Breaking News
Home / ਨਜ਼ਰੀਆ / ਅਮਰੀਕਾ ‘ਚ ਹੁੰਦੀਆਂ ਨੇ ਦੁਨੀਆਂ ਦੇ ਸਭ ਦੇਸ਼ਾਂ ਤੋਂ ਵੱਧ ਪਬਲਿਕ ਸ਼ੂਟਿੰਗ ਦੀਆਂ ਘਟਨਾਵਾਂ

ਅਮਰੀਕਾ ‘ਚ ਹੁੰਦੀਆਂ ਨੇ ਦੁਨੀਆਂ ਦੇ ਸਭ ਦੇਸ਼ਾਂ ਤੋਂ ਵੱਧ ਪਬਲਿਕ ਸ਼ੂਟਿੰਗ ਦੀਆਂ ਘਟਨਾਵਾਂ

ਨਾਹਰ ਸਿੰਘ ਔਜਲਾ
ਇਹ ਸੁਣ ਕੇ ਹੈਰਾਨੀ ਹੋਵੇਗੀ ਕਿ 1968 ਤੋਂ ਲੈ ਕੇ 2011 ਤੱਕ ਹੀ ਕੋਈ 14 ਲੱਖ ਦੇ ਕਰੀਬ ਲੋਕੀ ਪਬਲਿਕ ਸੂਟਿੰਗ ਦੀਆਂ ਘਟਨਾਵਾਂ ‘ਚ ਮਾਰੇ ਜਾ ਚੁੱਕੇ ਹਨ ਤੇ ਮਿਲੀਅਨਜ਼ ਹੋਰ ਜੋ ਫੱਟੜ ਹੋਏ ਹਨ। ਇੰਨੇ ਸਮੇਂ ਦੇ ਦੌਰਾਨ ਹੀ ਅਮਰੀਕਾਂ ਨੇ ਜਿੰਨੇ ਵੀ ਯੁੱਧ ਬਾਹਰਲੇ ਮੁਲਕਾਂ ਨਾਲ ਲੜੇ ਹਨ ਉਹਨਾਂ ‘ਚ ਮਰਨ ਵਾਲਅਿਾਂ ਦੀ ਗਿਣਤੀ 12 ਲੱਖ ਹੈ। ਇਹਨਾਂ ਘਟਨਾਵਾਂ ਕਾਰਨ ਹੀ ਲੋਕੀ ਇਕ ਦਹਿਸ਼ਤ ਵਰਗੇ ਮਾਹੌਲ ‘ਚ ਵਿਚਰਦੇ ਹਨ। ਇਹ ਸਭ ਕੁਝ ਉਸ ਮੁਲਕ ‘ਚ ਵਾਪਰ ਰਿਹਾ ਹੈ ਜਿਸ ਨੂੰ ਆਰਥਿਕ ਅਤੇ ਫੌਜੀ ਤੌਰ ਤੇ ਸਭ ਤੋਂ ਤਕੜਾ ਦੇਸ਼ ਮੰਨਿਆ ਜਾਂਦਾ ਹੈ। ਮਾਸ ਸੂਟਿੰਗ ਦੇ ਕੁਝ ਸਮੇਂ ਤੋਂ ਬਾਅਦ ਹੀ ਹਥਿਆਰ ਵੇਚਣ ਵਾਲੀਆਂ ਕੰਪਨੀਆਂ ਨੂੰ ਹੋਰ ਢਿੱਲ ਦੇ ਦਿੱਤੀ ਜਾਂਦੀ ਹੈ ਤਾਂ ਕਿ ਉਹ ਆਪਣਾ ਡਾਢਾ ਮੁਨਾਫਾ ਕਮਾ ਸਕਣ। ਇਸ ਸਭ ਕੁੱਝ ਨੂੰ ਅਮਰੀਕਣ ਕਲਚਰ ਦੇ ਨਾਂ ਹੇਠ ਢੱਕ ਦਿੱਤਾ ਜਾਂਦਾ ਹੈ। ਇਹ ਸਭ ਉਸ ਦੇਸ਼ ‘ਚ ਵਾਪਰ ਰਿਹਾ ਹੈ ਜਿਹੜਾ ਕਦੇ ਜਮਹੂਰੀ ਹੱਕਾਂ ਦੇ ਨਾਂ ਤੇ ਕਦੇ ਮਾਰੂ ਹਥਿਆਰਾਂ ਦੇ ਨਾਂ ਹੇਠ ਹੋਰ ਮੁਲਕਾਂ ‘ਚ ਰਾਜ ਪਲਟੇ ਕਰਵਾਉਣੇ ਜਾਂ ਸਿੱਧਾ ਹਮਲਾ ਕਰਕੇ ਉਸ ਨੂੰ ਬਰਬਾਦ ਕਰ ਦੇਣਾ ਆਪਣਾ ਜਮਹੂਰੀ ਹੱਕ ਸਮਝਦਾ ਹੈ। ਅੰਦਰੂਨੀ ਅੱਤਵਾਦ ਤੋਂ ਬਚਾ ਲਈ ਕੋਈ ਇੱਕ ਟਰੀਲੀਅਨ ਡਾਲਰ ਦਾ ਖਰਚਾ ਕੀਤਾ ਜਾਂਦਾ ਹੈ ਪਰ ਪਬਲਿਕ ਸੂਟਿੰਗ ਤੋਂ ਬਚਾ ਲਈ ਬਹੁਤ ਹੀ ਨਿਗੂਣਾ ਜਿਹਾ ਧਨ ਖਰਚ ਕੀਤਾ ਜਾਂਦਾ ਹੈ ਜਦੋਂ ਕਿ ਅੰਕੜੇ ਦੱਸਦੇ ਹਨ ਕਿ ਅੰਦਰੂਨੀ ਅੱਤਵਾਦ ਦੀਆਂ ਘਟਨਾਵਾਂ ਕਾਰਨ ਪਬਲਿਕ ਸੂਟਿੰਗ ਦੇ ਮੁਕਾਬਲੇ ਬਹੁਤ ਥੋੜੀਆਂ ਜਾਨਾਂ ਗਈਆਂ ਹਨ। ਇਸ ਨੂੰ ਨਾ ਰੋਕਣ ਦੇ ਕਾਰਨਾਂ ‘ਚ ਪਾਰਟੀਆਂ ਵਲੋਂ ਵੋਟ ਬੈਂਕ ਵੀ ਦੇਖਿਆ ਜਾ ਰਿਹਾ ਹੈ। ਇੱਕ ਸਰਵੇ ਮੁਤਾਬਕ ਗੰਨਾਂ ਰੱਖਣ ਵਾਲਿਆਂ ‘ਚੋਂ 33% ਲੋਕ ਅਜਿਹੇ ਹਨ ਜਿਹੜੇ ਸੋਚਦੇ ਹਨ ਕਿ ਗੰਨਾਂ ਤੋਂ ਬਿਨਾਂ ਰਹਿਣਾ ਅਸੰਭਵ ਹੈ। ਦੂਸਰਾ ਵੱਡਾ ਕਾਰਨ ਮੁਲਕ ਦੇ ਵਪਾਰ ਦਾ ਬਹੁਤ ਵੱਡਾ ਹਿੱਸਾ ਹਥਿਆਰ ਵੇਚਣ ਨਾਲ ਜੁੜਿਆ ਹੋਇਆ ਹੈ। ਇੱਕ ਕਾਰਨ ਅਮਰੀਕਾ ਦਾ ਆਰਥਿਕ ਮੰਦਵਾੜਾ ਵੀ ਹੈ ਜਿਸ ‘ਚੋਂ ਅਮਰੀਕਾ ਅਜੇ ਬਾਹਰ ਨਹੀਂ ਨਿਕਲ ਸਕਿਆ ਇਸ ਲਈ ਸਰਕਾਰਾਂ ਵੀ ਚਾਹੁੰਦੀਆਂ ਹਨ ਕਿ ਪਬਲਿਕ ਦਾ ਥਿਆਨ ਇਹੋ ਜਿਹੇ ਮਸਲਿਆਂ ਵੱਲ ਹੀ ਕੇਂਦਰਿਤ ਰਹੇ। ਅਮਰੀਕਾ ਦੇ ਸਵਿਧਾਨ ਦੀ ਇੱਕ ਮੱਦ ‘ਅਮੈਂਡਮੈਂਟ 2’ ਵੀ ਲੋਕਾਂ ਨੂੰ ਹਥਿਆਰ ਰੱਖਣ ਦਾ ਅਧਿਕਾਰ ਦਿੰਦੀ ਹੈ। ਜੇ ਸਰਕਾਰ ਸੁਹਿਰਦ ਹੋਵੇ ਤਾਂ ਇਹੋ ਜਿਹੀਆਂ ਘਟਨਾਵਾਂ ਨੂੰ ਬੰਦ ਕੀਤਾ ਜਾ ਸਕਦਾ ਹੈ। ਆਸਟਰੇਲੀਆ ਦੀ ਉਦਾਹਰਣ ਸਾਡੇ ਸਾਹਮਣੇ ਹੈ ਉੱਥੇ 1987 ਤੋਂ ਲੈ ਕੇ 1996 ਤੱਕ ਚਾਰ ਵੱਡੀਆਂ ਘਟਨਾਵਾਂ ਵਾਪਰੀਆਂ ਸਨ ਪਰ ਲੋਕਾਂ ਦੇ ਸਖਤ ਵਿਰੋਧ ਕਰਨ ਤੇ ਸਰਕਾਰ ਨੇ ਹਥਿਆਰ ਰੱਖਣ ਤੇ ਇਹੋ ਜਿਹੇ ਸਖ਼ਤ ਕਾਨੂੰਨ ਬਣਾਏ ਕਿ ਨਤੀਜਾ ਸਾਡੇ ਸਾਹਮਣੇ ਹੈ, ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਅੰਕੜਿਆ ਮੁਤਾਬਕ ਉਸ ਤੋਂ ਬਾਅਦ ਅੱਜ ਤੱਕ ਇਹੋ ਜਿਹੀ ਕੋਈ ਵੱਡੀ ਘਟਨਾਂ ਮੁੜ ਨਹੀਂ ਵਾਪਰੀ। ਇੱਕ ਸਰਵੇ ਦੀ ਰਿਪੋਰਟ ਮੁਤਾਬਕ ਅਮਰੀਕਾ ‘ਚ ਕੋਈ 310 ਮਿਲੀਅਨ ਹਥਿਆਰ ਲੋਕਾਂ ਦੇ ਹੱਥਾਂ ‘ਚ ਹਨ। ਉਸ ਦੀ ਅਬਾਦੀ ਮੁਤਾਬਕ ਹਰ ਇੱਕ ਦੀ ਪਹੁੰਚ ‘ਚ ਇੱਕ ਹਥਿਆਰ ਆਉਂਦਾ ਹੈ। ਇਸ ਦਾ ਮਤਲਬ ਇਹ ਕਿ ਬਹੁਤ ਸਾਰੇ ਲੋਕਾਂ ਕੋਲ ਹਥਿਆਰ ਨਹੀ ਹਨ ਤੇ ਕੁਝ ਲੋਕਾਂ ਨੇ ਇੱਕ ਤੋਂ ਵੱਧ ਰੱਖੇ ਹੋਏ ਹਨ। ਸਾਬਕਾ ਰਾਸਟਰਪਤੀ ਬਰਾਕ ੳਬਾਮਾ ਨੇ ਇੱਕ ਰੈਜੂਲੇਸ਼ਨ ਪਾਸ ਕੀਤਾ ਸੀ ਕਿ ਦਿਮਾਗੀ ਤੌਰ ਤੇ ਅਨ ਫਿੱਟ ਲੋਕਾਂ ਨੂੰ ਹਥਿਆਰ ਵੇਚਣ ਤੋਂ ਪਹਿਲਾਾਂ ਉਹਨਾਂ ਦੀ ਹਿਸਟਰੀ ਬਾਰੇ ਜਾਨਣਾ ਜਰੂਰੀ ਹੈ, ਪਰ ਮਿਸਟਰ ਟਰੰਪ ਨੇ ਰਾਸਟਰਪਤੀ ਬਣਦਿਆਂ ਸਾਰ ਪਹਿਲਾ ਉਸ ਰੈਜੂਲੇਸ਼ਨ ਨੂੰ ਹੀ ਖਤਮ ਕਰ ਦਿੱਤਾ। ਪਿਛਲੇ ਸਾਲ ਹੀ ਲਾਸ ਵੇਗਸ ‘ਚ ਸਟੀਫਨ ਨਾਂ ਦੇ ਇੱਕ ਪੁਰਾਣੇ ਰਹਿ ਚੁੱਕੇ ਫੋਜੀ ਨੇ ਇਕ ਹੋਟਲ ਦੇ ਕਮਰੇ ਵਿਚੋਂ ਹੀ ਮਿਊਜਿਕ ਫੈਸਟੀਵਲ ‘ਚ ਇਕੱਠੇ ਹੋਏ ਲੋਕਾਂ ਤੇ ਫਾਇਰਿੰਗ ਕਰ ਕੇ 58 ਲੋਕਾਂ ਨੂੰ ਮਾਰ ਦਿੱਤਾ ਤੇ 500 ਤੋਂ ਵੱਧ ਨੂੰ ਜਖ਼ਮੀ ਕਰ ਦਿੱਤਾ ਸੀ। ਕੁਝ ਦਿਨ ਪਹਿਲਾਂ ਹੀ ਇਕ ਸਕੂਲ ਦੇ ਪੁਰਾਣੇ ਵਿਦਿਆਰਥੀ ਨੇ ਸਕੂਲ ‘ਚ ਹੀ ਸੂਟਿੰਗ ਕਰ ਕੇ 19 ਲੋਕਾਂ ਦੀ ਜਾਨ ਲੈ ਲਈ। ਇਹ ਪਹਿਲੀ ਵਾਰ ਹੋਇਆ ਹੈ ਕਿ ਇਸ ਘਟਨਾਂ ਤੋਂ ਬਾਅਦ ਵਿਦਿਆਰਥੀਆਂ ਨੇ ਸੜਕਾਂ ਤੇ ਆ ਕੇ ਪ੍ਰੋਟੈਸਟ ਕੀਤਾ ਹੈ ਤੇ ਮੰਗ ਕੀਤੀ ਕੀਤੀ ਹੈ ਕਿ ਹਥਿਆਰ ਵੇਚਣ ਤੇ ਖਰੀਦਣ ਵਾਲਿਆਂ ਲਈ ਸਖਤ ਕਾਨੂੰਨ ਬਣਾਏ ਜਾਣ। ਆਉਂਣ ਵਾਲੇ ਸਮੇਂ ‘ਚ ਇਹ ਪ੍ਰਦਰਸ਼ਨ ਅਮਰੀਕਾ ਭਰ ਦੇ ਸਾਰੇ ਸ਼ਹਿਰਾਂ’ਚ ਹੋਣ ਦੀਆਂ ਸੰਭਾਵਨਾਵਾਂ ਬਣ ਰਹੀਆਂ ਹਨ। ਸਰਕਾਰ ਉਦੋਂ ਤੱਕ ਕੋਈ ਵੀ ਕਦਮ ਨਹੀਂ ਉਠਾਵੇਗੀ ਜਦੋਂ ਤੱਕ ਇਕ ਤਕੜੀ ਲਹਿਰ ਨਹੀਂ ਬਣੇਗੀ। ਇਸ ਸ਼ੁਰੂਆਤ ਦਾ ਸਵਾਗਤ ਕਰਨਾਂ ਬਣਦਾ ਹੈ ਤੇ ਸਾਨੂੰ ਲਗਾਤਾਰ ਕੋਸ਼ਿਸ਼ਾਂ ਕਰਦੇ ਰਹਿਣਾ ਚਾਹੀਦਾ ਹੈ ਤਾਂ ਕਿ ਇਹ ਪਬਲਿਕ ਸੂਟਿੰਗ ਦੀਆਂ ਘਟਨਾਵਾਂ ਨੂੰ ਠੱਲ ਪਾਈ ਜਾ ਸਕੇ।

Check Also

ਭਗਵੰਤ ਮਾਨ ਸਰਕਾਰ ਨੇ 2 ਲੱਖ ਕਰੋੜ ਰੁਪਏ ਤੋਂ ਵੱਧ ਦਾ ਬਜਟ ਕੀਤਾ ਪੇਸ਼

ਪੰਜਾਬ ‘ਚ ਮੁਫਤ ਤੀਰਥ ਯਾਤਰਾ, ਮਹਿਲਾਵਾਂ ਲਈ ਸਰਕਾਰੀ ਬੱਸਾਂ ‘ਚ ਮੁਫਤ ਸਫਰ ਅਤੇ ਮੁਫਤ ਬਿਜਲੀ …