4.9 C
Toronto
Sunday, October 26, 2025
spot_img
Homeਕੈਨੇਡਾਫਲਾਵਰ ਸਿਟੀ ਪਰੇਡ ਲਈ ਐਂਟਰੀਆਂ ਵਾਸਤੇ ਸੱਦਾ

ਫਲਾਵਰ ਸਿਟੀ ਪਰੇਡ ਲਈ ਐਂਟਰੀਆਂ ਵਾਸਤੇ ਸੱਦਾ

logo (2)ਬਰੈਂਪਟਨ/ਬਿਊਰੋ ਨਿਊਜ਼ : ਸਿਟੀ ਆਫ ਬਰੈਂਪਟਨ ਹੁਣ ਉਹਨਾਂ ਸੰਗਠਨਾਂ ਤੋਂ ਅਰਜ਼ੀਆਂ ਸਵੀਕਾਰ ਕਰ ਰਹੀ ਹੈ ਜੋ ਸਲਾਨਾ ਫਲਾਵਰ ਸਿਟੀ ਪਰੇਡ ਵਿਚ ਹਿੱਸਾ ਲੈਣ ਵਿਚ ਦਿਲਚਸਪੀ ਰੱਖਦੇ ਹਨ। ਇਸ ਸਾਲ ਦੀ ਪਰੇਡ ਸ਼ਨੀਵਾਰ 11 ਜੂਨ 2016 ਨੂੰ ਹੋਵੇਗੀ। ਇਹ ਸੈਲੀ ਬਰੈਂਪਟਨ ਦਾ ਆਖਰੀ ਦਿਨ ਹੈ, ਜੋ ਕਿ ਡਾਊਨ ਟਾਊਨ ਬਰੈਂਪਟਨ ਵਿਚ ਮੁਫਤ ਮਨੋਰੰਜਨ, ਭੋਜਨ ਅਤੇ ਪਰਿਵਾਰਕ ਮਸਤੀ ਦਾ ਦਿਨ ਹੋਵੇਗਾ ਸਿਟੀ ਵਿਚ ਗਰਮੀਆਂ ਦੀ ਸ਼ੁਰੂਆਤ ਕਰਦੇ ਹੋਏ, ਸੈਲੀ ਬਰੈਂਪਟਨ ਉਸ ਹਰ ਚੀਜ਼ ਦਾ ਜਸ਼ਨ ਮਨਾਉਂਦਾ ਹੈ ਜੋ ਬਰੈਂਪਟਨ ਪੇਸ਼ ਕਰਦਾ ਹੈ, ਜਿਹਨਾਂ ਵਿਚ ਇਸਦੀ ਭਾਈਚਾਰਕ ਭਾਵਨਾ, ਸ਼ਹਿਰੀ ਮਾਣ ਅਤੇ ਫੁੱਲਦਾਰ ਵਿਰਾਸਤ ਸ਼ਾਮਲ ਹਨ। ਫਲਾਸਿਟੀ ਸਿਟੀ ਪਰੇਡ ਵਿਚ ਮੌਕਾ ਹੈ ਜਿੱਥੇ ਤੁਸੀਂ ਪਰੇਡ ਵਿਚ ਸ਼ਾਮਲ ਹੋਣ ਵਾਲੇ ਉਮੀਦ ਕੀਤੇ ਜਾਂਦੇ 10 ਹਜ਼ਾਰ ਤੋਂ ਵੱਧ ਲੋਕਾਂ ਨੂੰ ਆਪਣੇ ਸੰਗਠਨ ਬਾਰੇ ਦੱਸ ਸਕਦੇ ਹੋ ਅਤੇ ਨਾਲ ਹੀ ਘਰਾਂ ਵਿਚ ਬੈਠੇ ਦਰਸ਼ਕਾਂ ਨੂੰ ਵੀ ਕਿਉਂਕਿ ਇਹ ਰੋਜਰਜ਼ ਕੇਬਲ 10 ‘ਤੇ ਦੁਬਾਰਾ ਬ੍ਰੌਡਕਾਸਟ ਕੀਤਾ ਜਾਵੇਗਾ। ਬਰੈਪਟਨ ਦੇ ਵਿਸ਼ਾਲ ਦਰਸ਼ਕਾਂ ਨੂੰ ਆਪਣੇ ਸੰਗਠਨ ਬਾਰੇ ਦੱਸਣ ਦਾ ਮੌਕਾ ਨਾ ਜਾਣ ਦਿਓ। ਪਰੇਡ ਵਿਚ ਕੋਈ ਫਲੋਟ, ਵਾਹਨ , ਪੈਦਲ ਤੁਰਨ ਵਾਲੇ ਜਾਂ ਕਿਸੇ ਹੋਰ ਕਿਸਮ ਦੀ ਐਂਟਰੀ ਸ਼ਾਮਲ ਕਰੋ। ਵਿਚਾਰ ਕੀਤੇ ਜਾਣ ਲਈ ਦਾਖਲਾ ਫਾਰਮ 22 ਅਪ੍ਰੈਲ 2016 ਤੱਕ ਭੇਜ ਦਿੱਤੇ ਜਾਣੇ ਚਾਹੀਦੇ ਹਨ। ਸੈਲੀ ਬਰੈਂਪਟਨ ਤੇ ਫਲਾਵਰ ਸਿਟੀ ਪਰੇਡ ਬਾਰੇ ਹੋਰ ਜਾਣਕਾਰੀ ਲਈ www. brampton. ca/events  ‘ਤੇ ਜਾਓ।

RELATED ARTICLES

ਗ਼ਜ਼ਲ

POPULAR POSTS