ਲਖਨਊ : ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ (65) ਉੱਤਰ ਪ੍ਰਦੇਸ਼ ਤੋਂ ਰਾਜ ਸਭਾ ਸੀਟ ਲਈ ਜ਼ਿਮਨੀ ਚੋਣ ਵਿਚ ਨਿਰਵਿਰੋਧ ਰਾਜ ਸਭਾ ਮੈਂਬਰ ਚੁਣੇ ਗਏ। ਇਹ ਜਾਣਕਾਰੀ ਦਿੰਦਿਆਂ ਸੂਬਾ ਅਸੈਂਬਲੀ ਦੇ ਪ੍ਰਿੰਸੀਪਲ ਸਕੱਤਰ ਪ੍ਰਦੀਪ ਦੂਬੇ ਨੇ ਕਿਹਾ ਕਿ ਇਹ ਸੀਟ ਮਨੋਹਰ ਪਾਰੀਕਰ, ਜੋ ਕਿ ਹੁਣ ਗੋਆ ਦੇ ਮੁੱਖ ਮੰਤਰੀ ਹਨ, ਵਲੋਂ ਅਸਤੀਫ਼ਾ ਦੇਣ ਕਾਰਨ ਖ਼ਾਲੀ ਸੀ। ਪੁਰੀ ਦਾ ਕਾਰਜਕਾਲ 25 ਨਵੰਬਰ 2020 ਨੂੰ ਤੱਕ ਹੋਵੇਗਾ। ਦੂਬੇ ਨੇ ਦੱਸਿਆ ਕਿ ਸੋਮਵਾਰ ਨੂੰ ਨਾਮਜ਼ਦਗੀਆਂ ਵਾਪਸ ਲੈਣ ਦਾ ਆਖ਼ਰੀ ਦਿਨ ਸੀ ਅਤੇ ਪੁਰੀ ਇਕੱਲੇ ਹੀ ਉਮੀਦਵਾਰ ਸਨ। ਇਸ ਕਰਕੇ ਪੁਰੀ ਨਿਰਵਿਰੋਧ ਰਾਜ ਸਭਾ ਮੈਂਬਰ ਚੁਣੇ ਗਏ ਹਨ। ਰਾਜਦੂਤ ਰਹਿ ਚੁੱਕੇ ਪੁਰੀ ਨੇ ਲੰਘੇ ਸਾਲ ਸਤੰਬਰ ਮਹੀਨੇ ਮੰਤਰੀ ਵਜੋਂ ਸਹੁੰ ਚੁੱਕੀ ਸੀ ਅਤੇ ਉਨ੍ਹਾਂ ਨੂੰ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਮੰਤਰਾਲਾ ਅਲਾਟ ਕੀਤਾ ਗਿਆ ਸੀ। ਪਰ ਉਹ ਸੰਸਦ ਦੇ ਮੈਂਬਰ ਨਹੀਂ ਸਨ ਅਤੇ ਲੋਕ ਸਭਾ ਜਾਂ ਰਾਜ ਸਭਾ ਵਿਚ ਜਾਣ ਲਈ 6 ਮਹੀਨਿਆਂ ਅੰਦਰ ਉਨ੍ਹਾਂ ਨੂੰ ਸੰਸਦ ਦਾ ਮੈਂਬਰ ਜ਼ਰੂਰੀ ਸੀ।
Check Also
ਭਾਰਤ ਨੇ ਆਸਟਰੇਲੀਆ ਨੂੰ ਟੈਸਟ ਮੈਚ ’ਚ ਵੱਡੇ ਫਰਕ ਨਾਲ ਹਰਾਇਆ
ਜਸਪ੍ਰੀਤ ਬੁਮਰਾਹ ਨੂੰ ਮਿਲਿਆ ਮੈਨ ਆਫ ਦਾ ਮੈਚ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਕ੍ਰਿਕਟ ਟੀਮ ਨੇ …