5.5 C
Toronto
Thursday, November 13, 2025
spot_img
Homeਭਾਰਤਬਿਮਾਰ ਸਤਿੰਦਰ ਜੈਨ ਨੂੰ ਮਿਲੀ 6 ਹਫਤਿਆਂ ਦੀ ਜ਼ਮਾਨਤ

ਬਿਮਾਰ ਸਤਿੰਦਰ ਜੈਨ ਨੂੰ ਮਿਲੀ 6 ਹਫਤਿਆਂ ਦੀ ਜ਼ਮਾਨਤ

ਸੁਪਰੀਮ ਕੋਰਟ ਨੇ ਕਿਹਾ : ਇਲਾਜ ਕਰਵਾਓ ਅਤੇ ਉਸਦੇ ਪਰੂਫ ਸਾਨੂੰ ਦਿਖਾਓ
ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਦੇ ਸਾਬਕਾ ਸਿਹਤ ਮੰਤਰੀ ਸਤਿੰਦਰ ਜੈਨ ਨੂੰ ਅੱਜ ਸੁਪਰੀਮ ਕੋਰਟ ਨੇ 6 ਹਫਤਿਆਂ ਦੀ ਜ਼ਮਾਨਤ ਦੇ ਦਿੱਤੀ ਹੈ। 11 ਜੁਲਾਈ ਤੱਕ ਉਨ੍ਹਾਂ ਨੂੰ ਕੋਰਟ ਤੋਂ ਅੰਤਿ੍ਰਮ ਜ਼ਮਾਨਤ ਮਿਲੀ ਹੈ ਅਤੇ 10 ਜੂਨ ਨੂੰ ਉਨ੍ਹਾਂ ਨੂੰ ਦੁਬਾਰਾ ਕੋਰਟ ’ਚ ਪੇਸ਼ ਹੋਣਾ ਹੋਵੇਗਾ। ਅੱਜ ਹੋਈ ਸੁਣਵਾਈ ਦੌਰਾਨ ਕੋਰਟ ਨੇ ਕਿਹਾ ਕਿ ਸਤਿੰਦਰ ਜੈਨ ਦੀ ਸਿਹਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਛੱਡਿਆ ਜਾਵੇ ਪ੍ਰੰਤੂ ਇਸ ਦੌਰਾਨ ਉਹ ਦਿੱਲੀ ਤੋਂ ਬਾਹਰ ਨਹੀਂ ਜਾਣਗੇ। ਸੁਪਰੀਮ ਕੋਰਟ ਨੇ ਕਿਹਾ ਕਿ ਅਸੀਂ ਸਤਿੰਦਰ ਜੈਨ ਨੂੰ ਪ੍ਰਾਈਵੇਟ ਹਸਪਤਾਲ ’ਚ ਇਲਾਜ ਕਰਵਾਉਣ ਦੀ ਆਗਿਆ ਵੀ ਦਿੰਦੇ ਹਾਂ। ਕੋਰਟ ਨੇ ਕਿਹਾ ਕਿ ਸਤਿੰਦਰ ਜੈਨ ਕਿਸੇ ਗਵਾਹ ਨੂੰ ਪ੍ਰਭਾਵਿਤ ਨਹੀਂ ਕਰਨਗੇ ਅਤੇ ਅਦਾਲਤ ਦੀ ਆਗਿਆ ਤੋਂ ਬਿਨਾ ਉਹ ਦਿੱਲੀ ਤੋਂ ਬਾਹਰ ਨਹੀਂ ਜਾਣਗੇ। ਜ਼ਮਾਨਤ ਦੌਰਾਨ ਸਤਿੰਦਰ ਜੈਨ ਵੱਲੋਂ ਜੋ ਵੀ ਇਲਾਜ ਕਰਵਾਇਆ ਜਾਵੇਗਾ ਉਸ ਦੇ ਸਾਰੇ ਪਰੂਫ ਅਦਾਲਤ ਸਾਹਮਣੇ ਪੇਸ਼ ਕੀਤੇ ਜਾਣ। ਲੰਘੀ 25 ਮਈ ਨੂੰ ਜੈਨ ਤਿਹਾੜ ਜੇਲ੍ਹ ਦੇ ਵਾਸ਼ਰੂਮ ’ਚ ਫਿਸਲ ਕੇ ਡਿੱਗ ਪਏ ਸਨ ਜਿਸ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਦੇ ਦੀਨਦਿਆਲ ਉਪਾਧਿਆਏ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਜਿੱਥੇ ਉਨ੍ਹਾਂ ਦੀ ਹਾਲਤ ਨੂੰ ਦੇਖਦੇ ਹੋਏ ਲੋਕ ਨਰਾਇਣ ਜੈ ਪ੍ਰਕਾਸ਼ ਹਸਪਤਾਲ ਵਿਚ ਸ਼ਿਫਟ ਕੀਤਾ ਗਿਆ ਸੀ। ਧਿਆਨ ਰਹੇ ਕਿ ਕੇਜਰੀਵਾਲ ਸਰਕਾਰ ਦੇ ਸਾਬਕਾ ਸਿਹਤ ਮੰਤਰੀ ਸਤਿੰਦਰ ਜੈਨ 31 ਮਈ 2022 ਤੋਂ ਜੇਲ੍ਹ ’ਚ ਬੰਦ ਹਨ ਅਤੇ ਲੰਘੀ 6 ਅਪ੍ਰੈਲ ਨੂੰ ਦਿੱਲੀ ਹਾਈ ਕੋਰਟ ਜ਼ਮਾਨਤ ਅਰਜ਼ੀ ਖਾਰਜ ਹੋਣ ਤੋਂ ਬਾਅਦ ਉਨ੍ਹਾਂ ਸੁਪਰੀਮ ਕੋਰਟ ਵਿਚ ਜ਼ਮਾਨਤ ਲਈ ਪਟੀਸ਼ਨ ਦਾਖਲ ਕੀਤੀ ਸੀ।

 

RELATED ARTICLES
POPULAR POSTS