ਬਰੈਂਪਟਨ/ਬਿਊਰੋ ਨਿਊਜ਼ : ਲੰਘੀ 9 ਸਤੰਬਰ 2019 ਦਿਨ ਸੋਮਵਾਰ ਨੂੰ ਬਰੇਅਡਨ ਸੀਨੀਅਰ ਕਲੱਬ ਦੇ ਸਾਰੇ ਮੈਂਬਰ ਆਪਣੇ ਪੰਜਵੇਂ ਟੂਰ ‘ਤੇ ਜਾਣ ਲਈ ਟ੍ਰੀਲਾਈਨ ਪਾਰਕ ਵਿੱਚ ਇਕੱਠੇ ਹੋਏ। ਟੋਰਾਂਟੋ ਜੂ ਲਈ ਜਾਣ ਵਾਲਾ ਇਹ ਕਾਫਲਾ ਬਸ ਰਾਹੀਂ ਕੋਈ 11.30 ਵਜੇ ਮੰਜ਼ਿਲ ‘ਤੇ ਅਪੜ ਗਿਆ। ਇਸ ਦਿਨ ਜੂ ਐਂਟਰੀ ਬਜੁਰਗਾਂ ਲਈ ਮੁਫਤ ਹੋਣ ਸਦਕਾ ਇੱਥੇ ਬੜੀਆਂ ਰੌਣਕਾਂ ਲੱਗੀਆਂ ਸਨ ਅਤੇ ਮੇਲੇ ਵਰਗਾ ਮਾਹੌਲ ਬਣਿਆ ਸੀ। ਗਰੁੱਪ ਫੋਟੋ ਲੈਣ ਉਪਰੰਤ ਨਾਲ ਲਿਆਂਦੇ ਲੰਚ ਕਰਨ ਦਾ ਫੈਸਲਾ ਹੋਇਆ। ਪੀਜ਼ਾ ਅਤੇ ਕੋਲਡ ਡਰਿੰਕ ਦੀ ਸੇਵਾ ਇਸ ਕਲੱਬ ਦੇ ਦੋ ਮੈਂਬਰਾਂ ਨਿਭਾਈ। ਇਸ ਤੋਂ ਬਾਅਦ ਸਭ ਜੂ ਦੀ ਸੈਰ ਲਈ ਨਿਕਲ ਪਏ। ਰਾਈਡ ਲਈ ਜੂਮੋਬਾਈਲ ਗੱਡੀ ਉਪਲਬਧ ਸੀ ਸੋ ਇਸ ਦੀ ਸਵਾਰੀ ਦਾ ਲੁਤਫ ਲੈਂਦੇ ਹੋਏ ਤਰ੍ਹਾਂ ਤਰ੍ਹਾਂ ਦੇ ਜਾਨਵਰਾਂ ਨੂੰ ਨੇੜਿਓਂ ਦੇਖਣ ਪਰਖਣ ਦਾ ਅਵਸਰ ਮਿਲਿਆ।
ਰੰਗ ਬਿਰੰਗੇ ਪੰਛੀ ਅਤੇ ਹੋਰ ਅਦਭੁਤ ਕਿਸਮ ਦੇ ਪ੍ਰਾਣੀਆਂ ਨੂੰ ਦੇਖਦਿਆਂ ਕੁਦਰਤ ਦੀ ਅਪਾਰ ਲੀਲਾ ਦਾ ਵਿਲੱਖਣ ਅਹਿਸਾਸ ਹੋ ਰਿਹਾ ਸੀ। ਸ਼ੇਰਾਂ ਦੇ ਬਾੜੇ ਵਿੱਚ ਦੋ ਸ਼ੇਰਾਂ ਦਾ ਜੋੜਾ ਅਰਾਮ ਫਰਮਾ ਰਿਹਾ ਸੀ। ਭੀੜ ਦੁਆਰਾ ਖਲਲ ਪੈਣ ‘ਤੇ ਜਿਵੇਂ ਸ਼ੇਰਨੀ ਨੇ ਪੁਛਿਆ ਹੋਵੇ,ઑ ਡੀਅਰ ਇਹ ਅੱਜ ਰੰਗ ਬਿਰੰਗੀਆਂ ਪੱਗਾਂ ਵਾਲਿਆਂ ਦੀ ਭੀੜ ਕਿਹੋ ਜਿਹੀ?਼ ਸ਼ੇਰ ਜੁਆਬ ਦਿੱਤਾ ਹੋਣੈ ઑਡੀਅਰ ਇਹ ਆਪਣੀ ਹੀ ਬਰਾਦਰੀ ਹੈ ਕਿਓਂ ਜੋ ਇਹ ਵੀ ਆਪਣੇ ਨਾਂਅ ਨਾਲ ਸਿੰਘ ਲਾਉਂਦੇ ਆ਼।
ਸ਼ਾਮ ਕੋਈ 6 ਕੁ ਵਜੇ ਵਾਪਸੀ ਦਾ ਸਮਾਂ ਸੀ ਸੋ ਵਾਪਸੀ ਸਫਰ ਕਰ ਘਰਾਂ ਨੂੰ ਪਰਤਿਆ ਗਿਆ। ਸਭ ਕਲੱਬ ਮੈਂਬਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 27 ਸਤੰਬਰ ਸ਼ੁਕਰਵਾਰ ਨੂੰ ਕਲੱਬ ਦੀ ਜਨਰਲ ਬਾਡੀ ਮੀਟਿੰਗ 6 ਵਜੇ ਤੋਂ 8 ਵਜੇ ਤੱਕ ਹੋਵੇਗੀ ਜਿਸ ‘ਚ ਸਭ ਨੂੰ ਹਾਜ਼ਰ ਹੋਣ ਦੀ ਬੇਨਤੀ ਹੈ ਤਾਂ ਕਿ ਅਗਲਾ ਪ੍ਰੋਗਰਾਮ ਉਲੀਕਿਆ ਜਾ ਸਕੇ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …