ਅਖਿਲੇਸ਼ ਨੇ ਇਸ ਨੂੰ ਦੱਸਿਆ ਹਾਰਦੀ ਹੋਈ ਭਾਜਪਾ ਦੀ ਸਾਜਿਸ਼
ਨਵੀਂ ਦਿੱਲੀ/ਬਿਊਰੋ ਨਿਊਜ਼
ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ’ਤੇ ਵੱਡਾ ਸਿਆਸੀ ਹਮਲਾ ਕੀਤਾ ਹੈ। ਅਖਿਲੇਸ਼ ਨੇ ਆਰੋਪ ਲਗਾਇਆ ਕਿ ਉਨ੍ਹਾਂ ਦਾ ਹੈਲੀਕਾਪਟਰ ਦਿੱਲੀ ਵਿਚ ਰੋਕ ਲਿਆ ਗਿਆ ਸੀ। ਅਖਿਲੇਸ਼ ਨੇ ਟਵਿੱਟਰ ’ਤੇ ਲਿਖਿਆ ਕਿ ਮੇਰੇ ਹੈਲੀਕਾਪਟਰ ਨੂੰ ਹੁਣ ਵੀ ਬਿਨਾ ਕਿਸੇ ਕਾਰਨ ਦੱਸੇ ਦਿੱਲੀ ਵਿਖੇ ਰੋਕ ਕੇ ਰੱਖਿਆ ਗਿਆ ਅਤੇ ਇਸੇ ਕਾਰਨ ਮੁਜੱਫਰਨਗਰ ਜਾਣ ਵਿਚ ਦੇਰੀ ਹੋਈ। ਅਖਿਲੇਸ਼ ਨੇ ਇਸ ਕਾਰਵਾਈ ਨੂੰ ਹਾਰਦੀ ਹੋਈ ਭਾਜਪਾ ਦੀ ਸਾਜਿਸ਼ ਦੱਸਿਆ। ਅਖਿਲੇਸ਼ ਨੇ ਕਿਹਾ ਕਿ ਸਮਾਜਵਾਦੀ ਪਾਰਟੀ ਦੇ ਸੰਘਰਸ਼ ਦੇ ਇਤਿਹਾਸ ਵਿਚ ਇਹ ਦਿਨ ਵੀ ਦਰਜ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਸੀਂ ਜਿੱਤ ਦੀ ਇਤਿਹਾਸਕ ਉਡਾਨ ਭਰਨ ਜਾ ਰਹੇ ਹਾਂ। ਉਧਰ ਦੂਜੇ ਪਾਸੇ ਭਾਜਪਾ ਨੇਤਾ ਅਮਿਤ ਮਾਲਵੀਆ ਨੇ ਅਖਿਲੇਸ਼ ਯਾਦਵ ਦੇ ਆਰੋਪਾਂ ਨੂੰ ਝੂਠਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਅਖਿਲੇਸ਼ ਆਪਣੀ ਹਾਰ ਨੂੰ ਦੇਖਦਿਆਂ ਬਹਾਨੇ ਲੱਭ ਰਹੇ ਹਨ।
Check Also
ਹੇਮਕੁੰਟ ਸਾਹਿਬ ਯਾਤਰਾ ਲਈ ਪਹਿਲਾ ਜਥਾ ਗੁਰਦੁਆਰਾ ਸ੍ਰੀ ਗੋਬਿੰਦ ਘਾਟ ਤੋਂ ਹੋਇਆ ਰਵਾਨਾ
ਭਲਕੇ ਐਤਵਾਰ ਨੂੰ ਖੁੱਲ੍ਹਣਗੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਚੰਡੀਗੜ੍ਹ/ਬਿਊਰੋ ਨਿਊਜ਼ : ਸਿੱਖ ਸਰਧਾਲੂਆਂ …