-14.4 C
Toronto
Friday, January 30, 2026
spot_img
Homeਭਾਰਤਬਿਹਾਰ 'ਚ ਨਕਸਲੀ ਹਮਲੇ 'ਚ ਸੀਆਰਪੀਐਫ ਦਾ ਵੱਡਾ ਨੁਕਸਾਨ

ਬਿਹਾਰ ‘ਚ ਨਕਸਲੀ ਹਮਲੇ ‘ਚ ਸੀਆਰਪੀਐਫ ਦਾ ਵੱਡਾ ਨੁਕਸਾਨ

117710 ਕਮਾਂਡੋ ਬੰਬ ਧਮਾਕੇ ‘ਚ ਹੋਏ ਸ਼ਹੀਦ
ਨਵੀਂ ਦਿੱਲੀ/ਬਿਊਰੋ ਨਿਊਜ਼
ਬਿਹਾਰ ਦੇ ਔਰੰਗਾਬਾਦ ਦੇ ਜੰਗਲ ਵਿੱਚ ਸੀ.ਆਰ.ਪੀ.ਐਫ. ਦੀ ਕੋਬਰਾ ਬਟਾਲੀਅਨ ਦੇ 10 ਕਮਾਂਡੋ ਬੰਬ ਧਮਾਕੇ ਵਿੱਚ ਸ਼ਹੀਦ ਹੋ ਗਏ ਹਨ। ਕਮਾਂਡੋ ਟੁਕੜੀ ‘ਤੇ ਨਕਸਲੀਆਂ ਨੇ ਹਮਲਾ ਇਹ ਵੱਡਾ ਹਮਲਾ ਕੀਤਾ। ਚਾਕਰਬੰਦਾ ਦੇ ਜੰਗਲ ਵਿੱਚ ਕੋਬਰਾ ਦੇ ਕਮਾਂਡੋਜ਼ ਨੂੰ ਨਿਸ਼ਾਨਾ ਬਣਾਉਣ ਲਈ ਥਾਂ-ਥਾਂ ਆਈ.ਈ.ਡੀ. ਵਿਛਾਇਆ ਗਿਆ ਸੀ। ਕਮਾਂਡੋ ਉਸ ਦਾ ਹੀ ਸ਼ਿਕਾਰ ਬਣ ਗਏ। ਸੀ.ਆਰ.ਪੀ.ਐਫ. ਨੇ ਜੰਗਲਾਂ ਵਿੱਚ ਵਿਸ਼ੇਸ਼ ਯੁੱਧ ਅਭਿਆਨ ਚਲਾਉਣ ਲਈ ਕੋਬਰਾ ਦਾ ਗਠਨ ਕੀਤਾ ਹੈ। ਇਹ ਹਮਲਾ ਉਨ੍ਹਾਂ ਵਿੱਚੋਂ ਇੱਕ ਹੈ ਜਿਸ ਵਿੱਚ ਕੋਬਰਾ ਇਕਾਈ ਦੇ ਸਭ ਤੋਂ ਜ਼ਿਆਦਾ ਜਵਾਨ ਸ਼ਹੀਦ ਹੋਏ ਹਨ। ਸੂਬਾ ਪੁਲਿਸ ਤੇ ਸੀ.ਆਰ.ਪੀ.ਐਫ. ਦੇ ਹੋਰ ਬਲ ਮੌਕੇ ‘ਤੇ ਪਹੁੰਚ ਗਏ। ਇਸ ਹਮਲੇ ਵਿਚ ਹੁਸ਼ਿਆਰਪੁਰ ਦਾ ਰਹਿਣ ਵਾਲਾ ਰਮੇਸ਼ ਕੁਮਾਰ ਵੀ ਸ਼ਹੀਦ ਹੋਇਆ ਹੈ। ਇਸ ਘਟਨਾ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨਾਲ ਗੱਲਬਾਤ ਕੀਤੀ। ਹੁਣ ਇਸ ਇਲਾਕੇ ਵਿੱਚ ਹੋਰ ਜ਼ਿਆਦਾ ਸੁਰੱਖਿਆ ਬਲਾਂ ਦੀ ਤਾਇਨਾਤੀ ਕੀਤੀ ਜਾ ਰਹੀ ਹੈ।

RELATED ARTICLES
POPULAR POSTS