Breaking News
Home / ਦੁਨੀਆ / ਅਮਰੀਕਾ ਦੀਆਂ 60 ਅਮੀਰ ਔਰਤਾਂ ਵਿਚ ਦੋ ਭਾਰਤਵੰਸ਼ੀ ਵੀ

ਅਮਰੀਕਾ ਦੀਆਂ 60 ਅਮੀਰ ਔਰਤਾਂ ਵਿਚ ਦੋ ਭਾਰਤਵੰਸ਼ੀ ਵੀ

ਜੈਸ੍ਰੀ ਉਲਾਲ ਤੇ ਨੀਰਜਾ ਸੇਠੀ ਨੇ ਫੋਰਬਸ ਸੂਚੀ ‘ਚ ਬਣਾਈ ਥਾਂ
ਨਿਊਯਾਰਕ : ਭਾਰਤਵੰਸ਼ੀ ਜੈਸ੍ਰੀ ਉਲਾਲ ਅਤੇ ਨੀਰਜਾ ਸੇਠੀ ਨੂੰ ਅਮਰੀਕਾ ‘ਚ ਆਪਣੇ ਬਲਬੂਤੇ ‘ਤੇ ਧਨੀ ਬਣਨ ਵਾਲੀਆਂ 60 ਚੋਟੀ ਦੀਆਂ ਔਰਤਾਂ ਦੀ ਸੂਚੀ ਵਿਚ ਥਾਂ ਮਿਲੀ ਹੈ। ਫੋਰਬਸ ਮੈਗਜ਼ੀਨ ਦੀ ਇਸ ਸੂਚੀ ਵਿਚ ਜੈਸ੍ਰੀ ਨੂੰ 18ਵਾਂ ਅਤੇ ਨੀਰਜਾ ਨੂੰ 21ਵਾਂ ਸਥਾਨ ਮਿਲਿਆ ਹੈ। 57 ਸਾਲਾ ਜੈਸ੍ਰੀ ਦੀ ਸੰਪਤੀ 130 ਕਰੋੜ ਡਾਲਰ (ਕਰੀਬ 8,910 ਕਰੋੜ ਰੁਪਏ) ਅਤੇ 63 ਸਾਲ ਦੀ ਨੀਰਜਾ ਦੀ ਸੰਪਤੀ 100 ਕਰੋੜ ਡਾਲਰ (ਕਰੀਬ 6,800 ਕਰੋੜ ਰੁਪਏ) ਦੱਸੀ ਜਾ ਰਹੀ ਹੈ। ਲੰਡਨ ਵਿਚ ਜਨਮੀ ਅਤੇ ਭਾਰਤ ਵਿਚ ਪਲ ਕੇ ਪੜ੍ਹਾਈ ਕਰਨ ਵਾਲੀ ਜੈਸ੍ਰੀ ਸਾਲ 2008 ਤੋਂ ਕੰਪਿਊਟਰ ਨੈਟਵਰਕਿੰਗ ਫਰਮ ਏਰਿਸਟ ਨੈਟਵਰਕਸ ਦੀ ਪ੍ਰਧਾਨ ਅਤੇ ਸੀਈਓ ਹੈ। ਪਿਛਲੇ ਸਾਲ ਉਨ੍ਹਾਂ ਦੀ ਕੰਪਨੀ ਦੀ ਆਮਦਨ 160 ਕਰੋੜ ਡਾਲਰ ਸੀ। ਨੀਰਜਾ ਆਈਟੀ ਕਨਸਲਟਿੰਗ ਅਤੇ ਆਊਟਸੋਰਸਿੰਗ ਕੰਪਨੀ ਸਿੰਟੇਲ ਦੀ ਉਪ ਪ੍ਰਧਾਨ ਹੈ। ਪਤੀ ਭਾਰਤ ਦੇਸਾਈ ਦੇ ਨਾਲ ਮਿਲ ਕੇ ਉਨ੍ਹਾਂ ਨੇ ਸਾਲ 1980 ਵਿਚ ਇਕ ਕੰਪਨੀ ਦੀ ਸਥਾਪਨਾ ਕੀਤੀ ਸੀ। ਕੰਪਨੀ ਦੀ ਸ਼ੁਰੂਆਤ ਉਨ੍ਹਾਂ ਨੇ ਮਿਸੀਗਨ ਦੇ ਟ੍ਰਾਏ ਸਥਿਤ ਆਪਣੇ ਘਰ ਤੋਂ ਕੀਤੀ ਸੀ। ਤਦ ਇਸ ਵਿਚ ਮਹਿਜ ਦੋ ਹਜ਼ਾਰ ਡਾਲਰ ਦਾ ਨਿਵੇਸ਼ ਕੀਤਾ ਗਿਆ ਸੀ। ਇਸ ਸਮੇਂ ਇਸ ਕੰਪਨੀ ਵਿਚ 23 ਹਜ਼ਾਰ ਕਰਮਚਾਰੀ ਕੰਮ ਕਰ ਰਹੇ ਹਨ। ਸਿੰਟੇਲ ਨੂੰ ਸਾਲ 2017 ਵਿਚ ਕਰੀਬ 6,335 ਕਰੋੜ ਰੁਪਏ ਦੀ ਆਮਦਨ ਹੋਈ ਸੀ।

Check Also

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੁੰਦਰ ਪਿਚਾਈ ਸਣੇ ਅਮਰੀਕੀ ਕੰਪਨੀਆਂ ਦੇ ਸੀਈਓਜ਼ ਨਾਲ ਮੁਲਾਕਾਤ ਕੀਤੀ

ਮੋਦੀ ਨੇ ਭਾਰਤ ਵਿੱਚ ਵਿਕਾਸ ਦੀਆਂ ਸੰਭਾਵਨਾਵਾਂ ‘ਤੇ ਦਿੱਤਾ ਜ਼ੋਰ ਨਿਊਯਾਰਕ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ …