Breaking News
Home / ਨਜ਼ਰੀਆ / ਗੱਲ ਜਾਂਦੀਵਾਰਦੀ

ਗੱਲ ਜਾਂਦੀਵਾਰਦੀ

ਦੁਸ਼ਮਣ ਚੁਫੇਰੇ ਤੇ ਵਿੱਚ ਗੱਲ ਯਾਰਦੀਰਹੇਗੀ।
ਜਾਂ ਫਿਰ ਗੱਲ ਮੇਰੀ ਇਹ ਜਾਂਦੀਵਾਰਦੀਰਹੇਗੀ।

ਜਾਂ ਤੇ ਤੁਰਾਂਗੇ ਮੜ੍ਹਕਨਾਲ ਟੌਹਰ ਨਵਾਬਦੀ।
ਸਾਥ ਛੱਡੂ ਨਾਂ ਕਦੇ ਵੀਮਹਿਕ ਗੁਲਾਬਦੀ।

ਜ਼ੁਲਮਲਈ ਡੱਟਣਾ ਗੱਲ ਪੱਬਾਂ ਭਾਰਦੀਰਹੇਗੀ।
ਜਾਂ ਫਿਰ ਗੱਲ ਮੇਰੀ ਇਹ ਜਾਂਦੀਵਾਰਦੀਰਹੇਗੀ।

ਅਸੀਂ ਪੂਛਮਰੋੜ ਕੇ ਭੱਜਣ ਵਾਲਿਆਂ ‘ਚੋਂ ਨਹੀਂ।
ਪਿੱਛੋਂ ਮਾਰ ਕੇ ਲਲਕਾਰੇ ਫੋਕਾ ਗੱਜਣ ਵਾਲਿਆਂ ‘ਚੋਂ ਨਹੀਂ।

ਅਸੀਂ ਅੰਦਰੋਂ ਚੋਰਹਰਾਮੀਂ ਨਹੀਂ ਗੱਲ ਇਤਬਾਰਦੀਰਹੇਗੀ।
ਜਾਂ ਫਿਰ ਗੱਲ ਮੇਰੀ ਇਹ ਜਾਂਦੀਵਾਰਦੀਰਹੇਗੀ।

ਸਾਡੇ ਮੂੰਹ ‘ਤੇ ਮਿਹਨਤੀ ਜੈ ਕਿਸਾਨਰਹੇਗਾ।
ਰਖਵਾਲਾਦੇਸ਼ਦਾ ਜੈ ਜਵਾਨਰਹੇਗਾ।

ਸੰਗ ਵਿਹਲੜਾਂ ਦਾਨਹੀਂ ਗੱਲ ਕੰਮਕਾਰ ਦੀਰਹੇਗੀ।
ਜਾਂ ਫਿਰ ਗੱਲ ਮੇਰੀ ਇਹ ਜਾਂਦੀਵਾਰਦੀਰਹੇਗੀ।

ਮਾਰੇਂ ਹੈਂਕੜਦੀਆਂ ਲੱਤਾਂ ਪਛੰਡੇ ਵਾਗੂੰ।
ਤੈਨੂੰ ਪੁੱਟ ਦਵਾਂਗੇ ਜਾਲਮਾਂ ਗੁੱਲੀਡੰਡੇ ਵਾਂਗੂੰ।

ਦੁਨੀਆਂ ਵੇਖੂਗੀਹਾਲਤ ਜੋ ਗਦਾਰਦੀਰਹੇਗੀ।
ਜਾਂ ਫਿਰ ਗੱਲ ਮੇਰੀ ਇਹ ਜਾਂਦੀਵਾਰਦੀਰਹੇਗੀ।

ਜੇ ਤੂੰ ਸਿੱਖ ਲਏ ਆ ਮਜ਼ਲੂੰਮਾਂ ਦੇ ਹੱਕ ਖਾਣੇ।
ਜ਼ੁਲਮਸਾਡੇ ਕੋਲੋਂ ਵੀਹੁਣਨਹੀਂਓ ਸਹੇ ਜਾਣੇ।
ਫੜਾਂਗੇ ਮੂੰਗਲ਼ਾ ਗੱਲ ਕਿਰਦਾਰਦੀਰਹੇਗੀ।
ਜਾਂ ਫਿਰ ਗੱਲ ਮੇਰੀ ਇਹ ਜਾਂਦੀਵਾਰਦੀਰਹੇਗੀ।

ਕਹੀਨਾਂ ਦੱਬ ਦਊਂਗਾ ਕਿ ਸਿਰੀ’ਤੇ ਪੈਰਧਰਿਆ।
ਮਾੜਾ ਈ ਗਲ਼ ‘ਚ ਜੇ ਪੈਜਾਵੇ ਸੱਪ ਮਰਿਆ।

ਜ਼ਮੀਰਸਾਡੀਕੀਕਣ ਬੁੱਤਾ ਸਾਰਦੀਰਹੇਗੀ।
ਜਾਂ ਫਿਰ ਗੱਲ ਮੇਰੀ ਇਹ ਜਾਂਦੀਵਾਰਦੀਰਹੇਗੀ।

ਸਾਨੂੰਵੇਚਤਾਪਰਸਾਡੀਵਿਕੀਨਹੀਂ ਜ਼ਮੀਰ।
ਮੁੱਲ ਬੰਦੇ ਦਾਨਹੀਂ ਮੁੱਲ ਜ਼ਮੀਰਦਾਅਖੀਰ।

ਕਦੇ ਮਰੀਨਹੀਂ ਕਸਤੂਰੀ ਦੁਨੀਆਂ ਹਿਰਨਮਾਰਦੀਰਹੇਗੀ।
ਜਾਂ ਫਿਰ ਗੱਲ ਮੇਰੀ ਇਹ ਜਾਂਦੀਵਾਰਦੀਰਹੇਗੀ।

ਕਦੇ ਨਾਂ ਆਵੀਂ ਤੂੰ ਹੁਣਝੂਠੇ ਖਵਾਬਲੈਕੇ।
ਘੱਟ ਗਈ ਵੋਟਹੁਣਪੈਂਣੀਂ ਸ਼ਰਾਬਲੈਕੇ।

ਝੂਠੀ ਸਹੁੰ ਕਦ ਤੱਕ ਚੌਕ ‘ਚ ਜੁੰਡੇ ਖਿਲਾਰਦੀਰਹੇਗੀ।
ਜਾਂ ਫਿਰ ਗੱਲ ਮੇਰੀ ਇਹ ਜਾਂਦੀਵਾਰਦੀਰਹੇਗੀ।

ਤੂੰ ਸਿੱਖੇ ਆ ਨਹਾ ਕੇ ਲਿਬਾਸਬਦਲਣੇ।
ਅਸੀਂ ਮੁੜ੍ਹਕੇ ਨਾਲਨਹਾ ਕੇ ਇਤਿਹਾਸਬਦਲਣੇ।

ਤੇਰੇ ਸਿਰ’ਤੇ ਤਾਜ਼ ਨਹੀਂ ਰਹਿਣਾ ‘ਸੰਧੂ’ ਜੇ ਗੱਲ ਖਾਰਦੀਰਹੇਗੀ।
ਜਾਂ ਫਿਰ ਗੱਲ ਮੇਰੀ ਇਹ ਜਾਂਦੀਵਾਰਦੀਰਹੇਗੀ।

– ਸ਼ਿਨਾਗ ਸਿੰਘ ਸੰਧੂ
97816-93300

Check Also

CLEAN WHEELS

Medium & Heavy Vehicle Zero Emission Mission ਹੇ ਸਾਥੀ ਟਰੱਕਰਜ਼, ਕੀ ਤੁਸੀਂ ਹੈਰਾਨ ਹੋ ਰਹੇ …