ਟੋਰਾਂਟੋ/ ਬਿਊਰੋ ਨਿਊਜ਼
ਸੂਬੇ ਵਿਚ ਲੋਕਾਂ ਨੂੰ ਬਿਹਤਰ ਰੁਜ਼ਗਾਰ ਪ੍ਰਦਾਨ ਕਰਨ ਦੀ ਦਿਸ਼ਾ ਵਿਚ ਕਦਮ ਵਧਾਉਂਦੇ ਹੋਏ ਓਨਟਾਰੀਓ ਸਰਕਾਰ ਨੇ ਹਾਈਵੇ 427 ਦੇ ਵਿਸਥਾਰ ਵੱਲ ਕਦਮ ਵਧਾਉਣੇ ਸ਼ੁਰੂ ਕਰ ਦਿੱਤੇ ਹਨ। ਓਨਟਾਰੀਓ ਹਾਈਵੇ 427 ਦਾ ਵਿਸਥਾਰ ਕਰਕੇ ਆਰਥਿਕ ਵਿਕਾਸ ਦੀ ਗਤੀ ਨੂੰ ਤੇਜ਼ ਕਰਨ ਦੇ ਨਾਲ ਨਵੇਂ ਆਰਥਿਕ ਉਦੇਸ਼ ਹਾਸਲ ਕਰਨਾ ਚਾਹੁੰਦਾ ਹੈ।
ਸੂਬਾ ਸਰਕਾਰ ਨੇ ਹਾਈਵੇ 427 ਨੂੰ ਹਾਈਵੇ 7 ਵਲੋਂ ਮੈਂਕੇਜੀ ਡਰਾਈਵ ਵੱਲ 6.6 ਕਿਲੋਮੀਟਰ ਵਧਾਉਣ ਲਈ ਤਿੰਨ ਕੰਪਨੀਆਂ ਨੂੰ ਚੁਣਿਆ ਹੈ। ਹਾਈਵੇ ਨੂੰ ਐਲਿਬਿਓਨ ਰੋਡ ਵੱਲ ਵੀ 4 ਕਿਲੋਮੀਟਰ ਤੱਕ ਚੌੜਾ ਕੀਤਾ ਜਾਵੇਗਾ। ਨਿਰਮਾਣ 2017 ਵਿਚ ਸ਼ੁਰੂ ਹੋਵੇਗਾ ਅਤੇ ਸੜਕ ਟ੍ਰੈਫ਼ਿਕ ਦੇ ਲਈ 2020 ਤੱਕ ਖੋਲ੍ਹ ਦਿੱਤੀ ਜਾਵੇਗੀ। ਹਾਈ ਆਕਿਊਪੈਂਸੀ ਟਾਲ ਲੇਨ ਇੰਫ੍ਰਾਸਟਰੱਕਚਰ ਨੂੰ ਨਿਰਮਾਣ ਕਾਰਜ ਵਿਚ ਸ਼ਾਮਲ ਕੀਤਾ ਜਾਵੇਗਾ। 15.5 ਕਿਲੋਮੀਟਰ ਦਾ ਹਿੱਸਾ ਹਾਟ ਲੈਨਸ ਲਈ ਸਮਰਪਿਤ ਹੋਵੇਗਾ ਅਤੇ ਇਨ੍ਹਾਂ ਵਿਚ ਇਲੈਕਟ੍ਰਾਨਿਕ ਟੋਲਿੰਗ ਹੋਵੇਗੀ। ਇਹ ਟੋਲਿੰਗ ਹਾਈਵੇ 427 ‘ਤੇ ਦੋਵਾਂ ਦਿਸ਼ਾਵਾਂ ਵਿਚ ਅਤੇ ਹਾਈਵੇ 409 ‘ਤੇ ਨਾਰਥ ਤੋਂ ਰਦਰਫ਼ੋਰਡ ਰੋਡ ‘ਤੇ ਹੋਵੇਗੀ ਜੋ ਕਿ 2021 ਵਿਚ ਖੁੱਲ੍ਹ ਜਾਵੇਗੀ।
ਹਾਈਵੇ 427 ਦਾ ਵਿਸਥਾਰ ਓਨਟਾਰੀਓ ਦੇ ਇਤਿਹਾਸ ਦਾ ਸਭ ਤੋਂ ਵੱਡਾ ਇੰਫ੍ਰਾਸਟਰੱਕਚਰ ਨਿਵੇਸ਼ ਹੈ ਅਤੇ ਇਸ ਵਿਚ ਅਗਲੇ 12 ਸਾਲਾਂ ਵਿਚ 160 ਬਿਲੀਅਨ ਡਾਲਰ ਦਾ ਨਿਵੇਸ਼ ਹੋਵੇਗਾ। ਇਸ ਨਾਲ ਹਰ ਸਾਲ 1 ਲੱਖ 10 ਹਜ਼ਾਰ ਨਵੇਂ ਰੁਜ਼ਗਾਰ ਪੈਦਾ ਹੋਣਗੇ ਅਤੇ ਇਸ ਨਾਲ ਸੂਬੇ ਵਿਚ ਨਵੀਆਂ ਸੜਕਾਂ, ਪੁਲਾਂ, ਟ੍ਰਾਂਜਿਟ ਸਿਸਟਮ, ਸਕੂਲਾਂ ਅਤੇ ਹਸਪਤਾਲਾਂ ਦਾ ਨਿਰਮਾਣ ਹੋਵੇਗਾ। ਸਰਕਾਰ ਨੇ ਅਗਲੇ ਕੁਝ ਸਾਲਾਂ ਵਿਚ ਅਜਿਹੇ 325 ਪ੍ਰੋਜੈਕਟਾਂ ‘ਤੇ ਕੰਮ ਅੱਗੇ ਵਧਾਉਣ ਦੀ ਗੱਲ ਆਖੀ ਹੈ। ਹਾਈਵੇ ਇੰਫ੍ਰਾਸਟਰੱਕਚਰ ਨੂੰ ਬਿਹਤਰ ਬਣਾਉਣਾ ਸਰਕਾਰ ਦੀ ਓਨਟਾਰੀਓ ਨੂੰ ਆਰਥਿਕ ਤੌਰ ‘ਤੇ ਮਜਬੂਤ ਬਣਾਉਣ ਦੀ ਯੋਜਨਾ ਦਾ ਇਕ ਹਿੱਸਾ ਹੈ, ਜੋ ਕਿ ਇਕਾਨਮੀ ਨੂੰ ਪਹਿਲ ਦਿੰਦਾ ਹੈ। ਇਸ ਨਾਲ ਨਵੇਂ ਰੁਜ਼ਗਾਰ ਵੀ ਵੱਡੀ ਗਿਣਤੀ ਵਿਚ ਪੈਦਾ ਹੋਣਗੇ। ਇਸ ਚਾਰ ਪੱਧਰੀ ਯੋਜਨਾ ਵਿਚ ਪ੍ਰਤਿਭਾਵਾਂ ਅਤੇ ਹੁਨਰ ਵਿਚ ਨਿਵੇਸ਼ ਵੀ ਸ਼ਾਮਲ ਹੈ, ਜਿਸ ਨਾਲ ਵੱਧ ਤੋਂ ਵੱਧ ਲੋਕਾਂ ਦੀ ਮਦਦ ਹੋਵੇਗੀ ਅਤੇ ਭਵਿੱਖ ਵਿਚ ਹਾਈ ਕਵਾਲਿਟੀ ਕਾਲਜ ਅਤੇ ਯੂਨੀਵਰਸਿਟੀ ਐਜੂਕੇਸ਼ਨ ਦਾ ਵਿਸਥਾਰ ਕੀਤਾ ਜਾ ਸਕੇਗਾ। ਇਸ ਪ੍ਰੋਗਰਾਮ ਦੇ ਨਾਲ ਹੀ ਓਨਟਾਰੀਓ ਦੇ ਇਤਿਹਾਸ ਵਿਚ ਹੁਣ ਤੱਕ ਦਾ ਸਭ ਤੋਂ ਵੱਡਾ ਨਿਵੇਸ਼ ਵੀ ਹੋਵੇਗਾ ਅਤੇ ਇਹ ਲੋਕਾਬਰਨ ਇਕਾਨਮੀ ਨੂੰ ਪ੍ਰਮੋਟ ਕਰੇਗਾ। ਹਰ ਤਰ੍ਹਾਂ ਦਾ ਕਾਰੋਬਾਰ ਵਧੇਗਾ ਅਤੇ ਇਸ ਨਾਲ ਓਨਟਾਰੀਓ ਵਾਸੀਆਂ ਨੂੰ ਇਕ ਵਧੇਰੇ ਸੁਰੱਖਿਅਤ ਰਿਟਾਇਰਮੈਂਟ ਲਾਈਫ ਵੀ ਮਿਲੇਗੀ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …