ਕਿਹਾ ਵਿਸ਼ਵ ਸਿਹਤ ਸੰਗਠਨ ਸੰਸਥਾ ਚੀਨ ਦੀ ਪੀਆਰ-ਏਜੰਸੀ ਬਣ ਚੁੱਕੀ ਹੈ
ਵਾਸ਼ਿੰਗਟਨ/ਬਿਊਰੋ ਨਿਊਜ਼ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਇੱਕ ਵਾਰ ਫਿਰ ਵਿਸ਼ਵ ਸਿਹਤ ਸੰਗਠਨ (WHO) ‘ਤੇ ਨਿਸ਼ਾਨਾ ਵਿੰਨ੍ਹਿਆ ਹੈ। ਟਰੰਪ ਨੇ ਸੰਗਠਨ ਉੱਤੇ ਚੀਨ ਲਈ ਲੋਕ-ਸੰਪਰਕ ਏਜੰਸੀ (ਪੀਆਰ ਏਜੰਸੀ) ਵਜੋਂ ਕੰਮ ਕਰਨ ਦਾ ਦੋਸ਼ ਲਾਇਆ ਹੈ। ਟਰੰਪ ਤੋਂ ਜਦੋਂ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੇ ਅਜਿਹਾ ਕੁਝ ਵੇਖਿਆ ਹੈ, ਜਿਸ ਤੋਂ ਪਤਾ ਲੱਗਦਾ ਹੋਵੇ ਕਿ ਚੀਨ ਦੇ ਵੁਹਾਨ ਤੋਂ ਹੀ ਕਰੋਨਾ ਵਾਇਰਸ ਦੀ ਸ਼ੁਰੂਆਤ ਹੋਈ ਹੈ, ਤਾਂ ਉਨ੍ਹਾਂ ਕਿਹਾ ਕਿ ਹਾਂ, ਮੈਂ ਵੇਖਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਵਿਸ਼ਵ ਸਿਹਤ ਸੰਗਠਨ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿਉਂਕਿ ਉਹ ਚੀਨ ਲਈ ਇੱਕ ਪੀਆਰ ਏਜੰਸੀ ਵਾਂਗਤ ਹੀ ਕੰਮ ਕਰ ਰਿਹਾ ਹੈ। ਇੱਥੇ ਵਰਨਣਯੋਗ ਹੈ ਕਿ ਕੋਰੋਨਾ ਵਾਇਰਸ ਨੂੰ ਲੈ ਕੇ ਡਬਲਿਊਐੱਚਓ ਉੱਤੇ ਪਿਛਲੇ ਕੁਝ ਸਮੇਂ ਤੋਂ ਹਮਲਾਵਰ ਹੋਏ ਟਰੰਪ ਨੇ ਸਿਹਤ ਏਜੰਸੀ ਨੂੰ ਮਿਲਣ ਵਾਲੀ ਫ਼ੰਡਿੰਗ ‘ਤੇ ਵੀ ਰੋਕ ਲਗਾ ਦਿੱਤੀ ਸੀ।