Breaking News
Home / ਹਫ਼ਤਾਵਾਰੀ ਫੇਰੀ / ਯੂਰਪ ਮਹਾਂਦੀਪ ‘ਚ ਕਰੋਨਾ ਲੈ ਚੁੱਕਾ ਹੈ 90 ਹਜ਼ਾਰ ਤੋਂ ਵੱਧ ਜਾਨਾਂ

ਯੂਰਪ ਮਹਾਂਦੀਪ ‘ਚ ਕਰੋਨਾ ਲੈ ਚੁੱਕਾ ਹੈ 90 ਹਜ਼ਾਰ ਤੋਂ ਵੱਧ ਜਾਨਾਂ

53 ਮੁਲਕਾਂ ਵਿਚ 3 ਹਜ਼ਾਰ ਭਾਰਤੀ ਵੀ ਹਨ ਕਰੋਨਾ ਪੀੜਤ
ਨਵੀਂ ਦਿੱਲੀ/ਬਿਊਰੋ ਨਿਊਜ਼
ਵਿਸ਼ਵ ਭਰ ‘ਚ ਫੈਲੀ ਕਰੋਨਾ ਨਾਮੀ ਮਹਾਂਮਾਰੀ ਨੇ ਦੁਨੀਆ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਇਕੱਲੇ ਯੂਰਪ ਵਿਚ ਹੀ ਕਰੋਨਾ 90 ਹਜ਼ਾਰ ਤੋਂ ਵੱਧ ਲੋਕਾਂ ਦੀ ਜਾਨ ਲੈ ਚੁੱਕਾ ਹੈ। ਯੂਰਪ ਵਿਚ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ਾਂ ਵਿਚ ਇਟਲੀ, ਸਪੇਨ ਤੇ ਫਰਾਂਸ ਹਨ। ਕਰੋਨਾ ਵਾਇਰਸ ਨਾਲ ਦੁਨੀਆ ਭਰ ਦੇ ਵੱਖੋ-ਵੱਖ ਮੁਲਕਾਂ ਵਿਚ ਰਹਿ ਰਹੇ ਭਾਰਤੀ ਵੀ ਪੀੜਤ ਪਾਏ ਜਾ ਰਹੇ ਹਨ। ਦੁਨੀਆ ਦੇ 53 ਮੁਲਕਾਂ ਵਿਚ 3 ਹਜ਼ਾਰ 336 ਭਾਰਤ ਇਸ ਕਰੋਨਾ ਵਾਇਰਸ ਕਾਰਨ ਪੀੜਤ ਹਨ। ਪੂਰੇ ਸੰਸਾਰ ਵਿਚ ਕਰੋਨਾ ਵਾਇਰਸ ਖਬਰ ਲਿਖੇ ਜਾਣ ਤੱਕ 1 ਲੱਖ 43 ਹਜ਼ਾਰ ਤੋਂ ਵੱਧ ਜਾਨਾਂ ਲੈ ਚੁੱਕਾ ਸੀ। ਜਦੋਂਕਿ ਅਜੇ ਵੀ ਇਸ ਮਹਾਂਮਾਰੀ ਦੀ ਮਾਰ ਹੇਠ 21 ਲੱਖ 50 ਹਜ਼ਾਰ ਦੇ ਕਰੀਬ ਵਿਅਕਤੀ
ਹਨ। ਇਸ ਸਭ ਕੁਝ ਦੇ ਚਲਦਿਆਂ ਇਕ ਦਿਲ ਨੂੰ ਤਸੱਲੀ ਦੇਣ ਵਾਲੀ ਖ਼ਬਰ ਇਹ ਵੀ ਹੈ ਕਿ ਇਸ ਨਾਮੁਰਾਦ ਬਿਮਾਰੀ ਖਿਲਾਫ਼ ਜਿੰਦਗੀ ਅਤੇ ਮੌਤ ਦੀ ਲੜਾਈ ਲੜਦਿਆਂ 5 ਲੱਖ 43 ਹਜ਼ਾਰ ਤੋਂ ਵੱਧ ਵਿਅਕਤੀ ਸਿਹਤਯਾਬ ਹੋ ਕੇ ਜਿੱਤ ਹਾਸਲ ਕਰ ਚੁੱਕੇ ਹਨ।
ਇਸ ਮਹਾਂਮਾਰੀ ਦੀ ਲਪੇਟ ਵਿਚ ਬੁਰੀ ਤਰ੍ਹਾਂ ਘਿਰੇ ਇਕੱਲੇ ਯੂਰਪ ਵਿਚ ਹੁਣ ਤੱਕ 90 ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ ਜੋ ਪੂਰੇ ਵਿਸ਼ਵ ਭਰ ‘ਚ ਹੋਈਆਂ ਮੌਤਾਂ ਦਾ 65 ਫੀਸਦੀ ਹਨ।
ਯੂਰਪ ਅਧੀਨ ਆਉਂਦੇ ਇਟਲੀ ਵਿਚ 22 ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ।
ਇਸੇ ਤਰ੍ਹਾਂ ਅਮਰੀਕਾ ਵਿਚ 34 ਹਜ਼ਾਰ ਤੋਂ ਵੱਧ, ਸਪੇਨ ਵਿਚ 19 ਹਜ਼ਾਰ ਤੋਂ ਵੱਧ, ਫਰਾਂਸ ਵਿਚ 17 ਹਜ਼ਾਰ ਤੋਂ ਵੱਧ, ਜਰਮਨੀ ਵਿਚ 3 ਹਜ਼ਾਰ 800 ਤੋਂ ਵੱਧ, ਬ੍ਰਿਟੇਨ ਵਿਚ 13 ਹਜ਼ਾਰ 700 ਤੋਂ ਵੱਧ ਵਿਅਕਤੀ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਦੂਜੇ ਪਾਸੇ ਦੁਨੀਆ ਦੇ 53 ਦੇਸ਼ਾਂ ਵਿਚ 3 ਹਜ਼ਾਰ ਤੋਂ ਵੱਧ ਭਾਰਤੀ ਵੀ ਕਰੋਨਾ ਪੀੜਤ ਹਨ ਜਿਨ੍ਹਾਂ ਵਿਚ ਕੁਵੈਤ ‘ਚ ਸਭ ਤੋਂ ਜ਼ਿਆਦਾ 785 ਭਾਰਤੀ, ਸਿੰਘਾਪੁਰ ਵਿਚ 634, ਕਤਰ ਵਿਚ 420, ਇਰਾਨ ਵਿਚ 308, ਓਮਾਨ ਵਿਚ 297, ਯੂਏਈ ਵਿਚ 238, ਸਾਊਦੀ ਅਰਬ ਵਿਚ 186, ਬਹਿਰੀਨ ਵਿਚ 135, ਇਟਲੀ ਵਿਚ 91, ਮਲੇਸ਼ੀਆ ਵਿਚ 37, ਪੁਰਤਗਾਲ ਵਿਚ 36, ਘਾਨਾ 29, ਅਮਰੀਕਾ ਵਿਚ 24, ਸਵਿਟਜ਼ਰਲੈਂਡ ਵਿਚ 15 ਤੇ ਫਰਾਂਸ ਵਿਚ 13 ਭਾਰਤੀ ਕਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਹਨ।
ਭਾਰਤ ਵਿਚ ਵੀ ਕਰੋਨਾ ਵਾਇਰਸ ਦਾ ਕਹਿਰ ਘਟਦਾ ਨਜ਼ਰ ਨਹੀਂ ਆ ਰਿਹਾ ਭਾਰਤ ਵਿਚ ਕਰੋਨਾ ਪੀੜਤ ਵਿਅਕਤੀਆਂ ਦਾ ਅੰਕੜਾ 13 ਹਜ਼ਾਰ ਤੋਂ ਪਾਰ ਹੋ ਗਿਆ ਹੈ ਜਦਕਿ ਮੌਤਾਂ ਦੀ ਗਿਣਤੀ 452 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ।

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …