4.7 C
Toronto
Tuesday, November 25, 2025
spot_img
Homeਭਾਰਤਪੰਜਾਬ ਕਾਂਗਰਸ 'ਚ ਫਿਰ ਅੰਦਰੂਨੀ ਜੰਗ ਭਖਣ ਲੱਗੀ

ਪੰਜਾਬ ਕਾਂਗਰਸ ‘ਚ ਫਿਰ ਅੰਦਰੂਨੀ ਜੰਗ ਭਖਣ ਲੱਗੀ

amrinder-580x395ਹੰਸ ਰਾਜ ਹੰਸ ਦਲਿਤਾਂ ਨੂੰ ਵੰਡਣ ਦੀ ਕਰ ਰਹੇ ਹਨ ਸਿਆਸਤ : ਦੂਲੋਂ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਕਾਂਗਰਸ ਵਿੱਚ ਫਿਰ ਅੰਦਰੂਨੀ ਜੰਗ ਭਖਣ ਲੱਗੀ ਹੈ। ਰਾਜ ਸਭਾ ਮੈਂਬਰ ਤੇ ਸੀਨੀਅਰ ਕਾਂਗਰਸੀ ਆਗੂ ਸ਼ਮਸ਼ੇਰ ਸਿੰਘ ਦੂਲੋ ਨੇ ਕੁਝ ਸਮਾਂ ਪਹਿਲਾਂ ਪਾਰਟੀ ਵਿੱਚ ਸ਼ਾਮਲ ਹੋਏ ਹੰਸ ਰਾਜ ਹੰਸ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਦੂਲੋ ਨੇ ਕਿਹਾ ਹੈ ਕਿ ਹੰਸ ਦਲਿਤਾਂ ਨੂੰ ਵੰਡਣ ਦੀ ਸਿਆਸਤ ਕਰ ਰਹੇ ਹਨ। ਕੁਝ ਦਿਨ ਪਹਿਲਾਂ ਦਲਿਤਾਂ ਦੇ ਸਮਾਗਮ ਵਿੱਚ ਸੀਨੀਅਰ ਆਗੂਆਂ ਸਾਹਮਣੇ ਹੰਸ ਰਾਜ ਹੰਸ ਨੇ ਹੰਗਾਮਾ ਕੀਤਾ ਸੀ।
ਜ਼ਿਕਰਯੋਗ ਹੈ ਕਿ ਇਹ ਦੋਵੇਂ ਦਲਿਤ ਭਾਈਚਾਰੇ ਦੀ ਨੁਮਾਇਦੰਗੀ ਕਰਦੇ ਹਨ। ਇਸ ਲਈ ਇਹ ਟਕਰਾਅ ਕਾਂਗਰਸ ਲਈ ਨੁਕਸਾਨਦਾਇਕ ਹੋ ਸਕਦਾ ਹੈ। ਹੰਸ ਰਾਜ ਹੰਸ ਨੂੰ ਇਹ ਲਾਰਾ ਲਗਾ ਕੇ ਅਕਾਲੀ ਦਲ ਤੋਂ ਕਾਂਗਰਸ ਵਿੱਚ ਲਿਆਂਦਾ ਗਿਆ ਸੀ ਕਿ ਉਨ੍ਹਾਂ ਨੂੰ ਰਾਜ ਸਭਾ ਮੈਂਬਰੀ ਦਿੱਤੀ ਜਾਏਗੀ ਪਰ ਦੂਲੋ ਦੇ ਵਿਰੋਧ ਕਾਰਨ ਹੰਸ ਦੀਆਂ ਸੱਧਰਾਂ ਪੂਰੀਆਂ ਨਾ ਹੋ ਸਕੀਆਂ। ਦੂਲੋ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਰਿਵਾਰ ਨੇ ਪਾਰਟੀ ਲਈ ਕੁਰਬਾਨੀਆਂ ਦਿੱਤੀਆਂ ਹਨ। ਅੱਤਵਾਦ ਦੇ ਸਮੇਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਸ਼ਹੀਦ ਹੋਏ ਸੀ ਪਰ ਹੁਣ ਕੁਝ ਲੋਕ ਦਲਿਤਾਂ ਦੇ ਨਾਂ ‘ਤੇ ਸਿਆਸਤ ਕਰ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਬਾਲਮੀਕੀ ਭਾਈਚਾਰੇ ਦਾ ਸਨਮਾਨ ਕਰਦੀ ਹੈ। ਹੰਸ ਬਾਲਮੀਕੀ ਭਾਈਚਾਰੇ ਦੀ ਨੁਮਾਇੰਦਗੀ ਕਰਦੇ ਹਨ ਜਿਸ ਦਾ ਦੁਆਬੇ ਵਿੱਚ ਚੰਗਾ ਆਧਾਰ ਹੈ।

RELATED ARTICLES
POPULAR POSTS