Breaking News
Home / ਨਜ਼ਰੀਆ / ਗੁੜ ਅਤੇ ਰੱਬ

ਗੁੜ ਅਤੇ ਰੱਬ

ਵਿਅੰਗਾਤਮਕ ਤੌਰ ‘ਤੇ ਕਿਹਾ ਜਾਂਦਾ ਹੈ ਕਿ ਗੁੜ ਨੇ ਰੱਬ ਨੂੰ ਫਰਿਆਦਕੀਤੀ ਕਿ ਰੱਬਾ ਮੈਨੂੰਸਾਰੇ ਲੋਕ ਖਾਈ ਜਾਂਦੇ ਹਨ ਤਾਂ ਰੱਬ ਨੇ ਉਤਰ ਦਿੱਤਾ ਪਰੇ ਹੋ ਜਾ, ਮੇਰੀਵੀਰੂਹਕਰ ਗਈ? ਭਾਵਅਰਥ ਸਪੱਸ਼ਟ ਹੈ ਕਿ ਗੁੜ ਦਾਮਿਠਾਸਵਾਲਾ ਗੁਣ ਉਸਦੀਵਿਸ਼ੇਸਤਾ ਨੂੰ ਪ੍ਰਗਟਕਰਦਾ ਹੋਇਆ ਗੁਣਾਤਮਿਕਤਾਵਧਾਉਂਦਾ ਹੈ। ਕੁਦਰਤੀਪਦਾਰਥਾਂ ਵਿਚੋਂ ਗੁੜ ਸਭ ਤੋਂ ਮਿੱਠਾ ਹੈ। ਕੁਦਰਤ ਨੇ ਸਮਤੋਲ ਰੱਖਣ ਲਈ ਮਨੁੱਖ ਨੂੰ ਗੁੜ ਦੀਨਿਆਮਤ ਦਿੱਤੀ। ਵੈਦਿਕ ਪੱਖ ਤੋਂ ਗੁੜ ਪਾਚਨਕਿਰਿਆ, ਅਸਥਮਾਅਤੇ ਖੂਨਸਫਾਵਰਗੀਆਂ ਬਿਮਾਰੀਆਂ ਨਾਲਲੜਨਲਈਵਰਦਾਨ ਹੈ। ਆਮ ਤੌਰ ‘ਤੇ ਸਾਡੇ ਬਜ਼ੁਰਗ ਰੋਟੀਖਾਣ ਤੋਂ ਬਾਅਦ ਗੁੜ ਜ਼ਰੂਰਖਾਂਦੇ ਸਨ, ਜਿਸ ਨੂੰ ਅੱਜ-ਕੱਲ੍ਹ ਖੁਰਾਸਾਨੀ ਦੁਲੱਤੇ ਮਾਰਨਵਾਲਿਆਂ ਨੇ ਸਵੀਟਡਿਸ਼ਦਾਨਾਮ ਦਿੱਤਾ ਹੋਇਆ ਹੈ। ਗੁੜ ਦੀ ਖੁਸ਼ਬੋ ਅਤੇ ਗੁੜ ਤੋਂ ਬਣੀਸ਼ਰਾਬਸਾਡੇ ਵਿਰਸੇ ਵਿਚਛੁਪੀ ਹੋਈ ਹੈ। ਜ਼ਿਮੀਂਦਾਰਪਰਿਵਾਰਦਾਸਿਹਤ ਪੱਖੋਂ ਗੁੜ ਖਜ਼ਾਨਾਰਿਹਾ ਹੈ। ਹੁਣ ਗੁੜ ਵਿਚਕੈਮੀਕਲਮਿਲਾਵਟਾਂ ਨੇ ਮਨੁੱਖਤਾ ਨੂੰ ਘੇਰਿਆ ਹੈ। ਉਲਾਂਭੇ ਰੱਬ ਨੂੰ ਦੇਈਜਾਂਦੇ ਹਾਂ। ਸਵੇਰੇ ਗੁੜ ਦੀਬਣੀ ਚਾਹ ਤੋਂ ਲੈ ਕੇ ਸ਼ਾਮਦੀਰੋਟੀ ਘਿਉ ਸ਼ੱਕਰ ਨਾਲਖਾਣ ਤੱਕ ਸਾਡਾਵਿਰਸਾਜਾਗਦਾ ਸੀ। ਆਰਥਿਕ, ਸਮਾਜਿਕਅਤੇ ਸੱਭਿਆਚਾਰਕ ਪੱਖਾਂ ਵਿਚ ਗੁੜ ਦੀਵਰਤੋਂ ਹੋਣਕਰਕੇ ਇਨ੍ਹਾਂ ਦਾਮਿਠਾਸ ਗੂੜ੍ਹਾ ਹੋ ਜਾਂਦਾ ਸੀ। ਗੰਨੇ ਤੋਂ ਬਣਿਆ ਗੁੜ ਬਾਰੇ ਕਹਾਵਤਵੀਮਸ਼ਹੂਰ ਸੀ ਕਿ ਜੱਟ ਗੰਨਾ ਨਹੀਂ ਦਿੰਦਾ ਗੁੜ ਦੀਭੇਲੀ ਦੇ ਦਿੰਦਾ ਹੈ। ਰੱਬ ਦੀ ਇਸ ਨਿਆਮਤ ਨੂੰ ਵਿਸਾਰਨਅਤੇ ਮਿਲਾਵਟ ਤੋਂ ਬਾਅਦਹੁਣ ਸੂਝ ਆਉਣ ਲੱਗ ਪਈ ਹੈ। ਲੋਕਵੀ ਜਾਗ ਰਹੇ ਹਨ, ਸਰਕਾਰਾਂ ਵੀ ਗੁੜ ਦੀਸਿਖਲਾਈਦੇਣਲਈਰੁਝ ਗਈਆਂ ਹਨ।ਹੁਣ ਗੁੜ ਦੀ ਗੁੜ੍ਹਤੀਅਤੇ ਗੁਣਾਤਮਿਕਤਾਨਜ਼ਰਆਉਣ ਲੱਗ ਪਈ ਹੈ। ਅੱਜ ਜਦੋਂ ਜ਼ਿਮੀਂਦਾਰਪਰਿਵਾਰ ਗੁੜ ਦੀਰੇੜ੍ਹੀ ਤੋਂ ਗੁੜ ਖਰੀਦਦਾ ਹੈ ਤਾਂ ਓਪਰਾ-ਓਪਰਾ ਜਿਹਾ ਲੱਗਦਾ ਹੈ। ਪੱਥਰ ਚੱਟ ਕੇ ਮੁੜਨ ਦੀਆਦਤਅਤੇ ਸੁਭਾਅ ਨਾਲ ਅੱਜ ਕੁਦਰਤਦੀ ਇਸ ਨਿਆਮਤਦੀ ਸੋਝੀ ਸ਼ੁਰੂਹੋਣਨਾਲ ਇੱਕ ਵਾਰ ਮੁੜ ਤੋਂ ਗੁੜ ਸਾਡੇ ਘਰਾਂ ਦਾ ਸ਼ਿੰਗਾਰ ਬਣਦਾਨਜ਼ਰ ਆਉਂਦਾ ਹੈ। ਆਓ ਇਸ ਰੱਬ ਦੀਨਿਆਮਤ ਨੂੰ ਦੁਬਾਰੇ ਖੁਦ ਪੈਦਾਕਰਨਦੀਆਦਤਪਾਈਏ ਤਾਂ ਜੋ ਪਰਿਵਾਰਾਂ ਦੇ ਸਾਰੇ ਪੱਖ ਸਹੀ ਸਲਾਮਤ ਹੋ ਸਕਣ।

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਨੇ ਟਰੱਕ ਵਰਲਡ 2024 ‘ਚ ਜ਼ੀਰੋ ਐਮੀਸ਼ਨ ਨੂੰ ਕੀਤਾ ਉਤਸ਼ਾਹਿਤ

ਡਰਾਈਵਰਾਂ ਅਤੇ ਓਨਰ ਅਪਰੇਟਰਾਂ ਤੋਂ ਲੈ ਕੇ ਫਲੀਟ ਓਨਰਸ ਅਤੇ ਓਈਐਮ ਤੱਕ, ਪਰਵਾਸੀ ਸਹਾਇਤਾ ਫਾਊਂਡੇਸ਼ਨ …