤ ਭਾਰਤੀ ਕਾਨੂੰਨ ਦੇ ਵੱਖ-ਵੱਖ ਪੱਖਾਂ ਦੀ ਭਰਪੂਰ ਜਾਣਕਾਰੀ ਦਿੰਦੀ ਹੋਈ ਪੁਸਤਕ ‘ਲੀਗਲ ਗਾਈਡ ਫ਼ਾਰ ਐੱਨ.ਆਰ.ਆਈਜ਼’ ਮਰੋਕ ਲਾਅ ਆਫ਼ਿਸ ਵਿਚ ਸਥਿਤ ‘ਪੰਜਾਬੀ ਭਵਨ ਟੋਰਾਂਟੋ’ ਵਿਚ ਲੋਕ-ਅਰਪਿਤ ਕੀਤੀ ਗਈ। ਲੱਗਭੱਗ ਦੋ ਘੰਟੇ ਚੱਲੇ ਇਸ ਸਮਾਗ਼ਮ ਦੇ ਮੁੱਖ-ਮਹਿਮਾਨ ਬਰੈਂਪਟਨ ਦੇ ਸਫ਼ਲ ਵਕੀਲ ਅਤੇ ਮੈਂਬਰ ਪਾਰਲੀਮੈਂਟ ਰਮੇਸ਼ ਸੰਘਾ ਸਨ। ਮੁੱਖ-ਮਹਿਮਾਨ ਰਮੇਸ਼ ਸੰਘਾ, ਵਿਪਨਦੀਪ ਮਰੋਕ, ਮਹਿੰਦਰ ਸਿੰਘ ਵਾਲੀਆ ਅਤੇ ਰਵਿੰਦਰਪਾਲ ਵਾਲੀਆ ਵੱਲੋਂ ਸਾਂਝੇ ਤੌਰ ‘ਤੇ ਪੁਸਤਕ ਲੋਕ-ਅਰਪਿਤ ਕਰਨ ਤੋਂ ਬਾਅਦ ਰਮੇਸ਼ ਸੰਘਾ ਨੇ ਰਵਿੰਦਰਪਾਲ ਵਾਲੀਆ ਨੂੰ ਇਹ ਜਾਣਕਾਰੀ-ਭਰਪੂਰ ਪੁਸਤਕ ਲਿਆਉਣ ‘ਤੇ ਵਧਾਈ। ਪੰਜਾਬੀ ਦੇ ਉੱਘੇ ਵਿਦਵਾਨ ਪ੍ਰੋ. ਰਾਮ ਸਿੰਘ ਜਿਨ੍ਹਾਂ ਆਪ ਵੀ ਭਾਰਤ ਤੋਂ ਐੱਲ.ਐੱਲ.ਬੀ. ਦੀ ਡਿਗਰੀ ਪ੍ਰਾਪਤ ਕੀਤੀ ਹੋਈ ਹੈ, ਨੇ ਐੱਮ.ਪੀ. ਰਮੇਸ਼ ਸੰਘਾ ਦੇ ਇਸ ਸੁਝਾਅ ਨੂੰ ਸਵੀਕਾਰਦਿਆਂ ਹੋਇਆਂ ਕਿਹਾ ਕਿ ਉਹ ਇਸ ਨੂੰ ਜਲਦੀ ਹੀ ਪੰਜਾਬੀ ਵਿਚ ਅਨੁਵਾਦ ਕਰਨ ਦੀ ਕੋਸ਼ਿਸ਼ ਕਰਨਗੇ।
ਅਖ਼ਬਾਰਾਂ ਵਿਚ ਖ਼ੁਰਾਕ ਸਬੰਧੀ ਲਗਾਤਾਰ ਆਰਟੀਕਲ ਲਿਖਣ ਵਾਲੇ ਮਹਿੰਦਰ ਸਿੰਘ ਵਾਲੀਆ ਨੇ ਆਪਣੇ ਸੰਬੋਧਨ ਵਿਚ ਪੁਸਤਕ ਦੇ ਵੱਖ-ਵੱਖ ਪੱਖਾਂ ਬਾਰੇ ਜਾਣਕਾਰੀ ਦਿੱਤੀ। ਮੰਚ-ਸੰਚਾਲਨ ਦੀ ਜ਼ਿੰਮੇਵਾਰੀ ਨਿਭਾਉਂਦਿਆਂ ਹੋਇਆਂ ਡਾ. ਸੁਖਦੇਵ ਸਿੰਘ ਝੰਡ ਨੇ ਕਿਹਾ ਕਿ ਕਾਨੂੰਨੀ ਜਾਣਕਾਰੀ-ਭਰਪੂਰ ਇਸ ਪੁਸਤਕ ਨੂੰ ਪੰਜਾਬੀ ਵਿਚ ਅਨੁਵਾਦ ਕਰਨ ਲਈ ਤਾਂ ਲੇਖਕ ਨੂੰ ਵਧੀਆ ਵਿਦਵਾਨ ਮਿਲ ਗਿਆ ਹੈ ਅਤੇ ਹੁਣ ਇਸ ਕੰਮ ਲਈ ਜਲਦੀ ਹੀ ਗੁਜਰਾਤੀ ਵਿਦਵਾਨ ਦੀ ਵੀ ਭਾਲ ਕੀਤੀ ਜਾਵੇਗੀ। ਸਮਾਗ਼ਮ ਦੇ ਅਖ਼ੀਰ ਵਿਚ ‘ਮਰੋਕ ਲਾਅ ਆਫ਼ਿਸ’ ਦੇ ਸੰਚਾਲਕ ਵਿਪਨਦੀਪ ਮਰੋਕ ਨੇ ਐੱਮ.ਪੀ. ਰਮੇਸ਼ ਸੰਘਾ, ਵੱਖ-ਵੱਖ ਬੁਲਾਰਿਆਂ ਅਤੇ ਹਾਜ਼ਰ ਮਹਿਮਾਨਾਂ ਦਾ ਇੱਥੇ ਆਉਣ ਲਈ ਹਾਰਦਿਕ ਧੰਨਵਾਦ ਕਰਦਿਆਂ ਦੱਸਿਆ ਕਿ ‘ਪੰਜਾਬੀ ਭਵਨ ਟੋਰਾਂਟੋ’ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚਕਾਰ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਸਬੰਧੀ ਖੋਜ ਲਈ ਆਪਣੀ ਮਿਲਵਰਤਣ ਸਬੰਧੀ ਐੱਮ.ਓ.ਯੂ. ਜਨਵਰੀ 2018 ਵਿਚ ਹੋਣ ਦੀ ਸੰਭਾਵਨਾ ਹੈ ਅਤੇ ਫਿਰ ਉੱਥੋਂ ਕਈ ਵਿਦਵਾਨ ਇੱਥੇ ਕੀਤੇ ਜਾਣ ਵਾਲੇ ਸੈਮੀਨਾਰਾਂ ਵਿਚ ਇਸ ਸਬੰਧੀ ਵਿਚਾਰ ਸਾਂਝੇ ਕਰਨ ਲਈ ਗਾਹੇ-ਬਗਾਹੇ ਆਇਆ ਕਰਨਗੇ। ਪੁਸਤਕ ਸਬੰਧੀ ਹੋਰ ਜਾਣਕਾਰੀ ਲਈ ਰਵਿੰਦਰਪਾਲ ਵਾਲੀਆ ਨੂੰ ਉਨ੍ਹਾਂ ਦੇ ਸੈੱਲ ਫ਼ੋਨ +1 647-982-2643 ਜਾਂ ਵੱਟਸ ਐਪ ਨੰਬਰ +91 98784-45045 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS