Breaking News
Home / ਕੈਨੇਡਾ / ਕੰਵਲ ਪਰਿਵਾਰ ਅਤੇ ਤੂਰ ਪਰਿਵਾਰ ਨੂੰ ਸਦਮਾ

ਕੰਵਲ ਪਰਿਵਾਰ ਅਤੇ ਤੂਰ ਪਰਿਵਾਰ ਨੂੰ ਸਦਮਾ

brig-pirthi-singh-toor-copy-copyਬ੍ਰਿਗੇਡੀਅਰ (ਰਿਟਾ.) ਪਿਰਥੀ ਸਿੰਘ ਤੂਰ ਅਚਾਨਕ ਅਕਾਲ ਚਲਾਣਾ ਕਰ ਗਏ
ਬਰੈਂਪਟਨ/ਪਰਵਾਸੀ ਬਿਊਰੋ : ਇਹ ਖ਼ਬਰ ਦੁਖੀ ਹਿਰਦੇ ਨਾਲ ਪੜ੍ਹੀ ਜਾਵੇਗੀ ਕਿ ਭਾਰਤੀ ਫੌਜ ਵਿੱਚੋਂ ਬ੍ਰਿਗੇਡੀਅਰ ਦੇ ਅਹੁਦੇ ਤੋਂ ਰਿਟਾਇਰ ਹੋਏ ਲੁਧਿਆਣਾ ਨਿਵਾਸੀ ਸ. ਪ੍ਰਿਥੀ ਸਿੰਘ ਤੂਰ ਜੋ ਅੱਜਕਲ ਆਪਣੇ ਬੇਟੇ ਨਾਲ ਬਰੈਂਪਟਨ ਵਿੱਚ ਰਹਿ ਰਹੇ ਸਨ, ਲੰਘੇ ਬੁੱਧਵਾਰ ਨੂੰ ਅਚਾਨਕ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦਾ ਅੰਤਮ ਸੰਸਕਾਰ ਸ਼ਨੀਵਾਰ 24 ਦਸੰਬਰ ਨੂੰ 3.30 ਤੋਂ 5.30 ਤੱਕ ਬਰੈਂਪਟਨ ਕਰੈਮੇਟੋਰੀਅਮ ਵਿਖੇ ਕੀਤਾ ਜਾਵੇਗਾ। ਇਸ ਉਪਰੰਤ ਅੰਤਮ ਅਰਦਾਸ ਡਿਕਸੀ ਗੁਰੂਘਰ ਦੇ ਅਕਾਲੀ ਫੂਲਾ ਸਿੰਘ ਹਾਲ ਵਿਖੇ 6 ਵਜੇ ਕੀਤੀ ਜਾਵੇਗੀ। ਵਰਨਣਯੋਗ ਹੈ ਕਿ ਇਨ੍ਹਾਂ ਦੋਹਾਂ ਪਰਿਵਾਰਾਂ ਦੇ ਅਦਾਰਾ ਪਰਵਾਸੀ ਦੇ ਰਜਿੰਦਰ ਸੈਣੀ ਹੋਰਾਂ ਨਾਲ ਵੀ ਨੇੜਲੇ ਸੰਬੰਧ ਹਨ। ਅਦਾਰਾ ਪਰਵਾਸੀ ਵੀ ਦੁੱਖ ਦੀ ਇਸ ਘੜੀ ਵਿੱਚ ਦੋਹਾਂ ਪਰਿਵਾਰਾਂ ਨਾਲ ਸ਼ਾਮਲ ਹੈ। ਕਿਸੇ ਵੀ ਹੋਰ ਜਾਣਕਾਰੀ ਲਈ ਜਸਜੀਤ ਸਿੰਘ ਤੂਰ (ਬੇਟਾ) ਨੂੰ 647-567-2428 ਜਾਂ ਕੈੱਨ ਕੰਵਲ (ਦਾਮਾਦ) ਨੂੰ 416-918-6800 ‘ਤੇ ਕਾਲ ਕੀਤਾ ਜਾ ਸਕਦਾ ਹੈ।

Check Also

ਸੀਨੀਅਰਾਂ ਦੀ ਭਲਾਈ ਨਾਲ ਜੋੜ ਕੇ ਫਲਾਵਰ ਸਿਟੀ ਫਰੈਂਡਜ਼ ਕਲੱਬ ਨੇ ਮਨਾਇਆ ‘ਕੈਨੇਡਾ ਡੇਅ’

ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 6 ਜੁਲਾਈ ਨੂੰ ਫਲਾਵਰ ਸਿਟੀ ਫਰੈਂਡਜ਼ ਸੀਨੀਅਰਜ਼ ਕਲੱਬ ਨੇ ਸਥਾਨਕ …