ਨਾਟਕ ઑਇਹ ਲਹੂ ਕਿਸ ਦਾ ਹੈ?਼ ਦੀ ਹੋਈ ਸਫ਼ਲ ਪੇਸ਼ਕਾਰੀ
ਮਾਂਟਰੀਅਲ/ਡਾ. ਝੰਡ : ਪ੍ਰਾਪਤ ਸੂਚਨਾ ਅਨੁਸਾਰ ਪਿਛਲੇ ਹਫ਼ਤੇ ਸ਼ਨੀਵਾਰ 14 ਅਕਤੂਬਰ ਨੂੰ ਮਾਂਟਰੀਅਲ ਦੇ ઑਪੰਜਾਬੀ ਕਲਮ ਕੇਂਦਰ਼ ਵੱਲੋਂ ਆਪਣਾ 12਼ਵਾਂ ਕਵੀ-ਦਰਬਾਰ ‘ઑਲਫਜ਼ਾਂ ਦੀ ਲੋਇ’਼ 4747 ਸੇਂਟ ਚਾਰਲਸ ਪੀਅਰਫ਼ੌਂਡਜ਼ ਦੇ ਵਿਸ਼ਾਲ ਹਾਲ ਵਿਚ ਸ਼ਾਮ ਦੇ ਛੇ ਵਜੇ ਤੋਂ ਨੌਂ ਵਜੇ ਤੱਕ ਬੜੀ ਧੂਮ-ਧਾਮ ਨਾਲ ਕਰਵਾਇਆ ਗਿਆ। ਸਮਾਗ਼ਮ ਦੇ ਅੰਤਲੇ ਪੜਾਅ ਵਿਚ ਨੀਤੂ ਸ਼ਰਮਾ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਉੱਘੇ ਨਾਟਕਕਾਰ ਭਾਅ ਜੀ ਗੁਰਸ਼ਰਨ ਸਿੰਘ ਵੱਲੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੇ ਪਿੰਡਾਂ ਵਿਚ ਹਜ਼ਾਰਾਂ ਥਾਵਾਂ ‘ઑਤੇ ਖੇਡਿਆ ਗਿਆ ਨਾਟਕ ‘ઑਇਹ ਲਹੂ ਕਿਸ ਦਾ ਹੈ?਼’ ਪੇਸ਼ ਕੀਤਾ ਗਿਆ ਜਿਸ ਨੂੰ ਦਰਸ਼ਕਾਂ ਵੱਲੋਂ ਬੇਹੱਦ ਪਸੰਦ ਕੀਤਾ ਗਿਆ।
ਸਮਾਗਮ ਦਾ ਆਰੰਭ ਪਤਵੰਤਿਆਂ ਵੱਲੋਂ ਸ਼ਮ੍ਹਾ ਰੌਸ਼ਨ ਕਰਕੇ ਕੀਤਾ ਗਿਆ। ਉਪਰੰਤ, ਇਸ ਦੇ ਮੁੱਖ-ਆਕਰਸ਼ਣ ਕਵੀ-ਦਰਬਾਰ ‘ઑਲਫ਼ਜਾਂ ਦੀ ਲੋਇ਼’ ਦੀ ਸ਼ੁਰੂਆਤ ਮੰਚ-ਸੰਚਾਲਕਾਂ ਗੁਰਿੰਦਰਜੀਤ ਤੇ ਮੋਹਨਪ੍ਰੀਤ ਪੱਤੜ ਵੱਲੋਂ ਜਤਿੰਦਰ ਜਿੰਮੀ ਦੀ ਸੁਰੀਲੀ ਆਵਾਜ਼ ਵਿਚ ਗਾਏ ਗਏ ਸ਼ਿਵ ਕੁਮਾਰ ਬਟਾਲਵੀ ਦੇ ਗੀਤ ‘ઑਸਾਡੇ ਸਾਹਾਂ ਵਿਚ ਚੇਤਰ ਘੋਲ ਸੱਜਣਾ ਸਾਂਵਲਿਆ਼’ ਅਤੇ ਹਰਮਨ ਵੱਲੋਂ ਸੁਰਜੀਤ ਪਾਤਰ ਦੇ ਗੀਤ ‘ઑਅੱਜ ਮੇਰੇ ਕੋਲੋਂ ਕੱਚ ਦਾ ਗਿਲਾਸ ਟੁੱਟਿਆ, ਮੈਨੂੰ ਅੰਮੜੀ ਨੇ ਦਿੱਤੀਆਂ ਲੱਖ ਝਿੜਕਾਂ’਼ ਨਾਲ ਕੀਤੀ ਗਈ। ਉਪਰੰਤ, ਸਰਵ-ਸ਼੍ਰੀ ਸੁਖਵਿੰਦਰ ਜੁਤਲਾ, ਸਿਮਰਤ ਕੌਰ, ਹਿੰਦੀ ਕਵਿੱਤਰੀ ਅੰਬੀਕਾ, ਅਮਨਦੀਪ, ਲਹਿੰਦੇ ਪੰਜਾਬ ਦੇ ਸ਼ਾਇਰ ਸ਼ੋਇਬ ਸਾਦਿਕ (ਕਾਰਨਵਾਲ), ਦੀਪਇੰਦਰ, ਮਸ਼ਹੂਰ ਚਿੱਤਰਕਾਰ ਤੇ ਕਵੀ ਮਨਜੀਤ ਸਿੰਘ ਚਾਤ੍ਰਿਕ, ਪੰਜਾਬ ਤੋਂ ਆਏ ਉੱਘੇ ਕਵੀ ਸਤਨਾਮ ਸਿੰਘ ਕੋਮਲ, ਜਰਨੈਲ ਸਿੰਘ ਮੱਲ੍ਹੀ, ਸੁਰਜੀਤ ਸਿੰਘ ਪਾਹਵਾ ਅਤੇ ਹਰਜਿੰਦਰ ਪੱਤੜ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।
ਬਰਲਿੰਗਟਨ ਤੋਂ ਉਚੇਚੇ ਤੌਰ ‘ਤੇ ਪਹੁੰਚੇ ਡਾ. ਪਰਗਟ ਸਿੰਘ ਬੱਗਾ ਨੇ ਆਪਣੀਆਂ ਕਵਿਤਾਵਾਂ ਨਾਲ ਖ਼ੂਬ ਰੰਗ ਬੰਨ੍ਹਿਆ। ਇਸਦੇ ਨਾਲ ਹੀ ਗਾਇਕ ਰੋਮੀ ਨੇ ਆਪਣੀਆਂ ਗ਼ਜ਼ਲਾਂ ਤਰੰਨਮ ‘ઑਚ ਗਾਈਆਂ। ਕਵੀ-ਦਰਬਾਰ ਦਾ ਸੰਚਾਲਨ ਗੁਰਿੰਦਰਜੀਤ ਤੇ ਮੋਹਣਪ੍ਰੀਤ ਪੱਤੜ ਵੱਲੋਂ ਮਿਲ ਕੇ ਬਾਖੂਬੀ ਕੀਤਾ ਗਿਆ।
ਇਸ ਸਮਾਗ਼ਮ ਦੀ ਇਹ ਵਿਸ਼ੇਸ਼ਤਾ ਰਹੀ ਕਿ ਇਸ ਵਿਚ ਪ੍ਰਬੰਧਕਾਂ ਵੱਲੋਂ ਕਿਸੇ ਵੀ ਕਿਸਮ ਦਾ ਨਸ਼ਾ ਕਰਕੇ ਆਉਣ ਦੀ ਸਖ਼ਤ ਮਨਾਹੀ ਕੀਤੀ ਗਈ ਸੀ ਜਿਸ ਨੂੰ ਸਾਰਿਆਂ ਦੇ ਸਹਿਯੋਗ ਨਾਲ ਬਾ-ਕਾਇਦਗੀ ਨਾਲ ਅੰਜਾਮ ਦਿੱਤਾ ਗਿਆ।
ਠੀਕ ਪੰਜ ਵਜੇ ਪ੍ਰੀਤੀ-ਭੋਜਨ ਦਾ ਆਰੰਭ ਹੋ ਗਿਆ ਅਤੇ ਇਹ ਲੱਗਭੱਗ ਪੌਣੇ ਛੇ ਵਜੇ ਤੀਕ ਚੱਲਦਾ ਰਿਹਾ। ਉਪਰੰਤ, ਸਾਰੇ ਸਰੋਤੇ ਆਪਣੀਆਂ ਸੀਟਾਂ ‘ઑਤੇ ਬਿਰਾਜਮਾਨ ਹੋ ਗਏ ਅਤੇ ਮੰਚ-ਸੰਚਾਲਕਾਂ ਵੱਲੋਂ ਮਨੋਰੰਜਨ ਦਾ ਇਹ ਪ੍ਰੋਗਰਾਮ ਠੀਕ ਛੇ ਵਜੇ ਸ਼ੁਰੂ ਕਰ ਦਿੱਤਾ ਗਿਆ।
200 ਤੋਂ ਵਧੀਕ ਸਰੋਤਿਆਂ ਨਾਲ ਹਾਲ ਗਚਾਗੱਚ ਭਰਿਆ ਹੋਇਆ ਸੀ। ਪ੍ਰਬੰਧਕਾਂ ਵੱਲੋਂ ਸਮਾਗ਼ਮ ਦੀ ਦਾਖ਼ਲਾ ਟਿਕਟ 15 ਡਾਲਰ ਰੱਖੀ ਹੋਈ ਸੀ ਅਤੇ ਇਸ ਦੇ ਬਾਵਜੂਦ ਹਾਲ ਦੀਆਂ ਸਾਰੀਆਂ ਸੀਟਾਂ ઑਫੁੱਲ਼ ਸਨ। ਸਰੋਤਿਆਂ ਵਿਚ 15-16 ਸਾਲ ਦੇ ਬੱਚਿਆਂ, ਕਲਜਾਂ ਦੇ ਵਿਦਿਆਰਥੀਆਂ ਤੇ ਨੌਜੁਆਨਾਂ ਤੋਂ ਲੈ ਕੇ 80-82 ਸਾਲ ਦੇ ਬਜ਼ੁਰਗ ਸ਼ਾਮਲ ਸਨ। ਸਾਰਿਆਂ ਨੇ ਅਖ਼ੀਰ ਤੱਕ ਬੈਠ ਕੇ ਮਿਲ ਕੇ ਬੜੀ ਸ਼ਿੱਦਤ ਨਾਲ ਇਸ ਸ਼ਾਨਦਾਰ ਸਮਾਗ਼ਮ ਦਾ ਖ਼ੂਬ ਅਨੰਦ ਮਾਣਿਆ।