ਟੋਰਾਂਟੋ/ਹਰਜੀਤ ਸਿੰਘ ਬਾਜਵਾ : ਗੁਰੂ ਨਾਨਕ ਕਮਿਊਨਿਟੀ ਸਰਵਸਿਜ਼ ਫਾਊਡੇਂਸ਼ਨ ਸੰਸਥਾ ਵੱਲੋਂ ਪਿਛਲੇ ਦਿਨੀ ਸਲਾਨਾ ਗੁਰੂ ਨਾਨਕ ਕਾਰ ਰੈਲੀ ਅਤੇ ਪਬਲਿਕ ਪਿਕਨਿਕ ਪਾਲ ਕੌਫੀ ਪਾਰਕ (ਨੇੜੇ ਡੈਰੀ ਐਡ ਗੋਰਵੇ) ਵਿਖੇ ਕਰਵਾਈ ਗਈ। ਜਿਸ ਵਿਚ ਵੱਡੀ ਗਿਣਤੀ ਵਿੱਚ ਭਾਈਚਾਰੇ ਦੇ ਲੋਕਾਂ ਨੇ ਸ਼ਮੂਲੀਅਤ ਕਰਕੇ ਇੱਥੇ ਨਾ ਸਿਰਫ ਰੌਣਕਾਂ ਹੀ ਲਾਈਆਂ ਸਗੋਂ ਕਾਰ ਰੈਲੀ ਵਿੱਚ ਹਿੱਸਾ ਵੀ ਲਿਆ। ਇਸ ਮੌਕੇ ਪਹੁੰਚੇ ਕੈਨੇਡਾ ਦੇ ਕੇਂਦਰੀ ਮੰਤਰੀ ਨਵਦੀਪ ਸਿੰਘ ਬੈਂਸ ਨੇ ਇਸ ਸੰਸਥਾ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਇਹ ਸੰਸਥਾ ਪਿਛਲੇ ਕਾਫੀ ਲੰਮੇ ਸਮੇਂ ਤੋਂ ਲੋਕ ਭਲਾਈ ਦੇ ਕੰਮਾਂ ਵਿੱਚ ਮੋਹਰੀ ਰੋਲ ਅਦਾ ਕਰ ਰਹੀ ਹੈ। ਜਿਸ ਬਾਰੇ ਇਸਦੇ ਮੈਂਬਰ ਅਤੇ ਇਸ ਸੰਸਥਾ ਨਾਲ ਜੁੜੇ ਹੋਏ ਸਾਰੇ ਲੋਕ ਵਧਾਈ ਦੇ ਪਾਤਰ ਹਨ। ਇਸ ਮੌਕੇ ਸੰਸਥਾ ਦੇ ਚੇਅਰਮੈਨ ਮੇਜਰ ਸਿੰਘ ਨਾਗਰਾ ਨੇ ਸੰਸਥਾ ਦੀਆਂ ਪਿਛਲੇ ਸਮੇਂ ਦੀਆਂ ਕਾਰਗੁਜ਼ਾਰੀਆਂ ਬਾਰੇ ਲੋਕਾਂ ਨਾਲ ਸਾਂਝ ਪਾਈ। ਇਸ ਕਾਰ ਰੈਲੀ ਦੌਰਾਨ 41 ਕਾਰਾਂ ਨੇ ਹਿੱਸਾ ਲਿਆ ਅਤੇ ਨਿਰਧਾਰਤ ਕੀਤੇ ਰੂਟਾਂ ਅਤੇ ਨਿਰਧਾਰਤ ਸਮੇਂ ਅੰਦਰ ਵਾਪਸ ਮੁੜੀਆਂ ਕਾਰਾਂ ਨੂੰ ਪਹਿਲੇ ਦੂਜੇ ਤੀਜੇ ਸਥਾਨ ‘ਤੇ ਆਉਣ ਉਤੇ ਵਿਸ਼ੇਸ਼ ਸਨਮਾਨ ਵੀ ਕੀਤੇ ਗਏ। ਇਸ ਮੌਕੇ ਬਰੈਂਪਟਨ ਦੇ ਰਿਜ਼ਨਲ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ, ਦਰਸ਼ਨ ਸਿੰਘ ਬਿਲਖੂ, ਵਕੀਲ ਦਲਜੀਤ ਸਿੰਘ ਜੰਮੂ, ਬਲਬੀਰ ਸਿੰਘ ਸੰਧੂ, ਵਰਲਡ ਪੰਜਾਬੀ ਕਾਨਫਰੰਸ ਦੇ ਸੰਚਾਲਕ ਗਿਆਨ ਸਿੰਘ ਕੰਗ ਤੇ ਲਾਲੀ ਕਿੰਗ ਆਦਿ ਤੋਂ ਇਲਾਵਾ ਅਨੇਕਾਂ ਵੀ ਹੋਰ ਪਤਵੰਤੇ ਸੱਜਣ ਵੀ ਪਹੁੰਚੇ ਹੋਏ ਸਨ ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …