ਟੋਰਾਂਟੋ : ਭਾਰਤੀ ਮੂਲ ਦੇ ਡਾ. ਬਲਜੀਤ ਸਿੰਘ ਨੂੰ ਕੈਨੇਡਾ ਦੀ ਯੂਨੀਵਰਸਿਟੀ ਆਫ ਕੈਲਗਰੀ ਵਿਚ ਵੈਟਰਨਰੀ ਮੈਡੀਸਨ ਦੀ ਫੈਕਲਟੀ ਦਾ ਡੀਨ ਨਿਯੁਕਤ ਕੀਤਾ ਗਿਆ ਹੈ। ਇਸ ਸਬੰਧੀ ਯੂਨੀਵਰਸਿਟੀ ਦੇ ਵਾਈਸ ਪ੍ਰੈਜ਼ੀਡੈਂਟ ਡਰੂ ਮਾਰਸ਼ਲ ਨੇ ਦੱਸਿਆ ਕਿ ਡਾ. ਬਲਜੀਤ ਸਿੰਘ ਆਪਣਾ ਅਹੁਦਾ 1 ਸਤੰਬਰ ਨੂੰ ਸੰਭਾਲਣਗੇ। ਉਨ੍ਹਾਂ ਦੱਸਿਆ ਕਿ ਡਾ. ਬਲਜੀਤ ਸਿੰਘ ਵੈਟਰਨਰੀ ਸਾਇੰਸ ਦੇ ਖੇਤਰ ਵਿਚ ਬਹੁਤ ਹੀ ਵਧੀਆ ਪ੍ਰਬੰਧਕ ਤੇ ਅਧਿਆਪਕ ਦੇ ਨਾਲ-ਨਾਲ ਫੇਫੜਿਆਂ ਦੇ ਜੀਵ ਵਿਗਿਆਨ ਤੇ ਸਰਜਰੀ ਦੇ ਮਾਹਿਰ ਹਨ। ਡਾ. ਬਲਜੀਤ ਸਿੰਘ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਵੈਟਰਨਰੀ ਸਾਇੰਸ ਵਿਚ ਗ੍ਰੈਜ਼ੂਏਸ਼ਨ, ਐਨੀਮਲ ਹਜ਼ਬੈਂਡਰੀ ਤੇ ਪੋਸਟ ਗ੍ਰੈਜ਼ੂਏਸ਼ਨ ਕਰਨ ਤੋਂ ਬਾਅਦ ਓਨਟਾਰੀਓ ਦੀ ਗਲਫ ਯੂਨੀਵਰਸਿਟੀ ਤੋਂ ਪੀ.ਐਚ ਡੀ. ਦੀ ਡਿਗਰੀ ਕੀਤੀ। ਇਸ ਤੋਂ ਬਾਅਦ ਉਨ੍ਹਾਂ ਆਪਣੀ ਸਿਖਲਾਈ ਟੈਕਸਾਸ ਦੀ ਏ. ਤੇ ਐਮ. ਯੂਨੀਵਰਸਿਟੀ ਤੇ ਕੋਲੰਬੀਆ ਯੂਨੀਵਰਸਿਟੀ ਨਿਊਯਾਰਕ ਤੋਂ ਲਈ। ਇਸ ਨਿਯੁਕਤੀ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਡਾ.ਬਲਜੀਤ ਸਿੰਘ ਨੇ ਕਿਹਾ ਕਿ ਮੈਂ ਆਪਣੇ ਆਪ ਨੂੰ ਬਹੁਤ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …