-4.1 C
Toronto
Tuesday, February 10, 2026
spot_img
Homeਦੁਨੀਆਬ੍ਰਿਟਿਸ਼ ਸੰਸਦ ਮੈਂਬਰ ਕੀਥ ਵਾਜ਼ ਸੈਕਸ ਸਕੈਂਡਲ 'ਚ ਘਿਰਿਆ

ਬ੍ਰਿਟਿਸ਼ ਸੰਸਦ ਮੈਂਬਰ ਕੀਥ ਵਾਜ਼ ਸੈਕਸ ਸਕੈਂਡਲ ‘ਚ ਘਿਰਿਆ

logo-2-1-300x105ਲੰਡਨ : ਬ੍ਰਿਟੇਨ ਵਿੱਚ ਸਭ ਤੋਂ ਲੰਬਾ ਸਮਾਂ ਸੇਵਾ ਨਿਭਾਉਣ ਵਾਲੇ ਭਾਰਤੀ ਮੂਲ ਦੇ ਐਮਪੀ ਕੀਥ ਵਾਜ਼ ਸੈਕਸ ਸਕੈਂਡਲ ਵਿੱਚ ਘਿਰ ਗਏ ਹਨ। ਇਕ ਅਖ਼ਬਾਰ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਸੈਕਸ ਲਈ ਪੁਰਸ਼ਾਂ ਨੂੰ ਭੁਗਤਾਨ ਕੀਤਾ ਸੀ। ‘ਸੰਡੇ ਮਿਰਰ’ ਨੇ ਦਾਅਵਾ ਕੀਤਾ ਹੈ ਕਿ ਸਾਲ 1987 ਤੋਂ ਲੈਸਟਰ ਤੋਂ ਲੇਬਰ ਪਾਰਟੀ ਦਾ ਐਮਪੀ ਕੀਥ ਵਾਜ਼ ਦੋ ਬੱਚਿਆਂ ਦਾ ਪਿਤਾ ਹੈ ਅਤੇ ਪਿਛਲੇ ਮਹੀਨੇ ਦੀ ਇਕ ਸ਼ਾਮ ਉਸ ਨੇ ਆਪਣੇ ਲੰਡਨ ਵਿਚਲੇ ਫਲੈਟ ਵਿੱਚ ਪੁਰਸ਼ ਸੱਦੇ ਸਨ ਅਤੇ ਭੁਗਤਾਨ ਕੀਤਾ ਸੀ। ਇਸ ਤੋਂ ਇਲਾਵਾ ਉਸ ਵੱਲੋਂ ਕਥਿਤ ਤੌਰ ‘ਤੇ ਏ ਕਲਾਸ ਜਾਂ ਪਾਬੰਦੀਸ਼ੁਦਾ ਡਰੱਗ ਲਈ ਪੇਸ਼ਕਸ਼ ਵੀ ਕੀਤੀ ਗਈ ਸੀ।
ਗੋਆ ਵਿੱਚ ਪੈਦਾ ਹੋਏ 59 ਸਾਲਾ ਕੀਥ ਨੇ ਇਸ ਰਿਪੋਰਟ ਬਾਅਦ ਐਲਾਨ ਕੀਤਾ ਹੈ ਕਿ ਉਹ ਹਾਊਸ ਆਫ ਕਾਮਨਜ਼ ਹੋਮ ਅਫੇਅਰਜ਼ ਕਮੇਟੀ ਦੀ ਪ੍ਰਧਾਨਗੀ ਤੋਂ ਲਾਂਭੇ ਹੋਵੇਗਾ। ਇਸ ਅਹਿਮ ਅਹੁਦੇ ਉਤੇ ਉਹ ਪਿਛਲੇ 10 ਸਾਲਾਂ ਤੋਂ ਕਾਬਜ਼ ਸੀ। ‘ਸਕਾਈ ਨਿਊਜ਼’ ਨੇ ਕੀਥ ਵਾਜ਼ ਦੇ ਬਿਆਨ ਦੇ ਹਵਾਲੇ ਨਾਲ ਕਿਹਾ, ‘ਮੇਰੇ ਕੰਮਾਂ ਕਾਰਨ ਹੋਈ ਪ੍ਰੇਸ਼ਾਨੀ ਅਤੇ ਦੁੱਖ ਲਈ ਮੈਂ ਖ਼ਾਸ ਤੌਰ ਉਤੇ ਆਪਣੀ ਪਤਨੀ ਅਤੇ ਬੱਚਿਆਂ ਤੋਂ ਦਿਲੋਂ ਮੁਆਫ਼ੀ ਮੰਗਦਾ ਹਾਂ। ਇਹ ਮੰਨਿਆ ਜਾ ਰਿਹਾ ਹੈ ਕਿ ਵਾਜ਼ ਵੱਲੋਂ ਮੁਕੰਮਲ ਤੌਰ ‘ਤੇ ਅਸਤੀਫ਼ਾ ਨਹੀਂ ਦਿੱਤਾ ਜਾਵੇਗਾ ਪਰ ਆਰਜ਼ੀ ਤੌਰ ‘ਤੇ ਲਾਂਭੇ ਹੋ ਰਿਹਾ ਹੈ ਕਿਉਂਕਿ ਉਸ ਵੱਲੋਂ ਆਪਣੇ ਵਕੀਲ ਅਤੇ ਕਮੇਟੀ ਦੇ ਹੋਰ ਮੈਂਬਰਾਂ ਨਾਲ ਇਸ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ।
ਵਾਜ਼ ਵੱਲੋਂ ਸੰਸਦੀ ਕਮੇਟੀ ਤੋਂ ਅਸਤੀਫ਼ਾ : ਬਰਤਾਨੀਆ ਵਿੱਚ ਭਾਰਤੀ ਮੂਲ ਦੇ ਰਸੂਖ਼ਵਾਨ ਲੇਬਰ ਐਮਪੀ ਕੀਥ ਵਾਜ਼ (59) ਨੇ ਬੀਤੇ ਦਿਨੀਂ ਇਕ ਸੈਕਸ ਸਕੈਂਡਲ ਵਿੱਚ ਫਸਣ ਤੋਂ ਬਾਅਦ ਇਕ ਅਹਿਮ ਸੰਸਦੀ ਕਮੇਟੀ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ।

RELATED ARTICLES
POPULAR POSTS