-4.6 C
Toronto
Wednesday, December 3, 2025
spot_img
Homeਕੈਨੇਡਾ'ਕੈਨੇਡਾ ਸਮਰ ਜੌਬ ਪ੍ਰੋਗਰਾਮ' ਤਹਿਤ 283 ਨੌਜਵਾਨਾਂ ਨੂੰ ਮਿਲੇਗੀ ਨੌਕਰੀ

‘ਕੈਨੇਡਾ ਸਮਰ ਜੌਬ ਪ੍ਰੋਗਰਾਮ’ ਤਹਿਤ 283 ਨੌਜਵਾਨਾਂ ਨੂੰ ਮਿਲੇਗੀ ਨੌਕਰੀ

ਬਰੈਂਪਟਨ : ਬਰੈਂਪਟਨ ਦੱਖਣੀ ਦੇ ਨੌਜਵਾਨਾਂ ਨੂੰ ਵਿਭਿੰਨ 283 ਨੌਕਰੀਆਂ ਲਈ ਅਰਜ਼ੀਆਂ ਦੇਣ ਦਾ ਸੁਨਹਿਰੀ ਮੌਕਾ ਮਿਲਿਆ ਹੈ। ਇਸ ਦਾ ਐਲਾਨ ਐਮਪੀ ਸੋਨੀਆ ਸਿੱਧੂ ਨੇ ਕੀਤਾ। ਇੱਥੇ ਇੱਕ ਸਮਾਗਮ ਦੌਰਾਨ ਐਮਪੀ ਸਿੱਧੂ ਨੇ ਰੁਜ਼ਗਾਰ, ਵਰਕਫੋਰਸ ਵਿਕਾਸ ਅਤੇ ਕਿਰਤ ਮੰਤਰੀ ਪੈਟੀ ਹਜਦੂ ਵੱਲੋਂ ‘ਕੈਨੇਡਾ ਸਮਰ ਜੌਬ ਪ੍ਰੋਗਰਾਮ’ ਤਹਿਤ ਇਹ ਰੁਜ਼ਗਾਰ ਦੇਣ ਦਾ ਐਲਾਨ ਕੀਤਾ। ਸੰਘੀ ਸਰਕਾਰ ਦਾ ‘ਕੈਨੇਡਾ ਸਮਰ ਜੌਬ ਪ੍ਰੋਗਰਾਮ’ ਨੌਜਵਾਨਾਂ ਨੂੰ ਚੰਗੀਆਂ ਨੌਕਰੀਆਂ ਦਾ ਤਜਰਬਾ ਹਾਸਲ ਕਰਨ ਦਾ ਮੌਕਾ ਦਿੰਦਾ ਹੈ।
ਇਸ ਸਾਲ ਇਸ ਤਹਿਤ 15 ਤੋਂ 30 ਸਾਲਾਂ ਦੀ ਉਮਰ ਦੇ ਨੌਜਵਾਨ ਇਨ੍ਹਾਂ ਨੌਕਰੀਆਂ ਲਈ ਅਰਜ਼ੀਆਂ ਦੇਣ ਦੇ ਯੋਗ ਹੋਣਗੇ, ਜਿਨ੍ਹਾਂ ਵਿੱਚ ਉਹ ਵਿਦਿਆਰਥੀ ਨਹੀਂ ਬਲਕਿ ਪੁਜੀਸ਼ਨ ਮੁਤਾਬਿਕ ਕੰਮ ਕਰਨਗੇ। ਇਸ ਤਹਿਤ ਨੌਜਵਾਨ ਉਪਲੱਬਧ ਸਥਾਨਾਂ ਲਈ JobBank.gc.ca/youth ਅਤੇ ਜੌਬਬੈਂਕ ਐਪ ਤੋਂ ਵਧੇਰੇ ਜਾਣਕਾਰੀ ਹਾਸਲ ਕਰ ਸਕਦੇ ਹਨ। ਇਸਤੋਂ ਇਲਾਵਾ ਉਹ Canada.ca/Canada-summer-jobs ‘ਤੇ ਵਿਜ਼ਿਟ ਕਰ ਸਕਦੇ ਹਨ ਜਾਂ ਕੈਨੇਡਾ ਦਫ਼ਤਰ ਵਿੱਚ ਫੋਨ ਨੰਬਰ 1-800-935-5555 ‘ਤੇ ਸੰਪਰਕ ਕਰ ਸਕਦੇ ਹਨ।

RELATED ARTICLES
POPULAR POSTS