Breaking News
Home / ਭਾਰਤ / ਸ਼ਸ਼ੀ ਥਰੂਰ ਆਪਣੀ ਪਤਨੀ ਸੁਨੰਦਾ ਪੁਸ਼ਕਰ ਦੀ ਹੱਤਿਆ ਮਾਮਲੇ ਵਿਚੋਂ ਬਰੀ

ਸ਼ਸ਼ੀ ਥਰੂਰ ਆਪਣੀ ਪਤਨੀ ਸੁਨੰਦਾ ਪੁਸ਼ਕਰ ਦੀ ਹੱਤਿਆ ਮਾਮਲੇ ਵਿਚੋਂ ਬਰੀ

2014 ’ਚ ਦਿੱਲੀ ਦੇ ਇਕ ਹੋਟਲ ਵਿਚੋਂ ਮਿਲੀ ਸੀ ਸੁਨੰਦਾ ਦੀ ਲਾਸ਼
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਦੀ ਇਕ ਅਦਾਲਤ ਨੇ ਅੱਜ ਸੁਨੰਦਾ ਪੁਸ਼ਕਰ ਦੀ ਮੌਤ ਦੇ ਮਾਮਲੇ ਵਿਚ ਕਾਂਗਰਸੀ ਆਗੂ ਸ਼ਸ਼ੀ ਥਰੂਰ ਨੂੰ ਵੱਡੀ ਰਾਹਤ ਦਿੱਤੀ ਹੈ ਅਤੇ ਸ਼ਸ਼ੀ ਥਰੂਰ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ। 2014 ’ਚ ਦਿੱਲੀ ਦੇ ਇਕ ਵਾਈ ਸਟਾਰ ਹੋਟਲ ’ਚ ਸੁਨੰਦਾ ਦੀ ਲਾਸ਼ ਮਿਲੀ ਸੀ। ਸੁਨੰਦਾ ਦੀ ਮੌਤ ਤੋਂ ਬਾਅਦ ਸ਼ਸ਼ੀ ਥਰੂਰ ’ਤੇ ਸੁਨੰਦਾ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਨ ਅਤੇ ਆਤਮ ਹੱਤਿਆ ਲਈ ਮਜਬੂਰ ਕਰਨ ਦੇ ਆਰੋਪ ਲੱਗੇ ਸਨ। ਬੁੱਧਵਾਰ ਨੂੰ ਫੈਸਲਾ ਆਉਣ ਤੋਂ ਬਾਅਦ ਥਰੂਰ ਨੇ ਅਦਾਲਤ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਕਿਹਾ ਕਿ ਮੈਂ ਪਿਛਲੇ 7 ਸਾਲਾਂ ਤੋਂ ਇਸ ਪੀੜਾ ਨੂੰ ਝੱਲ ਰਿਹਾ ਸੀ।
ਸਪੈਸ਼ਲ ਜੱਜ ਗੀਤਾਂਜਲੀ ਗੋਇਲ ਨੇ ਫੈਸਲਾ ਸੁਣਾਉਂਦੇ ਹੋਏ ਕੇਸ ਨੂੰ ਰੱਦ ਕਰ ਦਿੱਤਾ ਹੈ। ਥਰੂਰ ਵੱਲੋਂ ਉਨ੍ਹਾਂ ਦੇ ਵਕੀਲ ਵਿਕਾਸ ਪਾਹਵਾ ਕੋਰਟ ’ਚ ਹਾਜ਼ਰ ਹੋਏ। ਸੂਬਾ ਸਰਕਾਰ ਵੱਲੋਂ ਐਡੀਸ਼ਨ ਪਬਲਿਕ ਪ੍ਰੌਸੀਕਿਊਟਰ ਅਤੁਲ ਸ੍ਰੀਵਾਸਤਵ ਅਦਾਲਤ ’ਚ ਹਾਜ਼ਰ ਰਹੇ। ਅਦਾਲਤ ਵੱਲੋਂ ਇਹ ਸਾਰੀ ਕਾਰਵਾਈ ਆਨਲਾਈਨ ਕੀਤੀ ਗਈ, ਜਿਸ ’ਚ ਸ਼ਸ਼ੀ ਥਰੂਰ ਵੀ ਸ਼ਾਮਲ ਹੋਏ। ਅਦਾਲਤ ਨੇ ਲੰਘੀ 12 ਅਪ੍ਰੈਲ ਨੂੰ ਆਪਣੇ ਫੈਸਲੇ ਨੂੰ ਰਿਜ਼ਰਵ ਰੱਖ ਲਿਆ ਸੀ।
ਤੁਹਾਨੂੰ ਦੱਸ ਦੇਈਏ ਕਿ ਸੁਨੰਦਾ ਪੁਸ਼ਕਾਰ ਦੀ ਦੋਸਤ ਸੀਨੀਅਰ ਪੱਤਰਕਾਰ ਨਲਿਨੀ ਸਿੰਘ ਨੇ ਬਿਆਨ ’ਚ ਕਿਹਾ ਸੀ ਕਿ ਥਰੂਰ ਦੇ ਮੇਹਰ ਤਰਾਰ ਨਾਮੀ ਮਹਿਲਾ ਨਾਲ ਸਬੰਧ ਹਨ। ਸੁਨੰਦਾ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਥਰੂਰ ਅਤੇ ਮੇਹਰ ਤਰਾਰ ਜੂਨ 2013 ’ਚ ਦੁਬਈ ਦੇ ਇਕ ਹੋਟਲ ’ਚ ਤਿੰਨ ਰਾਤਾਂ ਇਕੱਠੇ ਰਹੇ ਸਨ। ਇਕ ਦਿਨ ਸੁਨੰਦਾ ਨੇ ਨਲਿਨੀ ਨੂੰ ਫੋਨ ਕੀਤਾ ਤੇ ਉਹ ਉਸ ਸਮੇਂ ਕਾਫ਼ੀ ਪ੍ਰੇਸ਼ਾਨ ਸੀ। ਉਨ੍ਹਾਂ ਦੱਸਿਆ ਕਿ ਥਰੂਰ ਅਤੇ ਮੇਹਰ ਦਰਮਿਆਨ ਮੈਸੇਜ ਰਾਹੀਂ ਗੱਲਬਾਤ ਹੁੁੰਦੀ ਸੀ। ਇਕ ਮੈਸੇਰ ’ਚ ਲਿਖਿਆ ਸੀ ਕਿ ਥਰੂਰ ਚੋਣਾਂ ਤੋਂ ਬਾਅਦ ਸੁਨੰਦਾ ਨੂੰ ਤਲਾਕ ਦੇਣ ਦੀ ਤਿਆਰੀ ’ਚ ਸਨ।

 

Check Also

ਭਾਰਤ ਕ੍ਰਿਕਟ ਟੀ-20 ਵਰਲਡ ਕੱਪ ਦੇ ਫਾਈਨਲ ’ਚ ਪਹੁੰਚਿਆ

ਭਲਕੇ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡਿਆ ਜਾਵੇਗਾ ਫਾਈਨਲ ਮੁਕਾਬਲਾ ਨਵੀਂ ਿਦੱਲੀ/ਬਿਊਰੋ ਨਿਊਜ਼ ਭਾਰਤ ਨੇ …