Breaking News
Home / ਭਾਰਤ / ਭਾਰਤ ‘ਚ ਨਿਵੇਸ਼ ਦੇ ਵੱਡੇ ਮੌਕੇ: ਕੋਵਿੰਦ

ਭਾਰਤ ‘ਚ ਨਿਵੇਸ਼ ਦੇ ਵੱਡੇ ਮੌਕੇ: ਕੋਵਿੰਦ

ਨਵੀਂ ਦਿੱਲੀ : ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਭਾਰਤੀ ਮੂਲ ਦੇ ਸੰਸਦ ਮੈਂਬਰਾਂ ਨੂੰ ਕਿਹਾ ਕਿ ਉਹ ਆਪਣੇ ਮੁਲਕਾਂ ਦੀਆਂ ਤਰਜੀਹਾਂ ਨੂੰ ਭਾਰਤ ਦੇ ਵਿਕਾਸ ਨਾਲ ਜੋੜਨ ਤੇ ਵੇਖਣ ਕਿ ਕਿਵੇਂ ਉਹ ਇਕ ਦੂਜੇ ਦੇ ਕੰਮ ਆ ਸਕਦੇ ਹਨ। ਇਥੇ ਭਾਰਤੀ ਮੂਲ ਦੇ ਸੰਸਦ ਮੈਂਬਰਾਂ (ਪੀਆਈਓ) ਦੀ ਕੌਮਾਂਤਰੀ ਕਾਨਫਰੰਸ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਵੱਡੇ ਨਿਵੇਸ਼, ਵਪਾਰ ਤੇ ਵਿਕਾਸ ਦੇ ਮੌਕੇ ਪ੍ਰਦਾਨ ਕਰਦਾ ਹੈ। ਕਾਨਫਰੰਸ ਵਿੱਚ 23 ਮੁਲਕਾਂ ਦੇ ਸੰਸਦ ਮੈਂਬਰਾਂ ਨੇ ਹਾਜ਼ਰੀ ਭਰ ਰਹੇ ਹਨ। ਕੋਵਿੰਦ ਨੇ ਕਿਹਾ, ‘ਤੁਹਾਡੇ ਲਈ ਇਹ ਅਹਿਮ ਹੈ ਕਿ ਤੁਸੀਂ ਆਪੋ ਆਪਣੇ ਮੁਲਕਾਂ ਦੀਆਂ ਤਰਜੀਹਾਂ ਨੂੰ ਭਾਰਤ ਦੇ ਵਿਕਾਸ ਨਾਲ ਜੋੜੋ। ਕਿਉਂਕਿ ਅਜਿਹਾ ਕਰਕੇ ਹੀ ਤੁਹਾਨੂੰ ਪਤਾ ਲੱਗੇਗਾ ਕਿ ਕਿਵੇਂ ਇਕ ਦੂਜੇ ਦੇ ਕੰਮ ਆਇਆ ਜਾ ਸਕਦਾ ਹੈ।’ ਸੰਸਦ ਮੈਂਬਰਾਂ ਨੂੰ ‘ਜਿਊਂਦੇ ਜਾਗਦੇ ਸੇਤੂ’ ਦੱਸਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਉਹ ਆਪੋ ਆਪਣੇ ਮੁਲਕਾਂ ਦਰਮਿਆਨ ਅਤੇ ਆਪਣੇ ਮਾਂ ਪਿਓ ਤੇ ਪੁਰਖਿਆਂ ਦੇ ਮੁਲਕ ਵਿਚਾਲੇ ਆਪਸੀ ਸਮਝ ਦਾ ਘੇਰਾ ਵਧਾਉਣ ਵਿੱਚ ਅਹਿਮ ਭੂਮਾ ਨਿਭਾਅ ਸਕਦੇ ਹਨ। ਉਨ੍ਹਾਂ ਕਿਹਾ, ‘ਭਾਰਤੀਆਂ ਨੂੰ ਆਪਣੀ ਜਮਹੂਰੀਅਤ, ਬਹੁਵਾਦ ਤੇ ਵੰਨ-ਸੁਵੰਨਤਾ ਦੇ ਢਾਂਚੇ ‘ਤੇ ਮਾਣ ਹੈ। ਇਹ ਸਾਡੀ ਵੱਡੀ ਤਾਕਤ ਹਨ ਤੇ ਭਾਰਤੀ ਪਰਵਾਸੀ ਅਜ਼ਾਦ ਖ਼ਿਆਲਾਤ ਤੇ ਸਮਾਜਿਕ ਕਦਰਾਂ ਕੀਮਤਾਂ ਨੂੰ ਹਮੇਸ਼ਾ ਨਾਲ ਲੈ ਕੇ ਤੁਰਦੇ ਹਨ।’ ਉਨ੍ਹਾਂ ਭਾਰਤੀ ਪਰਵਾਸੀਆਂ ਜਿਵੇਂ ਕਿਸਾਨਾਂ ਵੱਲੋਂ ਇਟਲੀ, ਬੋਲੀਵੀਆ ਤੇ ਤਨਜ਼ਾਨੀਆ ਵਿੱਚ ਕੀਤੇ ਕੰਮਾਂ ਦੀ ਮਿਸਾਲ ਵੀ ਦਿੱਤੀ। ਭਾਰਤ ਨੂੰ ਵਿਸ਼ਵ ਦਾ ਤੇਜ਼ੀ ਨਾਲ ਵਿਕਸਤ ਹੁੰਦਾ ਅਰਥਚਾਰਾ ਦੱਸਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਅਗਲੇ ਕੁਝ ਦਹਾਕਿਆਂ ਵਿਚ ਅਰਥਚਾਰਾ ਤੇਜ਼ੀ ਨਾਲ ਰਫ਼ਤਾਰ ਫੜੇਗਾ। ਉਨ੍ਹਾਂ ਕਿਹਾ ਕਿ 2022 ਤਕ ‘ਨਿਊ ਇੰਡੀਆ’ ਤਹਿਤ ਅਸੀਂ ਕਈ ਮੀਲਪੱਥਰ ਸਥਾਪਤ ਕਰਾਂਗੇ ਤੇ ਇਸੇ ਸਾਲ ਮੁਲਕ ਦੀ ਅਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਜਸ਼ਨ ਵੀ ਮਨਾਵਾਂਗੇ। ਕਾਨਫਰੰਸ ਅੰਤਰ ਰਾਸ਼ਟਰੀ ਸਹਿਯੋਗ ਪ੍ਰੀਸ਼ਦ-ਭਾਰਤ ਵੱਲੋਂ ਪੀਆਈਓ ਚੈਂਬਰ ਆਫ਼ ਕਮਰਸ ਤੇ ਇੰਡਸਟਰੀ ਤੇ ਵਿਦੇਸ਼ ਮੰਤਰਾਲੇ ਦੇ ਸਹਿਯੋਗ ਨਾਲ ਵਿਉਂਤੀ ਗਈ ਹੈ।

Check Also

ਸੁਪਰੀਮ ਕੋਰਟ ਨੇ ਰਾਮਦੇਵ, ਬਾਲਕ੍ਰਿਸ਼ਨ ਤੇ ਪਤੰਜਲੀ ਖਿਲਾਫ਼ ਮਾਣਹਾਨੀ ਦੇ ਨੋਟਿਸ ’ਤੇ ਫੈਸਲਾ ਰੱਖਿਆ ਰਾਖਵਾਂ

ਗੁੰਮਰਾਹਕੁੰਨ ਇਸ਼ਤਿਹਾਰ ਮਾਮਲੇ ’ਚ ਕੋਰਟ ਨੇ ਹਲਫਨਾਮਾ ਦਾਇਰ ਕਰਨ ਦੇ ਦਿੱਤੇ ਹੁਕਮ ਨਵੀਂ ਦਿੱਲੀ/ਬਿਊਰੋ ਨਿਊਜ਼ …