7.3 C
Toronto
Friday, May 22, 2026
spot_img
Homeਕੈਨੇਡਾਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ 'ਕੈਨੇਡੀਅਨ ਲਿਟਰੇਚਰ ਫ਼ੈਸਟੀਵਲ' ਵਿਚ ਕੀਤੀ ਭਰਵੀਂ...

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ‘ਕੈਨੇਡੀਅਨ ਲਿਟਰੇਚਰ ਫ਼ੈਸਟੀਵਲ’ ਵਿਚ ਕੀਤੀ ਭਰਵੀਂ ਸ਼ਮੂਲੀਅਤ

ਕਵੀ-ਦਰਬਾਰ ਵਿਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ 36 ਕਵੀਆਂ ਨੇ ਲਿਆ ਹਿੱਸਾ
ਮਿਸੀਸਾਗਾ/ਡਾ. ਝੰਡ : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਇਸਦੇ ਮਈ ਮਹੀਨੇ ਦੇ ਸਮਾਗਮ ਨੂੰ ਬਹੁ-ਭਾਸ਼ਾਈ ਤਿੰਨ-ਦਿਨਾਂ ‘ਕੈਨੇਡਾ ਲਿਟਰੇਚਰ ਫ਼ੈਸਟੀਵਲ’ ਦਾ ਅਹਿਮ ਹਿੱਸਾ ਬਣਦਿਆਂ ਹੋਇਆਂ 17 ਮਈ ਦਿਨ ਐਤਵਾਰ ਨੂੰ ਬਾਅਦ ਦੁਪਹਿਰ 2.45 ਵਜੇ ਪਹਿਲੀ ਵਾਰ ਇਸਦੇ ਪੰਜਾਬੀ ਅਨੁਭਾਗ ਵਿੱਚ ਭਰਵੀਂ ਸ਼ਮੂਲੀਅਤ ਕੀਤੀ ਗਈ।
ਇਹ ਸਮਾਗਮ ਮਿਸੀਸਾਗਾ ਦੇ 3250 ਰਿੱਜਵੇਅ ਡਰਾਈਵ ਸਥਿਤ ‘ਸੰਪਰਦਾਇਆ ਡਾਂਸ ਥੀਏਟਰ’ ਵਿੱਚ 15 ਤੋਂ 17 ਮਈ ਤੱਕ ਤਿੰਨ ਦਿਨ ਆਯੋਜਿਤ ਕੀਤਾ ਗਿਆ, ਜਿਸ ਵਿੱਚ ਹਿੰਦੀ, ਉਰਦੂ, ਗੁਜਰਾਤੀ, ਬੰਗਾਲੀ, ਉੜੀਆ, ਤਾਮਿਲ, ਕੰਨੜ, ਆਦਿ, ਨੌਂ ਭਾਰਤੀ ਭਾਸ਼ਾਵਾਂ ਦੇ ਕਈ ਪ੍ਰੋਗਰਾਮ ਆਯੋਜਿਤ ਕੀਤੇ ਗਏ।
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਇਸ ਪੰਜਾਬੀ ਅਨੁਭਾਗ ਭਾਗ ਵਿੱਚ ਕਵਿਤਾਵਾਂ ਅਤੇ ਗੀਤਾਂ ਦੀ ਸ਼ਾਨਦਾਰ ਮਹਿਫ਼ਲ ਸਜਾਈ ਗਈ, ਜਿਸ ਵਿੱਚ 36 ਪੰਜਾਬੀ ਕਵੀ-ਕਵਿੱਤਰੀਆਂ ਤੇ ਗਾਇਕ/ਗਾਇਕਾਵਾਂ ਵੱਲੋਂ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਗਈਆਂ। ਕਵਿਤਾਵਾਂ ਅਤੇ ਗੀਤਾਂ ਦੇ ਵਿਸ਼ੇ ਵੱਖੋ-ਵੱਖਰੇ ਸਨ ਜਿਨ੍ਹਾਂ ਵਿੱਚ ਪੰਜਾਬੀ ਮਾਂ-ਬੋਲੀ, ਪੰਜਾਬੀ ਸੱਭਿਆਚਾਰ ਦੇ ਵੱਖ-ਵੱਖ ਰੰਗ, ਮਾਂ ਦੀ ਮਮਤਾ ਤੇ ਉਸਦਾ ਨਿਰਛਲ ਪਿਆਰ, ਦੇਸ਼-ਭਗਤੀ, ਵਿਸ਼ਵ-ਜੰਗ ਦਾ ਅਜੋਕਾ ਮਾਹੌਲ, ਅਮਨ-ਸ਼ਾਂਤੀ ਦੀ ਲੋੜ, ਆਦਿ ਪ੍ਰਮੁੱਖ ਸਨ। ਇਸ ਦੌਰਾਨ ਪੇਸ਼ ਕੀਤੀਆਂ ਗਈਆਂ ਗ਼ਜ਼ਲਾਂ ਦੇ ਸ਼ੇਅਰਾਂ ਵਿੱਚ ਗਜ਼ਲਗੋਆਂ ਵੱਲੋਂ ਹੋਰ ਵੀ ਕਈ ਛੋਟੇ-ਛੋਟੇ ਵਿਸ਼ੇ ਲਏ ਗਏ।
ਪ੍ਰੋਗਰਾਮ ਦੇ ਆਰੰਭ ਵਿੱਚ ਸਭਾ ਦੇ ਚੇਅਰਪਰਸਨ ਕਰਨ ਅਜਾਇਬ ਸਿੰਘ ਸੰਘਾ ਵੱਲੋਂ ‘ਕੈਨੇਡਾ ਲਿਟਰੇਚਰ ਫ਼ੈਸਟੀਵਲ’ ਦੀ ਅਹਿਮੀਅਤ ਅਤੇ ਕੈਨੇਡਾ ਵਰਗੇ ਬਹੁ-ਸੱਭਿਆਚਾਰਕ ਦੇਸ਼ ਵਿੱਚ ਇਸ ਦੀ ਜ਼ਰੂਰਤ ਬਾਰੇ ਦੱਸਦਿਆਂ ਹੋਇਆਂ ਇਸ ਬਹੁ-ਭਾਸ਼ਾਈ ਸਾਹਿਤਕ ਮੇਲੇ ਵਿੱਚ ਪੰਜਾਬੀ ਭਾਸ਼ਾ ਨੂੰ ਸ਼ਾਮਲ ਕਰਨ ਲਈ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਨੂੰ ਸੱਦਾ ਦੇਣ ਲਈ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਗਿਆ।
ਉਪਰੰਤ, ਮੰਚ-ਸੰਚਾਲਕ ਸਭਾ ਦੇ ਸਰਗਰਮ ਮੈਂਬਰ ਡਾ. ਜਗਮੋਹਨ ਸਿੰਘ ਸੰਘਾ ਨੇ ਸੱਭ ਤੋਂ ਪਹਿਲਾਂ ਸਭਾ ਦੇ ਅਤੀ-ਸੁਰੀਲੇ ਗਾਇਕ ਇਕਬਾਲ ਬਰਾੜ ਨੂੰ ਮੰਚ ‘ਤੇ ਆਉਣ ਦਾ ਸੱਦਾ ਦਿੱਤਾ, ਜਿਨ੍ਹਾਂ ਨੇ ਪੰਜਾਬੀ ਲੋਕਧਾਰਾ ਦੇ ਅਹਿਮ ਅੰਗ ਟੱਪੇ ਗਾ ਕੇ ਸੰਗੀਤਕ ਮਾਹੌਲ ਸਿਰਜ ਦਿੱਤਾ।
ਕਵੀ-ਦਰਬਾਰ ਵਿੱਚ ਕਵਿਤਾਵਾਂ ਦੀ ਸ਼ੁਰੂਆਤ ਮੰਚ-ਸੰਚਾਲਕ ਵੱਲੋਂ ਲਹਿੰਦੇ ਪੰਜਾਬ ਦੇ ਮਕਸੂਦ ਚੌਧਰੀ ਤੋਂ ਕੀਤੀ ਗਈ।
ਉਸ ਤੋਂ ਬਾਅਦ ਵਾਰੋ-ਵਾਰੀ ਸੁਰਿੰਦਰ ਸੂਰ, ਜੱਸੀ ਭੁੱਲਰ, ਕੁਲ ਦੀਪ ਆਹਲੂਵਾਲੀਆ, ਉਜ਼ਮਾ ਮਹਿਮੂਦ, ਅਬਦੁਲ ਹਮੀਦ ਹਮੀਦੀ, ਭੁਪਿੰਦਰ ਦੁਲੇ, ਮਲਵਿੰਦਰ ਸ਼ਾਇਰ, ਸੁਖਚਰਨਜੀਤ ਗਿੱਲ, ਸ਼ਾਜ਼ੀਆ ਆਲਮ ਸ਼ਾਜ਼ੀ, ਰਾਜਕੁਮਾਰ ਓਸ਼ੋਰਾਜ, ਗੁਰਦਾਸ ਥਾਬਲ, ਹਰਸਿਮਰਤ ਪੰਧੇਰ, ਗੁਰਦੇਵ ਚੌਹਾਨ, ਹਜ਼ਰਤ ਸ਼ਾਮ, ਬਸ਼ੱਰਤ ਰੇਹਾਨ, ਪਰਮਜੀਤ ਢਿੱਲੋਂ, ਸੁਰਿੰਦਰਜੀਤ ਕੌਰ, ਹਰਦਿਆਲ ਸਿੰਘ ਝੀਤਾ, ਕਰਨ ਅਜਾਇਬ ਸਿੰਘ ਸੰਘਾ, ਅਰਵਿੰਦਰਜੀਤ ਪੰਧੇਰ, ਬੌਬੀ ਪੰਧੇਰ, ਗਿਆਨ ਸਿੰਘ ਦਰਦੀ, ਹਰਮੇਸ਼ ਜਿੰਦੋਵਾਲ, ਮਲੂਕ ਸਿੰਘ ਕਾਹਲੋਂ, ਦਰਸ਼ਨ ਸਿੰਘ ਸਿੱਧੂ, ਰਾਸ਼ੀਦ ਨਦੀਮ, ਹਰਭਜਨ ਕੌਰ ਗਿੱਲ, ਹਰਜੀਤ ਬਾਜਵਾ, ਭੁਪਿੰਦਰ ਭੂਪੀ, ਤਨਵੀਰ ਸਿੰਘ, ਤਲਵਿੰਦਰ ਮੰਡ, ਜਗਮੋਹਨ ਸਿੰਘ ਸੰਘਾ ਤੇ ਸੁਖਦੇਵ ਸਿੰਘ ਝੰਡ ਨੂੰ ਮੰਚ ‘ਤੇ ਬੁਲਾਇਆ ਗਿਆ, ਜਿਨ੍ਹਾਂ ਨੇ ਆਪਣੀਆਂ ਕਵਿਤਾਵਾਂ, ਗ਼ਜ਼ਲਾਂ ਤੇ ਗੀਤਾਂ ਦੀ ਖ਼ੂਬ ਛਹਿਬਲ ਲਾਈ। ਸਮੇਂ ਦੀ ਘਾਟ ਕਰਕੇ ਕਈ ਕਵੀ ਤੇ ਕਵਿੱਤਰੀਆਂ ਆਪਣੀਆਂ ਰਚਨਾਵਾਂ ਸਾਂਝੀਆਂ ਕਰਨ ਤੋਂ ਵਿਰਵੇ ਵੀ ਰਹਿ ਗਏ।
ਹਿੰਦੀ, ਉਰਦੂ, ਗੁਜਰਾਤੀ ਤੇ ਹੋਰ ਭਾਸ਼ਾਵਾਂ ਦੇ ਕਵੀ ਤੇ ਸਰੋਤੇ ਇਸ ਪੰਜਾਬੀ ਕਵੀ-ਦਰਬਾਰ ਤੋਂ ਬਹੁਤ ਪ੍ਰਭਾਵਿਤ ਹੋਏ। ਸਮਾਗਮ ਦੇ ਪ੍ਰਬੰਧਕਾਂ ਵੱਲੋਂ ਅਗਲੀ ਵਾਰ ਸਭਾ ਨੂੰ ਕਵੀ-ਦਰਬਾਰ ਲਈ ਹੋਰ ਵਧੇਰੇ ਸਮਾਂ ਦੇਣ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਸੁਹਿਰਦ ਸਰੋਤਿਆਂ ਵਿੱਚ ਕੰਪਿਉਟਰ ਮਾਹਿਰ ਕਿਰਪਾਲ ਸਿੰਘ ਪੰਨੂੰ, ਸਭਾ ਦੇ ਸਰਪ੍ਰਸਤ ਬਲਰਾਜ ਚੀਮਾ, ਐਡਵੋਕੇਟ ਦਰਸ਼ਨ ਸਿੰਘ ਦਰਸ਼ਨ, ਪ੍ਰੋ. ਸਿਕੰਦਰ ਸਿੰਘ ਗਿੱਲ, ਡਾ. ਕੇਵਲ ਸਿੰਘ ਸੁਖੀਜਾ, ਕਰਨੈਲ ਸਿੰਘ ਮਰਵਾਹਾ, ਸ਼ਮਸ਼ੇਰ ਸਿੰਘ, ਸੁਜਾਨ ਸਿੰਘ ਸੁਜਾਨ, ਹਰਜਿੰਦਰ ਸਿੰਘ ਭਸੀਨ, ਭੁਪਿੰਦਰ ਭੋਡੇ, ਧਰਮ ਪਾਲ, ਗੋਪਾਲ ਬਘੇਲ, ਸੰਦੀਪ ਤਿਆਗੀ, ਅਮਰਜੀਤ ਭੁੱਲਰ, ਕਰਨਜੀਤ ਸਿੰਘ, ਪਤਵੰਤ ਕੌਰ ਪੰਨੂੰ, ਨਵਜੋਤ ਕੌਰ, ਸੁਖਵਿੰਦਰ ਕੌਰ, ਰੂਬੀ ਕਰਤਾਰਪੁਰੀ, ਪ੍ਰਸ਼ੋਤਮ ਸਿੰਘ, ਬਿਕਰਮਜੀਤ ਸਿੰਘ ਗਿੱਲ ਤੇ ਕਈ ਹੋਰ ਸ਼ਾਮਲ ਸਨ।

RELATED ARTICLES
POPULAR POSTS