ਸਟਾਕਹੋਮ/ਬਿਊਰੋ ਨਿਊਜ਼ : ਅਰਥਸ਼ਾਸਤਰ ਵਿਚ ਇਸ ਸਾਲ ਦਾ ਨੋਬੇਲ ਪੁਰਸਕਾਰ ਤਿੰਨ ਅਮਰੀਕੀ ਵਿਗਿਆਨੀਆਂ ਦੇ ਹਿੱਸੇ ਆਇਆ ਹੈ। ਇਨ੍ਹਾਂ ਅਰਥਸ਼ਾਸਤਰੀਆਂ ਵਿਚ ਅਮਰੀਕੀ ਫੈਡਰਲ ਰਿਜ਼ਰਵ ਦੇ ਸਾਬਕਾ ਮੁਖੀ ਬੈੱਨ ਐੱਸ. ਬਰਨਾਨਕੇ, ਡਗਲਸ ਡਬਲਿਊ. ਡਾਇਮੰਡ ਤੇ ਫਿਲਿਪ ਐਚ. ਡਾਇਬਵਿਗ ਸ਼ਾਮਲ ਹਨ। ਇਨ੍ਹਾਂ ਨੂੰ ਇਹ ਸਨਮਾਨ ਬੈਂਕਾਂ ਤੇ ਵਿੱਤੀ ਸੰਕਟਾਂ ‘ਤੇ ਕੀਤੇ ਖੋਜ ਕਾਰਜਾਂ ਲਈ ਦਿੱਤਾ ਗਿਆ ਹੈ।
ਪੁਰਸਕਾਰ ਜੇਤੂਆਂ ਬਾਰੇ ਐਲਾਨ ਰਾਇਲ ਸਵੀਡਿਸ਼ ਅਕੈਡਮੀ ਆਫ ਸਾਇੰਸਿਜ਼ ਨੇ ਸਟਾਕਹੋਮ ਵਿਚ ਕੀਤਾ। ਨੋਬੇਲ ਕਮੇਟੀ ਨੇ ਕਿਹਾ ਕਿ ਇਨ੍ਹਾਂ ਅਰਥਸ਼ਾਸਤਰੀਆਂ ਦਾ ਕੰਮ ਇਨ੍ਹਾਂ ਦੀ ਖੋਜ ਵਿਚ ਨਜ਼ਰ ਆਉਂਦਾ ਹੈ ਜਿਸ ਵਿਚ ‘ਬੈਂਕਾਂ ਨੂੰ ਟੁੱਟਣ ਤੋਂ ਬਚਾਉਣ ਦਾ ਮਹੱਤਵ’ ਦੱਸਿਆ ਗਿਆ ਹੈ। ਪੁਰਸਕਾਰ ਜੇਤੂਆਂ ਨੂੰ ਇਕ ਕਰੋੜ ਸਵੀਡਿਸ਼ ਕਰੋਨੋਰ ਇਨਾਮ ਵਜੋਂ ਮਿਲਣਗੇ। ਦੂਜੇ ਨੋਬੇਲ ਪੁਰਸਕਾਰਾਂ ਵਾਂਗ ਅਰਥਸ਼ਾਸਤਰ ਖੇਤਰ ਵਿਚ ਇਹ ਸਨਮਾਨ ਅਲਫਰੈਡ ਨੋਬੇਲ ਦੀ ਵਸੀਅਤ ਵਿਚ ਨਹੀਂ ਸੀ ਜੋ ਕਿ 1895 ਵਿਚ ਬਣਾਈ ਗਈ ਸੀ। ਇਸ ਨੂੰ ਮਗਰੋਂ ਸਵੀਡਨ ਦੀ ਸੈਂਟਰਲ ਬੈਂਕ ਨੇ ਉਨ੍ਹਾਂ ਦੀ ਯਾਦ ਵਿਚ ਸ਼ੁਰੂ ਕੀਤਾ ਸੀ।
ਪਹਿਲਾ ਜੇਤੂ 1969 ਵਿਚ ਐਲਾਨਿਆ ਗਿਆ ਸੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਾਲ 2022 ਦੇ ਰਸਾਇਣ ਤੇ ਭੌਤਿਕ ਵਿਗਿਆਨ, ਸਾਹਿਤ ਅਤੇ ਸ਼ਾਂਤੀ ਖੇਤਰਾਂ ਦੇ ਨੋਬੇਲ ਪੁਰਸਕਾਰ ਦਿੱਤੇ ਜਾ ਚੁੱਕੇ ਹਨ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …