ਬਰੈਂਪਟਨ : ਜ਼ਿਲ੍ਹਾ ਲੁਧਿਆਣਾ ਵਿਚ ਪੈਂਦੇ ਪਿੰਡ ਰੱਤੋਵਾਲ ਦੇ 46 ਸਾਲਾ ਬਰਜਿੰਦਰ ਸਿੰਘ ਧਾਲੀਵਾਲ ਸਪੁੱਤਰ ਪ੍ਰੀਤਮ ਸਿੰਘ ਧਾਲੀਵਾਲ ਲੰਘੀ 11 ਜੂਨ ਨੂੰ ਬਰੈਂਪਟਨ ਵਿਖੇ ਅਚਾਨਕ ਰਾਤ ਨੂੰ ਸੁੱਤੇ ਪਿਆਂ ਦੀ ਮੌਤ ਹੋ ਗਈ। ਉਨ੍ਹਾਂ ਦੇ ਪੰਜ ਭੂਤਕ ਸਰੀਰ ਦਾ ਅੰਤਮ ਸਸਕਾਰ 18 ਜੂਨ ਨੂੰ ਬਾਅਦ ਦੁਪਹਿਰ 12.00 ਵਜੇ ਤੋਂ 2.00 ਵਜੇ ਤੱਕ ਬਰੈਂਪਟਨ ਕ੍ਰੀਮੇਟੋਰੀਅਮ ਐਂਡ ਵਿਜੀਟੇਸ਼ਨ ਸੈਂਟਰ ਵਿਖੇ ਕੀਤਾ ਜਾਵੇਗਾ। ਇਸ ਉਪਰੰਤ ਜੋਤਿ ਪ੍ਰਕਾਸ਼ ਗੁਰੂ ਘਰ ਸੰਨਪੈਕ ਰੋਡ ਵਿਖੇ ਅੰਤਮ ਅਰਦਾਸ ਅਤੇ ਉਨ੍ਹਾਂ ਨਮਿਤ ਰੱਖੇ ਪਾਠ ਦਾ ਭੋਗ 2.30 ਵਜੇ ਤੋਂ 4.00 ਵਜੇ ਤੱਕ ਪਾਇਆ ਜਾਵੇਗਾ। ਬਰਜਿੰਦਰ ਸਿੰਘ ਧਾਲੀਵਾਲ ਜਿਸ ਨੂੰ ਕਿ ਗੋਰਖੇ ਦੇ ਨਾਂ ਨਾਲ ਜਾਣਿਆ ਜਾਂਦਾ ਸੀ, ਆਪਣੇ 4 ਟਰੱਕਾਂ ਦਾ ਕਾਰੋਬਾਰ ਸੀ ਅਤੇ ਪੰਜਵਾਂ ਨਵਾਂ ਟਰੱਕ ਅਜੇ ਇਸ ਹਫਤੇ ਉਸ ਨੇ ਫਲੀਟ ਵਿਚ ਸ਼ਾਮਲ ਕਰਨਾ ਸੀ, ਪਰ ਅਚਾਨਕ ਇਹ ਭਾਣਾ ਵਾਪਰ ਗਿਆ। 1991 ਵਿਚ ਕੈਨੇਡਾ ਆਏ ਬਰਜਿੰਦਰ ਸਿੰਘ ਧਾਲੀਵਾਲ ਆਪਣੇ ਪਿੱਛੇ ਪਤਨੀ, ਤਿੰਨ ਬੇਟੀਆਂ ਅਤੇ ਸੀ.ਏ. ਦੀ ਪੜ੍ਹਾਈ ਕਰ ਰਹੇ ਆਪਣੇ ਇਕਲੌਤੇ ਬੇਟੇ ਨੂੰ ਰੋਂਦਿਆਂ ਕੁਰਲਾਉਂਦਆਂ ਛੱਡ ਗਏ ਹਨ। ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਰੁਪਿੰਦਰ ਸਿੰਘ ਬਰਾੜ ਨੂੰ 416-732-0532 ‘ਤੇ ਫੋਨ ਕੀਤਾ ਜਾ ਸਕਦਾ ਹੈ।
ਰੱਤੋਵਾਲ ਪਿੰਡ ਦੇ ਬਰਜਿੰਦਰ ਸਿੰਘ ਧਾਲੀਵਾਲ ਦਾ ਬਰੈਂਪਟਨ ‘ਚ ਦਿਹਾਂਤ, ਸਸਕਾਰ 18 ਨੂੰ
RELATED ARTICLES

