Breaking News
Home / ਕੈਨੇਡਾ / ‘ਮੁਕਤਸਰ ਸਾਹਿਬ ਕਲੱਬ ਆਫ਼ ਨੌਰਥ ਅਮਰੀਕਾ’ ਦੀ ਸਲਾਨਾ ਪਿਕਨਿਕ 24 ਜੁਲਾਈ ਨੂੰ

‘ਮੁਕਤਸਰ ਸਾਹਿਬ ਕਲੱਬ ਆਫ਼ ਨੌਰਥ ਅਮਰੀਕਾ’ ਦੀ ਸਲਾਨਾ ਪਿਕਨਿਕ 24 ਜੁਲਾਈ ਨੂੰ

logo-2-1-300x105-3-300x105ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ
ਰਾਜਦੀਪ ਸਿੱਧੂ ਤੋਂ ਪ੍ਰਾਪਤ ਸੂਚਨਾ ਅਨੁਸਾਰ ‘ਮੁਕਤਸਰ ਸਾਹਿਬ ਕਲੱਬ ਆਫ਼ ਨੌਰਥ ਅਮਰੀਕਾ’ ਵੱਲੋਂ ਆਪਣੀ ਸਲਾਨਾ ਪਿਕਨਿਕ 24 ਜੁਲਾਈ ਦਿਨ ਐਤਵਾਰ ਨੂੰ ‘ਟੈਰਾ ਕੋਟਾ ਪ੍ਰੋਵਿੰਸ਼ੀਅਲ ਪਾਰਕ’ ਵਿਖੇ ਸਵੇਰੇ 10.30 ਵਜੇ ਤੋਂ ਸ਼ਾਮ 5.00 ਵਜੇ ਤੀਕ ਮਨਾਈ ਜਾ ਰਹੀ ਹੈ। ਇਹ ਪਾਰਕ 14452, ਵਿੰਨਸਟਨ ਚਰਚਲ ਰੋਡ ‘ਤੇ ਸਥਿਤ ਹੈ।
ਪ੍ਰਬੰਧਕਾਂ ਵੱਲੋਂ ਜੀ.ਟੀ.ਏ. ਅਤੇ ਇਸ ਦੇ ਆਸ-ਪਾਸ ਵੱਸਦੇ ਮੁਕਤਸਰ ਸਾਹਿਬ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕੇ ਨਾਲ ਸਬੰਧਿਤ ਸਾਰੇ ਪਰਿਵਾਰਾਂ ਨੂੰ ਇਸ ਪਿਕਨਿਕ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਜਾਂਦਾ ਹੈ। ਅਜਿਹੇ ਮੌਕੇ ਕਈ ਭੁੱਲੇ-ਵਿੱਸਰੇ ਦੋਸਤਾਂ-ਮਿੱਤਰਾਂ ਅਤੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਬੜੇ ਗ਼ਨੀਮਤ ਸਾਬਤ ਹੁੰਦੇ ਹਨ। ਇਸ ਮੌਕੇ ਸਾਰਿਆਂ ਦੇ ਮਨੋਰੰਜਨ ਲਈ ਕਈ ਖੇਡਾਂ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਖਾਣ-ਪੀਣ ਦਾ ਵੀ ਖੁੱਲ੍ਹਾ ਪ੍ਰਬੰਧ ਹੋਵੇਗਾ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਟੋਨੀ ਬਰਾੜ ਨੂੰ 416-804-3735, ਦੀਪ ਬਰਾੜ ਨੂੰ 647-400-3206 ਜਾਂ ਰਾਜਬੀਰ ਕੌਰ ਸਿੱਧੂ ਨੂੰ 647-405-0992 ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …