4.8 C
Toronto
Thursday, November 6, 2025
spot_img
Homeਦੁਨੀਆਪਾਕਿਸਤਾਨ 'ਚ ਪਿਸ਼ਾਵਰ ਯੂਨੀਵਰਸਿਟੀ ਨੇੜੇ ਹੋਸਟਲ 'ਤੇ ਅੱਤਵਾਦੀ ਹਮਲਾ

ਪਾਕਿਸਤਾਨ ‘ਚ ਪਿਸ਼ਾਵਰ ਯੂਨੀਵਰਸਿਟੀ ਨੇੜੇ ਹੋਸਟਲ ‘ਤੇ ਅੱਤਵਾਦੀ ਹਮਲਾ

9 ਵਿਦਿਆਰਥੀਆਂ ਦੀ ਮੌਤ, 40 ਤੋਂ ਵੱਧ ਜ਼ਖ਼ਮੀ
ਪਿਸ਼ਾਵਰ/ਬਿਊਰੋ ਨਿਊਜ਼
ਪਾਕਿਸਤਾਨ ਵਿਚ ਪਿਸ਼ਾਵਰ ਯੂਨੀਵਰਸਿਟੀ ਰੋਡ ‘ਤੇ ਖੇਤੀਬਾੜੀ ਸਿਖਲਾਈ ਕੇਂਦਰ ਦੇ ਹੋਸਟਲ ‘ਤੇ ਹੋਏ ਅੱਤਵਾਦੀ ਹਮਲੇ ਵਿਚ 9 ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ 40 ਤੋਂ ਵੱਧ ਜ਼ਖ਼ਮੀ ਹੋ ਗਏ ਹਨ। ਜਾਣਕਾਰੀ ਅਨੁਸਾਰ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਹਮਲੇ ਦੀ ਜ਼ਿੰਮੇਵਾਰੀ ਤਹਿਰੀਕ ਏ ਤਾਲਿਬਾਨ ਨੇ ਲਈ ਹੈ। ਪਿਸ਼ਾਵਰ ਪ੍ਰਸ਼ਾਸਨ ਨੇ ਸ਼ਹਿਰ ਵਿਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ ਅਤੇ ਯੂਨੀਵਰਸਿਟੀ ਵੱਲ ਆਉਣ ਵਾਲੀਆਂ ਸਾਰੀਆਂ ਸੜਕਾਂ ਨੂੰ ਬੰਦ ਕਰ ਦਿੱਤਾ ਗਿਆ ਹੈ।
ਸੁਰੱਖਿਆ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੁਰਕੇ ਪਾ ਕੇ ਆਏ ਹਮਲਾਵਰਾਂ ਨੇ ਆਟੋਮੈਟਿਕ ਹਥਿਆਰਾਂ ਨਾਲ ਗੋਲੀਬਾਰੀ ਕੀਤੀ। ਚੇਤੇ ਰਹੇ ਕਿ ਇਸ ਤੋਂ ਪਹਿਲਾਂ ਦਸੰਬਰ 2014 ਵਿਚ ਤਾਲਿਬਾਨ ਦੇ ਅੱਤਵਾਦੀਆਂ ਨੇ ਪਿਸ਼ਾਵਰ ਦੇ ਆਰਮੀ ਸਕੂਲ ਉੱਤੇ ਹਮਲਾ ਕਰਕੇ 134 ਬੱਚਿਆਂ ਦੀ ਜਾਨ ਲੈ ਲਈ ਸੀ।

RELATED ARTICLES
POPULAR POSTS