20.8 C
Toronto
Thursday, September 18, 2025
spot_img
Homeਦੁਨੀਆਪਰਵਾਸੀ ਪੰਜਾਬੀ ਫਰੈਂਡਜ਼ ਕਲੱਬ ਦੇ ਬੈਨਰ ਹੇਠ ਹੋਇਆ ਸੁਨੀਲ ਡੋਗਰਾ ਦਾ ਸਫ਼ਲ...

ਪਰਵਾਸੀ ਪੰਜਾਬੀ ਫਰੈਂਡਜ਼ ਕਲੱਬ ਦੇ ਬੈਨਰ ਹੇਠ ਹੋਇਆ ਸੁਨੀਲ ਡੋਗਰਾ ਦਾ ਸਫ਼ਲ ਗ਼ਜ਼ਲ ਪ੍ਰੋਗਰਾਮ

logo-2-1-300x105ਬਰੈਂਪਟਨ : ਪਰਵਾਸੀ ਪੰਜਾਬੀ ਫਰੈਂਡਜ਼ ਕਲੱਬ, ਟੋਰਾਂਟੋ ਵਲੋਂ ਮਿਤੀ 13 ਅਗਸਤ 2016 ਦਿਨ ਸ਼ਨੀਵਾਰ ਨੂੰ 1100, ਗਰੀਨਬਰੈਆਰ ਰੀਕਰੀਐਸ਼ਨ, ਸੈਂਟਰ, ਬ੍ਰੈਂਪਟਨ, ਕੇਨੈਡਾ ਵਿਖੇ 4.30 ਵਜੇ ਤੋਂ 7.30 ਵਜੇ ਤਕ ਭਾਰਤ ਦੇ ਮਸ਼ਹੂਰ ਗਜ਼ਲ ਗਾਇਕ ਸ਼੍ਰੀ ਸੁਨੀਲ ਡੋਗਰਾ ਦਾ ਸ਼ਾਮ-ਏ-ਗਜ਼ਲ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਸੁਨੀਲ ਡੋਗਰਾ ਲਾਈਟ ਵੋਕਲ ਗਜ਼ਲ ਦੇ ਮਾਹਿਰ ਹਨ। ਉਨ੍ਹਾਂ ਦੇ ਅਨੇਕ ਪ੍ਰੋਗਰਾਮ ਭਾਰਤ ਤੋਂ ਇਲਾਵਾ ਡੁਬਈ ਤੇ ਆਸਟਰੇਲੀਆ ਵਿਖੇ ਵੀ ਆਯੋਜਿਤ ਕੀਤੇ ਜਾ ਚੁੱਕੇ ਹਨ। ਉਨ੍ਹਾਂ ਨੇ ਇਸ ਪ੍ਰੋਗਰਾਮ ਵਿਚ ਪੰਜਾਬੀ ਤੇ ਉਰਦੂ ਦੇ ਪ੍ਰਮੁੱਖ ਸ਼ਾਇਰਾਂ – ਸ਼ਿਵ ਬਟਾਲਵੀ, ਸੁਰਜੀਤ ਪਾਤਰ, ਸ਼ੰਮੀ ਜਲੰਧਰੀ ਤੇ ਗੁਲਾਮ ਅਲੀ ਦਾ ਕਲਾਮ ਬਹੁਤ ਹੀ ਤਰੰਨਮ ਵਿਚ ਗਾਇਆ। ਇਨ੍ਹਾਂ ਨਾਲ ਤਬਲਾ ਵਾਦਕ ਦਾ ਰੋਲ ਚਰਨਜੀਤ ਸਿੰਘ ਨੇ ਬਾਖੂਬੀ ਨਿਭਾਇਆ।
ਇਸ ਪ੍ਰੋਗਰਾਮ ਵਿਚ ਸ. ਹਰਭਜਨ ਸਿੰਘ ਬਡਵਾਲ, ਬੀਬੀ ਨਰਿੰਦਰ ਕੌਰ, ਡਾ. ਬਲਵਿੰਦਰ ਸਿੰਘ, ਕਰਨਲ ਸੁਖਵਿੰਦਰ ਸਿੰਘ, ਡਾ. ਗੁਰਦੇਵ ਸਿੰਘ, ਝਾਂਜਰ ਟੀ.ਵੀ. ਤੋਂ ਰਵੀ ਜੱਸਲ, ਬਲਜੀਤ ਸਿੰਘ ਬਡਵਾਲ, ਡਾ. ਡੀ ਪੀ ਸਿੰਘ, ਗੁਰਦੀਪ (ਟੋਨੀ) ਵਿਰਕ, ਮੋਕਸ਼ੀ ਵਿਰਕ, ਜਸਵੀਰ ਕਾਲਰਵੀ, ਇਕਬਾਲ ਸਿੰਘ ਬਰਾੜ, ਜਗਜੀਤ ਸਾਚਾ, ਸੁਦਾਗਰ ਲਿਧੜ, ਪਰਮਜੀਤ ਸਿੰਘ ਸੈਣੀ, ਪਰਦੀਪ ਸਿੰਘ, ਖੁਸ਼ਵੰਤ ਸਿੰਘ, ਨਰਿੰਦਰ ਸਿੰਘ, ਤਰਨਜੀਤ ਕੌਰ, ਮਨਦੀਪ ਕੌਰ, ਹਰਪ੍ਰੀਤ ਕੌਰ ਆਦਿ ਵਿਸ਼ੇਸ਼ ਤੌਰ ਉੱਤੇ ਸ਼ਾਮਿਲ ਹੋਏ। ਵਰਨਣਯੋਗ ਹੈ ਕਿ ਪਰਵਾਸੀ ਪੰਜਾਬੀ ਫਰੈਂਡਜ਼ ਕਲੱਬ, ਲੰਮੇ ਸਮੇਂ ਤੋਂ ਪੰਜਾਬ, ਇੰਡੀਆ ਤੇ ਟੋਰਾਂਟੋ, ਕੈਨੇਡਾ ਵਿਖੇ ਸਭਿਆਚਾਰਕ ਤੇ ਸਮਾਜ ਸੇਵੀ ਕਾਰਜਾਂ ਵਿਚ ਅਹਿਮ ਰੋਲ ਨਿਭਾ ਰਹੀ ਹੈ।

RELATED ARTICLES
POPULAR POSTS