Breaking News
Home / ਕੈਨੇਡਾ / ਹੋਮ ਸਟਿਡ ਸੀਨੀਅਰਜ਼ ਕਲੱਬ ਦੇ ਮੈਂਬਰਾਂ ਦੀ ਮੀਟਿੰਗ ਹੋਈ

ਹੋਮ ਸਟਿਡ ਸੀਨੀਅਰਜ਼ ਕਲੱਬ ਦੇ ਮੈਂਬਰਾਂ ਦੀ ਮੀਟਿੰਗ ਹੋਈ

ਬਰੈਂਪਟਨ/ਮਹਿੰਦਰ ਸਿੰਘ ਮੋਹੀ : ਪਿਛਲੇ ਵੀਕਐਂਡ ‘ਤੇ ਹੋਮ ਸਟਿਡ ਸੀਨੀਅਰਜ਼ ਕਲੱਬ ਦੇ ਸਾਰੇ ਮੈਂਬਰਾਂ ਦੀ ਮੀਟਿੰਗ ਫਲੈਚਰ ਕਰੀਕ ਬਾਲੀਵੁਡ ‘ਤੇ ਸਥਿਤ ਖੁੱਲ੍ਹੇ ਪਾਰਕ ਵਿਚ ਹੋਈ। ਦੋ ਦਿਨਾਂ ਦੀ ਲਗਾਤਾਰ ਬਾਰਿਸ਼ ਤੋਂ ਕੁਝ ਰਾਹਤ ਮਿਲੀ ਸੀ ਤੇ ਕਲੱਬ ਦੇ ਸਾਰੇ ਮੈਂਬਰ ਖੁਸ਼ੀ-ਖੁਸ਼ੀ ਇਸ ਵਿਚ ਸਾਮਲ ਹੋਏ। ਦਰਸ਼ਨ ਸਿੰਘ ਦਿਓਲ ਵਲੋਂ ਨਵੇਂ ਸਾਲ ਦੀ ਮੈਂਬਰਸ਼ਿਪ ਸ਼ੁਰੂ ਕੀਤੀ ਗਈ। ਸਾਰਿਆਂ ਨੇ ‘ਕੈਨੇਡਾ ਡੇਅ’ ਨੂੰ 150 ਸਾਲ ਸੰਪੂਰਨ ਹੋਣ ‘ਤੇ ਪੂਰੀ ਸ਼ਾਨੋ ਸ਼ੌਕਤ ਨਾਲ ਮਨਾਉਣ ਦਾ ਫੈਸਲਾ ਕੀਤਾ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗਰਮੀਆਂ ਵਿਚ ਸੀਨੀਅਰਜ਼ ਦੇ ਮਨੋਰੰਜਨ ਲਈ ਉਹਨਾਂ ਦਾ ਟੂਰ ਲਿਜਾਣ ਬਾਰੇ ਵਿਚਾਰਾਂ ਹੋਈਆਂ। ਜਰਨੈਲ ਸਿੰਘ ਗਿੱਲ ਵਲੋਂ ਆਪਣੇ ਪੋਤਰੇ ਦੇ ਜਨਮ ਦੀ ਖੁਸ਼ੀ ਵਿਚ ਸ਼ਾਨਦਾਰ ਚਾਹ ਪਾਰਟੀ ਦਾ ਪ੍ਰਬੰਧ ਕੀਤਾ ਗਿਆ ਸੀ। ਸਾਰਿਆਂ ਨੇ ਖਾਣ ਪੀਣਦਾ ਆਨੰਦ ਮਾਣਿਆ। ਪ੍ਰਧਾਨ ਨਛੱਤਰ ਸਿੰਘ ਨੇ ਸਾਰੇ ਸੀਨੀਅਰਜ਼ ਵਲੋਂ ਜਰਨੈਲ ਸਿੰਘ ਗਿੱਲ ਨੂੰ ਵਧਾਈਆਂ ਦਿੱਤੀਆਂ ਅਤੇ ਪਾਰਟੀ ਲਈ ਧੰਨਵਾਦ ਕੀਤਾ। ਇਸ ਸਾਰੇ ਪ੍ਰੋਗਰਾਮ ਨੂੰ ਕਾਮਯਾਬ ਕਰਨ ਵਿਚ ਨਛੱਤਰ ਸਿੰਘ ਚੱਕਲ , ਹਰਨੇਕ ਸਿੰਘ ਲਿੱਟ ਅਤੇ ਕੁਲਵੰਤ ਸਿੰਘ ਕੈਲੇ ਦਾ ਮੁੱਖ ਯੋਗਦਾਨ ਰਿਹਾ।

Check Also

”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ

ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …