ਬੈਂਕਾਕ ’ਚ ਕੀਤੀ ਗਈ ਐਮਰਜੈਂਸੀ ਲੈਂਡਿੰਗ
ਨਵੀਂ ਦਿੱਲੀ/ਬਿਊਰੋ ਨਿਊਜ਼
ਲੰਡਨ-ਸਿੰਗਾਪੁਰ ਉਡਾਣ ’ਚ ਭਿਆਨਕ ਗੜਬੜੀ ਆਉਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 30 ਵਿਅਕਤੀ ਜ਼ਖ਼ਮੀ ਹੋ ਗਏ ਹਨ। ਇਹ ਫਲਾਈਟ ਲੰਡਨ ਤੋਂ ਸਿੰਗਾਪੁਰ ਜਾ ਰਹੀ ਸੀ। ਉਡਾਨ ਤੋਂ ਡੇਢ ਘੰਟੇ ਬਾਅਦ 30 ਹਜ਼ਾਰ ਫੁੱਟ ’ਤੇ ਹਵਾ ਵਿਚ ਗੜਬੜੀ ਆ ਗਈ ਅਤੇ ਫਲਾਈਟ ਜ਼ੋਰ ਨਾਲ ਹਿੱਲਣ ਲੱਗੀ। ਇਸ ਤੋਂ ਬਾਅਦ ਫਲਾਈਟ ਕਰੀਬ 10 ਘੰਟੇ ਤੱਕ ਉਡਾਨ ਭਰਦੀ ਰਹੀ। ਇਕ ਯਾਤਰੀ ਦੀ ਮੌਤ ਤੋਂ ਬਾਅਦ ਫਲਾਈਟ ਨੂੰ ਸਿੰਗਾਪੁਰ ਤੋਂ ਪਹਿਲਾਂ ਬੈਂਕਾਕ ਵਿਚ ਉਤਾਰਿਆ ਗਿਆ। ਸਿੰਗਾਪੁਰ ਏਅਰਲਾਈਨ ਨੇ ਕਿਹਾ ਕਿ ਜਹਾਜ਼ ਨੂੰ 211 ਯਾਤਰੀਆਂ ਅਤੇ 18 ਚਾਲਕ ਦਲ ਦੇ ਮੈਂਬਰਾਂ ਦੇ ਨਾਲ ਬੈਂਕਾਕ ਵਿਚ ਉਤਰਿਆ ਗਿਆ। ਏਅਰਲਾਈਨ ਨੇ ਮਿ੍ਰਤਕ ਵਿਅਕਤੀ ਦੇ ਪਰਿਵਾਰ ਪ੍ਰਤੀ ਆਪਣੀ ਡੂੰਘੀ ਹਮਦਰਦੀ ਪ੍ਰਗਟਾਈ ਹੈ।