-2.3 C
Toronto
Thursday, December 4, 2025
spot_img
Homeਕੈਨੇਡਾਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ 20 ਅਕਤੂਬਰ ਦੀ ਇਕੱਤਰਤਾ ਵਿਚ ਸੰਘਾ...

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ 20 ਅਕਤੂਬਰ ਦੀ ਇਕੱਤਰਤਾ ਵਿਚ ਸੰਘਾ ਮੋਸ਼ਨ ਪਿਕਚਰਜ਼ ਦੀ ਲਘੂ ਫ਼ਿਲਮ ‘ਨੈਵਰ ਅਗੇਨ’ ਵਿਖਾਈ ਜਾਏਗੀ

ਇਕਬਾਲ ਬਰਾੜ ਦੇ ਗੀਤਾਂ ਦੀਆਂ ਵੀਡੀਓਜ਼ ਹੋਣਗੀਆਂ ਤੇ ਕਵੀ-ਦਰਬਾਰ ਵੀ ਹੋਵੇਗਾ
ਬਰੈਂਪਟਨ/ਡਾ. ਝੰਡ : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ 20 ਅਕਤੂਬਰ ਦਿਨ ਐਤਵਾਰ ਨੂੰ ਐੱਫ਼.ਬੀ.ਆਈ. ਸਕੂਲ ਵਿਚ ਬਾਅਦ ਦੁਪਹਿਰ 2.00 ਵਜੇ ਹੋਣ ਵਾਲੀ ਮਹੀਨਾਵਾਰ ਇਕੱਤਰਤਾ ਵਿਚ ਇਸ ਵਾਰ ਸੰਘਾ ਮੋਸ਼ਨ ਪਿਕਚਰਜ਼ ਦੀ ਚਰਚਿਤ ਲਘੂ ਫ਼ਿਲਮ ‘ਨੈਵਰ ਅਗੇਨ’ ਵਿਖਾਈ ਜਾਏਗੀ। ਸਭਾ ਦੇ ਸਰਗ਼ਰਮ ਮੈਂਬਰ ਡਾ. ਜਗਮੋਹਨ ਸਿੰਘ ਸੰਘਾ ਦੀ ਟੀਮ ਵੱਲੋਂ ਤਿਆਰ ਕੀਤੀ ਗਈ ਕੇਵਲ 20 ਮਿੰਟਾਂ ਦੀ ਇਸ ਅੰਗਰੇਜ਼ੀ ਫ਼ਿਲਮ ਵਿਚ ਕਈ ਸਮਾਜਿਕ ਸਰੋਕਾਰਾਂ ਨੂੰ ਬਾਖ਼ੂਬੀ ਪੇਸ਼ ਕੀਤਾ ਗਿਆ ਹੈ। ਇਹ ਸਕੂਲ 21 ਕੋਵੈਨਟਰੀ ਰੋਡ ઑਤੇ ਸਥਿਤ ਹੈ ਅਤੇ ਇੱਥੇ ਪਹੁੰਚਣ ਲਈ ਨੇੜਲਾ ਮੇਨ-ਇੰਟਰਸੈੱਕਸ਼ਨ ਏਅਰਪੋਰਟ ਰੋਡ ਅਤੇ ਕੁਈਨਜ਼ ਐਵੀਨਿਊ ਹੈ। ਕੋਵੈਂਟਰੀ ਰੋਡ ਏਅਰਪੋਰਟ ਰੋਡ ਤੋਂ ਪੱਛਮ ਵਾਲੇ ਪਾਸੇ ਜਾਂਦੀ ਹੈ ਜਿੱਥੇ ਅੱਗੋਂ ਇਹ ਸਕੂਲ ਆਉਂਦਾ ਹੈ। ਜ਼ਿਕਰਯੋਗ ਹੈ ਕਿ ਇਸ ਫ਼ਿਲਮ ਦਾ ਸਫ਼ਲ ਸ਼ੋਅ ਬੀਤੇ ਦਿਨੀਂ ਬਰੈਂਪਟਨ ਦੇ ਇਕ ਥੀਏਟਰ ਹਾਲ ਵਿਚ ਕੀਤਾ ਗਿਆ ਸੀ ਜਿਸ ਨੂੰ ਦਰਸ਼ਕਾਂ ਵੱਲੋਂ ਬੇਹੱਦ ਪਸੰਦ ਕੀਤਾ ਗਿਆ ਸੀ। ਉੱਥੇ ਹਾਲ ਵਿਚ ਸੀਟਾਂ ਸੀਮਤ ਹੋਣ ਕਾਰਨ ਬਹੁਤ ਸਾਰੇ ਦਰਸ਼ਕ ਇਸ ਫ਼ਿਲਮ ਨੂੰ ਵੇਖਣ ਤੋਂ ਵਾਂਝੇ ਰਹਿ ਗਏ ਸਨ। ਉਨ੍ਹਾਂ ਦੀ ਦਿਲਚਸਪੀ ਅਤੇ ਮੰਗ ਨੂੰ ਮੁੱਖ ਰੱਖਦਿਆਂ ਹੋਇਆਂ ਪ੍ਰਬੰਧਕਾਂ ਵੱਲੋਂ ਇਸ ਫ਼ਿਲਮ ਦਾ ਇਕ ਸ਼ੋਅ ਹੋਰ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਬਰੈਂਪਟਨ ਦੇ ਪ੍ਰਸਿੱਧ ਗਾਇਕ ਇਕਬਾਲ ਬਰਾੜ ਦੇ ਚੋਣਵੇਂ ਗੀਤਾਂ ਦੀਆਂ ਵੀਡੀਓਜ਼ ਵੀ ਵਿਖਾਈਆਂ ਜਾਣਗੀਆਂ ਅਤੇ ਕਵੀ ਦਰਬਾਰ ਵੀ ਹੋਵੇਗਾ। ਸਭਾ ਦੇ ਮੈਂਬਰਾਂ ਤੇ ਸਾਹਿਤ-ਪ੍ਰੇਮੀਆਂ ਨੂੰ ਸਮੇਂ-ਸਿਰ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਪਰਮਜੀਤ ਢਿੱਲੋਂ (519-709-8586), ਮਲੂਕ ਸਿੰਘ ਕਾਹਲੋਂ (905-497-1216) ਜਾਂ ਤਲਵਿੰਦਰ ਮੰਡ (416-904-3500) ਨੂੰ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS