9.6 C
Toronto
Wednesday, October 22, 2025
spot_img
Homeਭਾਰਤਸੋਨੀਆ ਗਾਂਧੀ ਕੋਲੋਂ ਈਡੀ ਨੇ ਕੀਤੀ ਪੁੱਛਗਿੱਛ

ਸੋਨੀਆ ਗਾਂਧੀ ਕੋਲੋਂ ਈਡੀ ਨੇ ਕੀਤੀ ਪੁੱਛਗਿੱਛ

25 ਜੁਲਾਈ ਨੂੰ ਫਿਰ ਬੁਲਾਇਆ
ਨਵੀਂ ਦਿੱਲੀ/ਬਿਊਰੋ ਨਿਊਜ਼
ਨੈਸ਼ਨਲ ਹੈਰਾਲਡ ਮਾਮਲੇ ਵਿਚ ਈਡੀ ਨੇ ਅੱਜ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਕੋਲੋਂ ਨਵੀਂ ਦਿੱਲੀ ਵਿਚ ਕਰੀਬ ਤਿੰਨ ਘੰਟੇ ਪੁੱਛਗਿੱਛ ਕੀਤੀ। ਸੋਨੀਆ ਗਾਂਧੀ ਨੂੰ ਫਿਰ ਤੋਂ ਪੁੱਛਗਿੱਛ ਲਈ ਆਉਂਦੀ 25 ਜੁਲਾਈ ਨੂੰ ਬੁਲਾਇਆ ਗਿਆ ਹੈ। ਈਡੀ ਦੇ ਅਧਿਕਾਰੀਆਂ ਨੇ ਅੱਜ ਸੋਨੀਆ ਗਾਂਧੀ ਕੋਲੋਂ ਉਹੀ ਸਵਾਲ ਪੁੱਛੇ, ਜੋ ਰਾਹੁਲ ਗਾਂਧੀ ਕੋਲੋਂ ਪੁੱਛੇ ਗਏ ਸਨ ਅਤੇ ਈਡੀ ਨੇ ਇਸ ਲਈ 50 ਸਵਾਲਾਂ ਦੀ ਲਿਸਟ ਵੀ ਤਿਆਰ ਕੀਤੀ ਹੋਈ ਸੀ। ਉਧਰ ਦੂਜੇ ਪਾਸੇ ਕਾਂਗਰਸ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੇ ਸੋਨੀਆ ਗਾਂਧੀ ਦੀ ਪੇਸ਼ੀ ਖਿਲਾਫ ਰੋਸ ਪ੍ਰਦਰਸ਼ਨ ਵੀ ਕੀਤੇ। ਦਿੱਲੀ ਵਿਚ ਅਕਬਰ ਰੋਡ ਤੋਂ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਸਾਬਕਾ ਡਿਪਟੀ ਸੀਐਮ ਸਚਿਨ ਪਾਇਲਟ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਸੀ। ਹਿਰਾਸਤ ਵਿਚ ਲਏ ਜਾਣ ਤੋਂ ਬਾਅਦ ਸਚਿਨ ਪਾਇਲਟ ਨੇ ਕਿਹਾ ਕਿ ਸਾਰੇ ਸਵਾਲਾਂ ਦਾ ਜਵਾਬ ਦੇਣ ਲਈ ਅਸੀਂ ਤਿਆਰ ਹਾਂ, ਪਰ ਲੋਕਤੰਤਰ ਵਿਚ ਏਜੰਸੀ ਦਾ ਦੁਰਉਪਯੋਗ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰ ਵਿਚ ਵਿਰੋਧੀ ਧਿਰ ਦੀ ਆਵਾਜ਼ ਦਬਾਉਣ ਦਾ ਕੰਮ ਹੋ ਰਿਹਾ ਹੈ। ਇਸੇ ਦੌਰਾਨ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਈਡੀ ਦੀ ਦੁਰਵਰਤੋਂ ਕਰ ਰਹੀ ਹੈ। ਭਾਜਪਾ ਦੀ ਲੀਡਰਸ਼ਿਪ ਹੁਣ ‘ਕਾਂਗਰਸ ਮੁਕਤ ਭਾਰਤ’ ਨਹੀਂ ਸਗੋਂ ‘ਵਿਰੋਧੀ-ਮੁਕਤ ਭਾਰਤ’ ਚਾਹੁੰਦੀ ਹੈ। ਉਨ੍ਹਾਂ ਕਿਹਾ ਇਸ ਸਭ ਦੇ ਬਾਵਜੂਦ ਕਾਂਗਰਸ ਪਾਰਟੀ ਦੇ ਵਰਕਰ ਤੇ ਨੇਤਾ ਝੁਕਣਗੇ ਨਹੀਂ।

 

RELATED ARTICLES
POPULAR POSTS