ਆਂਧਰਾ ਪ੍ਰਦੇਸ਼ ’ਚ ਦੋ ਰੇਲ ਗੱਡੀਆਂ ਟਕਰਾਈਆਂ October 30, 2023 ਆਂਧਰਾ ਪ੍ਰਦੇਸ਼ ’ਚ ਦੋ ਰੇਲ ਗੱਡੀਆਂ ਟਕਰਾਈਆਂ 13 ਵਿਅਕਤੀਆਂ ਦੀ ਮੌਤ, 50 ਤੋਂ ਜ਼ਿਆਦਾ ਜ਼ਖ਼ਮੀ ਨਵੀਂ ਦਿੱਲੀ/ਬਿਊਰੋ ਨਿਊਜ਼ ਆਂਧਰਾ ਪ੍ਰਦੇਸ਼ ਦੇ ਵਿਜੇਨਗਰਮ ਜ਼ਿਲ੍ਹੇ ਵਿਚ ਐਤਵਾਰ ਦੇਰ ਸ਼ਾਮ ਮੌਕੇ ਦੋ ਰੇਲ ਗੱਡੀਆਂ ਆਪਸ ਵਿਚ ਟਕਰਾਅ ਗਈਆਂ। ਇਸ ਰੇਲ ਹਾਦਸੇ ਵਿਚ 13 ਵਿਅਕਤੀਆਂ ਦੀ ਮੌਤ ਹੋ ਗਈ ਅਤੇ 50 ਤੋਂ ਜ਼ਿਆਦਾ ਵਿਅਕਤੀ ਜ਼ਖ਼ਮੀ ਹੋ ਗਏ ਹਨ। ਇਹ ਹਾਦਸਾ ਵਿਜੇਨਗਰਮ ਵਿਚ ਅਲਮਾਂਡਾ-ਕੰਕਟਪੱਲੀ ਦੇ ਵਿਚਾਲੇ ਹੋਇਆ ਹੈ। ਈਸਟ ਕੋਸਟ ਰੇਲਵੇ ਦੇ ਸੀ.ਪੀ.ਆਰ.ਓ. ਵਿਸ਼ਵਜੀਤ ਸਾਹੂ ਨੇ ਦੱਸਿਆ ਕਿ ਇਹ ਹਾਦਸਾ ਮਨੁੱਖੀ ਗਲਤੀ ਦੇ ਚੱਲਦਿਆਂ ਹੋਇਆ ਹੈ। ਦੱਸਿਆ ਗਿਆ ਕਿ ਵਿਸ਼ਾਖਾਪਟਨਮ-ਰਾਏਗੜ੍ਹਾ ਯਾਤਰੀ ਰੇਲ ਗੱਡੀ ਦੇ ਡਰਾਈਵਰ ਨੇ ਸਿਗਨਲ ਨੂੰ ਓਵਰਸ਼ੂਟ ਕੀਤਾ, ਜਿਸ ਨਾਲ ਇਹ ਰੇਲ ਗੱਡੀ ਅੱਗੇ ਚੱਲ ਰਹੀ ਇਕ ਹੋਰ ਰੇਲ ਗੱਡੀ ਨਾਲ ਟਕਰਾਅ ਗਈ। ਇਸ ਹਾਦਸੇ ਦੌਰਾਨ ਦੋਵੇਂ ਰੇਲ ਗੱਡੀਆਂ ਦੇ ਪੰਜ ਡੱਬੇ ਪਟੜੀ ਤੋਂ ਉਤਰ ਗਏ। ਮੀਡੀਆ ਰਿਪੋਰਟਾਂ ਮੁਤਾਬਕ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਇਸ ਰੇਲ ਹਾਦਸੇ ਵਿਚ ਜਾਨ ਗੁਆਉਣ ਵਾਲੇ ਹਰ ਇਕ ਵਿਅਕਤੀ ਦੇ ਪੀੜਤ ਪਰਿਵਾਰ ਨੂੰ 10-10 ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ ਦੋ-ਦੋ ਲੱਖ ਰੁਪਏ ਮੁਆਵਜ਼ੇ ਦਾ ਐਲਾਨ ਕੀਤਾ ਹੈ। ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਇਸ ਰੇਲ ਹਾਦਸੇ ’ਤੇ ਦੁੱਖ ਪ੍ਰਗਟ ਕੀਤਾ ਹੈ ਅਤੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਜ਼ਾਹਰ ਕੀਤੀ ਹੈ। 2023-10-30 Parvasi Chandigarh Share Facebook Twitter Google + Stumbleupon LinkedIn Pinterest